ਜ਼ਿਲਾ ਸੁਧਾਰ ਘਰ ਬਰਨਾਲਾ ਵਿਖੇ ਬੰਦੀਆਂ ਨੂੰ ਕਰਵਾਇਆ ਯੋਗਾ

ss1

ਜ਼ਿਲਾ ਸੁਧਾਰ ਘਰ ਬਰਨਾਲਾ ਵਿਖੇ ਬੰਦੀਆਂ ਨੂੰ ਕਰਵਾਇਆ ਯੋਗਾ

13-14 (1)
ਬਰਨਾਲਾ, 12 ਜੂਨ (ਨਰੇਸ਼ ਗਰਗ) ਸੁਧਾਰ ਘਰ ਬਰਨਾਲਾ ਵਿਖੇ ਪਿਛਲੇ ਕਰੀਬ ਇੱਕ ਸਾਲ ਤੋਂ ਬੰਦੀਆਂ ਦੇ ਸਮੂਹਿਕ ਵਿਕਾਸ ਤੇ ਉਨਾਂ ਅੰਦਰ ਆਤਮ ਵਿਸਵਾਸ਼ ਭਰਨ ਦੇ ਨਾਲ-ਨਾਲ ਸਿਹਤਮੰਦ ਜਿੰਦਗੀ ਜਿਉਣ ਦੇ ਕਾਬਿਲ ਬਣਾਉਣ ਲਈ ਤਨ-ਮਨ-ਧਨ ਨਾਲ ਆਪਣੀ ਜਿੰਮੇਵਾਰੀ ਤੇ ਫਰਜਾਂ ਨੂੰ ਨਿਭਾ ਰਹੇ ਜ਼ੇਲ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਨੇ ਆਪਣੇ ਸਮੁੱਚੇ ਸਟਾਫ਼ ਨੂੰ ਨਾਲ ਲੈਕੇ 21 ਜੂਨ ਨੂੰ ਯੋਗਾ ਦਿਵਸ ਤੇ ਉਚੇਚ ਨਾਲ ਯੋਗਾ ਵਿਧੀ ਦਾ ਅਭਿਆਸ ਬੰਦੀਆਂ ਨੂੰ ਕਰਵਾਉਣਾ ਜਾਰੀ ਰੱਖਿਆ ਹੋਇਆ ਹੈ। ਸ੍ਰ ਕੁਲਵੰਤ ਸਿੰਘ ਦੀ ਹਾਜ਼ਰੀ ‘ਚ ਮਿਲਣ ਵਾਲੇ ਕਈ ਬੰਦੀਆਂ ਨੇ ਦੱਸਿਆ ਕਿ ਉਹ ਸੁਪਰਡੈਂਟ ਸਾਹਿਬ ਵੱਲੋਂ ਕਰਵਾਏ ਜਾਣ ਵਾਲੇ ਯੋਗਾ ਅਭਿਆਸ ਸਦਕਾ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾਕੇ ਨਿਰੋਗ ਜਿੰਦਗੀ ਬਤੀਤ ਕਰਨ ਦੇ ਯੋਗ ਹੋਏ ਹਨ।
ਦੱਸਣਯੋਗ ਹੈ ਕਿ ਜ਼ੇਲ ਸੁਪਰਡੈਂਟ ਨੇ ਸਮੂਹ ਬੰਦੀਆਂ ਅੰਦਰ ਪ੍ਰਤਿਭਾ ਤਲਾਸ ਕੇ ਉਨਾਂ ਦੀ ਰੁਚੀ ਵਾਲੇ ਕਾਰਜਾਂ ਦੀਆਂ ਸਪੈਸ਼ਲ ਕਲਾਸਾਂ ਦੀ ਵੱਖਰਾ ਪ੍ਰਬੰਧ ਕਰਵਾਕੇ ਇੱਕ ਇਤਿਹਾਸ ਸਿਰਜਦਿਆਂ ਦਰਸਾ ਦਿੱਤਾ ਹੈ ਕਿ ‘ਜਿੱਥੇ ਚਾਹ ਉਥੇ ਰਾਹ’ ਦੀ ਤਰਜ ਤੇ ਕੋਈ ਵੀ ਲੋਕ ਪੱਖੀ ਕਾਰਜ ਕਠਿਨ ਨਹੀਂ ਰਹਿੰਦਾ। ਜ਼ੇਲ ਸੁਪਰਡੈਂਟ ਵੱਲੋਂ ਜਨਹਿੱਤ ਕੀਤੀਆਂ ਜਾ ਰਹੀਆਂ ਇਨਾਂ ਯੋਗਾ ਵਿਧੀਆਂ ਤੇ ਬ੍ਰਹਮਾ ਕੁਮਾਰੀ ਭੈਣਾ ਵੱਲੋਂ ਸੁਣਾਏ ਜਾਂਦੇ ਸਤਿਸੰਗ ਕਾਰਨ ਉਨਾਂ ਦੀ ਚੁਫੇਰਿਓ ਸਲਾਂਘਾ ਹੋ ਰਹੇ ਹੈ।

Share Button

Leave a Reply

Your email address will not be published. Required fields are marked *