ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਜ਼ਿਲੇ ਵਿਚ ਇਹਤਿਆਤ ਵਜੋਂ 1928 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ

ਜ਼ਿਲੇ ਵਿਚ ਇਹਤਿਆਤ ਵਜੋਂ 1928 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ

ਕਪੂਰਥਲਾ, 8 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਕਰੋਨਾ ਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਜ਼ਿਲੇ ਵਿਚ 1928 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਕੁੱਲ 495 ਕਮਰੇ ਅਤੇ 38 ਹਾਲ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ, ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਰਿਨੇਵਲ ਐਨਰਜੀ ਕਪੂਰਥਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਸ਼ਾਮਿਲ ਹਨ।

ਉਨਾਂ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਦੋ ਸੈਂਟਰ ਬਣਾਏ ਗਏ ਹਨ। ਉਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 140 ਕਮਰਿਆਂ ਵਾਲੇ ਸੈਂਟਰ ਦੀ ਸਮਰੱਥਾ 420 ਹੈ। ਇਸੇ ਤਰਾਂ ਗੁਰਦੁਆਰਾ ਬੇਬੇ ਨਾਨਕ ਸੁਲਤਾਨਪੁਰ ਲੋਧੀ ਵਿਖੇ 17 ਕਮਰਿਆਂ ਵਿਚ 51 ਬੈੱਡ, ਸਰਦਾਰ ਸਵਰਨ ਸਿੰਘ ਨੈਸ਼ਨਲ ਰਿਨੇਵਲ ਐਨਰਜੀ ਕਪੂਰਥਲਾ ਵਿਖੇ 30 ਕਮਰਿਆਂ ਵਿਚ 30 ਬੈੱਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ 150 ਕਮਰਿਆਂ ਵਿਚ 150 ਬੈੱਡ ਅਤੇ 70 ਕਮਰਿਆਂ ਵਿਚ 90 ਬੈੱਡ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 16 ਕਮਰਿਆਂ ਵਿਚ 29 ਬੈੱਡ ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਵਿਖੇ 72 ਕਮਰਿਆਂ ਵਿਚ 200 ਬੈੱਡ ਹਨ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 345 ਬੈੱਡ ਵਾਲੇ 23 ਹਾਲ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਵਿਖੇ 500 ਬੈੱਡ ਵਾਲੇ ਹਾਲ ਅਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਰਿਨੇਵਲ ਐਨਰਜੀ ਕਪੂਰਥਲਾ ਵਿਖੇ 16 ਬੈੱਡ ਦੀ ਸਮਰੱਥਾ ਵਾਲੇ 4 ਹਾਲ ਅਤੇ ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 97 ਬੈੱਡ ਦੀ ਸਮਰੱਥਾ ਵਾਲੇ 9 ਹਾਲ ਇਸ ਕੰਮ ਲਈ ਵਰਤੇ ਜਾ ਰਹੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: