ਜ਼ਿਲਾ ਜ਼ੇਲ ਵਿਖੇ ਬੰਦੀਆਂ ਲਈ ਬਿਜਾਈ ਕੀਤੀਆਂ ਨੇ ਤਾਜੀਆਂ ਸਬਜ਼ੀਆਂ

ss1

ਜ਼ਿਲਾ ਜ਼ੇਲ ਵਿਖੇ ਬੰਦੀਆਂ ਲਈ ਬਿਜਾਈ ਕੀਤੀਆਂ ਨੇ ਤਾਜੀਆਂ ਸਬਜ਼ੀਆਂ

19-21 (2)
ਤਪਾ ਮੰਡੀ, 18 ਮਈ (ਨਰੇਸ਼ ਗਰਗ) ਜ਼ਿਲਾ ਸੁਧਾਰ ਘਰ ਬਰਨਾਲਾ ਵਿਖੇ ਜਿਥੇ ਹੋਰ ਵੱਖ-ਵੱਖ ਸੁਧਾਰਵਾਦੀ ਕੰਮ ਮੁਲਾਜ਼ਮਾ ਅਤੇ ਬੰਦੀਆਂ ਦੇ ਭਰਪੂਰ ਸਹਿਯੋਗ ਨਾਲ ਸੁਧਾਰਵਾਦੀ ਕੰਮ ਕੀਤੇ ਜਾ ਰਹੇ ਹਨ, ਉਥੇ ਬੰਦੀਆਂ ਵਾਸਤੇ ਜ਼ੇਲ ਦੀ ਬਗੀਚੇ ਵਿੱਚ ਤਾਜੀਆਂ ਸਬਜ਼ੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਤਾਜੀ ਸਬਜ਼ੀ ਦੇਕੇ ਬੰਦੀਆਂ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ। ਜ਼ੇਲ ਦੇ ਬਗੀਚੇ ਵਿੱਚ ਬੰਦੀ ਬਹੁਤ ਹੀ ਉਤਸ਼ਾਹ ਨਾਲ ਕੰਮ ਕਰਦੇ ਹਨ ਤਾਂ ਜੋ ਅੰਦਰ ਬੰਦੀਆਂ ਨੂੰ ਵੱਧ ਤੋਂ ਵੱਧ ਸਬਜ਼ੀ ਮੁਹੱਈਆ ਕਰਵਾਈ ਜਾ ਸਕੇ। ਇਸ ਸਮੇਂ ਜ਼ੇਲ ਦੇ ਬਗੀਚੇ ਵਿੱਚ ਕੱਦੂ, ਪੇਠਾ, ਕਾਲੇ ਤੇ ਚਿੱਟੇ ਬੈਗਨ ਲਗਾਏ ਗਏ ਹਨ। ਜਦੋਂ ਕਿ ਕਈ ਜਗਾ ਤੇ ਅਜੇ ਸਾਊਣੀ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਰਹੀ ਹੈ। ਇਸ ਤਰਾਂ ਜ਼ੇਲ ਦੇ ਬਗੀਚੇ ਵਿੱਚ ਅਗੇਤੀ ਸਬਜ਼ੀ ਤਿਆਰ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਜ਼ੇਲ ਦੇ ਬਗੀਚੇ ਲਾਉਣ ਲਈ ਜ਼ੇਲ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਵੱਧ ਤੋਂ ਵੱਧ ਚੱਕਰ ਲਗਾਉਂਦੇ ਹਨ ਕਿ ਜ਼ੇਲ ਦਾ ਬਗੀਚੇ ਵਿੱਚ ਕੀ ਕੰਮ ਕਰਨਾ ਹੈ ਭਾਵ ਕਿਥੇ ਗੁਡਾਈ ਕਰਨੀ, ਕਿਥੇ ਪਾਣੀ ਦੇਣਾ ਹੈ, ਕਿਥੇ ਸਪਰੇਅ ਕਰਨੀ ਹੈ ਆਦਿ ਬਗੀਚਾ ਮਾਲੀ ਅਤੇ ਵਾਰਡ ਗੁਲਜਾਰ ਸਿੰਘ ਭੁੱਲਰ ਪੈਸਕੋ, ਮੁਲਾਜ਼ਮ ਜੁਗਿੰਦਰ ਸਿੰਘ ਨਾਲ ਇਸ ਕੰਮ ਨੂੰ ਬਾਖੂਬੀ ਨਿਭਾਉਂਦੇ ਹਨ। ਜੋ ਬੰਦੀ ਬਗੀਚੇ ਵਿੱਚ ਕੰਮ ਕਰਦੇ ਹਨ ਉਨਾਂ ਨੂੰ ਵੀ ਕਿਰਤ ਨਾਲ ਜੋੜਕੇ ਅੱਜ ਦੀ ਨੌਜਵਾਨੀ ਜੋ ਹੱਥੀਂ ਕਿਰਤ ਤੋਂ ਝਿਜਕਦੀ ਹੈ ਨੂੰ ਵੀ ਕਿਰਤ ਕਰਨ ਵਾਲੇ ਪਾਸੇ ਪ੍ਰੇਰਨਾ ਦੇਕੇ ਇਸ ਕੰਮ ਲਈ ਲਗਾਉਂਦੇ ਹਨ। ਬਗੀਚੇ ਦੇ ਦੌਰੇ ਸਮੇਂ ਤੇਜਿੰਦਰ ਸਿੰਘ ਚੰਡਿਹੋਕ ਭਲਾਈ ਅਫਸਰ, ਜਰਨੈਲ ਸਿੰਘ ਵਾਰਡਨ, ਜੁਗਿੰਦਰ ਸਿੰਘ, ਹਰਨੇਕ ਸਿੰਘ ਪੈਸਕੋ ਇੰਚਾਰਜ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *