ਜ਼ਿਲੇ ’ਚ 1 ਜੂਲਾਈ ਤੋ ਪ੍ਰਚਾਰ ਵੈਨ ਲੋਕ ਭਲਾਈ ਸਕੀਮਾਂ ਬਾਰੇ ਪਿੰਡ-ਪਿੰਡ ਜਾ ਕੇ ਕਰੇਗੀ ਜਾਗਰੂਕ: ਭੁਪਿੰਦਰ ਸਿੰਘ ਰਾਏ

ss1

ਜ਼ਿਲੇ ’ਚ 1 ਜੂਲਾਈ ਤੋ ਪ੍ਰਚਾਰ ਵੈਨ ਲੋਕ ਭਲਾਈ ਸਕੀਮਾਂ ਬਾਰੇ ਪਿੰਡ-ਪਿੰਡ ਜਾ ਕੇ ਕਰੇਗੀ ਜਾਗਰੂਕ: ਭੁਪਿੰਦਰ ਸਿੰਘ ਰਾਏ
ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਕੀਤੀ ਪ੍ਰੈਸ ਕਾਨਫਰੰਸ, ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾ ਬਾਰੇ ਦਿੱਤੀ ਜਾਣਕਾਰੀ

30-27

ਬਰਨਾਲਾ 29 ਜੂਨ (ਡਾ:ਓਮੀਤਾ): ਪੰਜਾਬ ਸਰਕਾਰ ਵੱਲੋ ਲੋਕਾਂ ਦੀ ਭਲਾਈ ਲਈ ਸੁਰੂ ਕੀਤੀਆਂ ਗਈਆਂ ਸਕੀਮਾਂ/ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਊਣ ਲਈ ਅਤਿ ਆਧੂਨਿਕ ਇੱਕ ਐਲ.ਈ.ਡੀ. ਪ੍ਰਚਾਰ ਵੈਨ ਜ਼ਿਲਾ ਬਰਨਾਲਾ ਨੂੰ ਮੁੱਹਈਆਂ ਹੋ ਗਈ ਹੈ। ਜੋ ਕਿ 1 ਜੂਲਾਈ ਤੋ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਗ਼ਨ ਸਕੀਮ, ਭਗਤ ਪੂਰਨ ਸਿੰਘ ਬੀਮਾ ਯੋਜਨਾ ਆਦਿ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਸੋਅ ਰਾਹੀਂ ਦਿੱਤੀ ਜਾਵੇਗੀ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਜ਼ਿਲੇ ਵਿੱਚ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨੀਲੇ ਕਾਰਡ ਧਾਰਕਾ, ਵਪਾਰੀਆਂ, ਕਿਸਾਨਾ ਅਤੇ ਰਜਿਸਟਰਡ ਕਿਰਤੀਆਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਗਭਗ 74142 ਵਿੱਚੋ 98 ਫੀਸਦੀ ਕਾਰਡ ਵੰਡੇ ਜਾ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਸਰਕਾਰੀ ਅਤੇ ਨਿਜੀ ਹਸਪਤਾਲਾ ਵਿੱਚੋ 39 ਲੱਖ ਰੁਪਏ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ।
ਸ. ਰਾਏ ਨੇ ਦੱਸਿਆ ਕਿ ਪੇਂਡੂ ਅਤੇ ਸਹਿਰੀ ਵਿਕਾਸ ਮਿਸ਼ਨ ਅਧੀਨ ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਨੂੰ 25-25 ਕਰੋੜ ਦੀ ਗ੍ਰਾਂਟ ਮੰਜੂਰ ਕੀਤੀ ਗਈ ਹੈ ਅਤੇ 133 ਕਰੋੜ ਸੀਵਰੇਜ ਲਈ ਮੰਜੂਰ ਕੀਤੇ ਗਏ ਹਨ। ਇਸ ਤੋ ਇਲਾਵਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬਰਨਾਲਾ ਵਿਖੇ ਸੰਗਤ ਦਰਸ਼ਨ ਦੌਰਾਨ ਵੱਖ-ਵੱਖ ਵਿਕਾਸ ਕਾਰਜਾ ਲਈ 21 ਕਰੋੜ ਰੁਪਏ ਮੰਜੂਰ ਕਰਕੇ ਗਏ ਸਨ। ਉਹਨਾਂ ਦੱਸਿਆ ਕਿ ਮਗਨਰੇਗਾ ਅਧੀਨ ਜ਼ਿਲੇ ਦੇ ਪਿੰਡਾ ਵਿੱਚ 7 ਕਰੋੜ ਰੁਪਏ ਤਿੰਨ ਦੌਰਾਨ ਖਰਚ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਬਰਨਾਲਾ ਵਿਖੇ ਅਤਿ ਆਧੂਨਿਕ ਸਹੂਲਤਾ ਨਾਲ ਲੈਸ ਬਾਬਾ ਕਾਲਾ ਮਹਿਰ ਸਟੇਡਿਅਮ 15 ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸੇ ਸਾਲ ਸਰਕਾਰੀ ਕਾਲਜ ਵਿਖੇ ਵੀ ਆਰਟਸ ਗਰੁੱਪ ਦੀਆਂ ਕਲਾਸਾ ਸੁਰੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ 2 ਕਰੋੜ 13 ਲੱਖ ਰੁਪਏ ਰੇਲਵੇ ਨੂੰ ਜਮਾਂ ਕਰਵਾ ਦਿੱਤੇ ਗਏ ਹਨ ਅਤੇ ਜਲਦ ਹੀ ਸਹਿਰ ਅੰਦਰ ਅੰਡਰ ਬਿ੍ਰਜ ਬਣਨ ਦਾ ਕੰਮ ਸੁਰੂ ਹੋ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲੇ ਵਿੱਚ ਬੁੳਾਪਾ, ਵਿਧਵਾ ਅਤੇ ਆਸ਼ਰਿਤ ਬੱਚਿਆ ਨੂੰ ਮਿਲਣ ਵਾਲੀ ਮਾਸਿਕ ਪੈਨਸ਼ਨ ਮਈ, 2016 ਤੱਕ ਦੇ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅਗਸ਼ਤ, ਸਤੰਬਰ ਮਹੀਨੇ ਵਿੱਚ ਹਜੂਰ ਸਾਹਿਬ ਲਈ ਰੇਲ ਗੱਡੀ ਅਤੇ ਸਾਲਾਸਰ ਧਾਮ ਦੀ ਯਾਤਰਾ ਮੁਫ਼ਤ ਬੱਸਾ ਰਾਹੀਂ ਕਰਵਾਈ ਜਾਵੇਗੀ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਸੰਧੂ ਅਤੇ ਜ਼ਿਲਾ ਅਫ਼ਸਰ ਗਗਨਦੀਪ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *