ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਜ਼ਿਲਾ ਮੈਜਿਸਟਰੇਟ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਹੁਕਮ ਜਾਰੀ, 8 ਜੂਨ ਤੋਂ ਧਾਰਮਿਕ ਸਥਾਨ, ਮਾਲ, ਰੈਸਟੋਂਰੈਂਟ ਤੇ ਹੋਟਲ ਹਦਾਇਤਾਂ ਤਕ ਖੁੱਲਣਗੇ

ਜ਼ਿਲਾ ਮੈਜਿਸਟਰੇਟ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਹੁਕਮ ਜਾਰੀ, 8 ਜੂਨ ਤੋਂ ਧਾਰਮਿਕ ਸਥਾਨ, ਮਾਲ, ਰੈਸਟੋਂਰੈਂਟ ਤੇ ਹੋਟਲ ਹਦਾਇਤਾਂ ਤਕ ਖੁੱਲਣਗੇ

ਰੂਪਨਗਰ, 7 ਜੂਨ (ਦਵਿੰਦਰਪਾਲ ਸਿੰਘ): ਜ਼ਿਲਾ ਮੈਜਿਸਟਰੇਟ ਸ੍ਰੀਮਤੀ ਸੋਨਾਲੀ ਗਿਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ 31 ਮਈ 2020 ਨੂੰ ਲਾਕ ਡਾਊਨ 5.0 ਲਾਗੂ ਕੀਤਾ ਗਿਆ ਸੀ । ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 06 ਜੂਨ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ 5.0/ ਅਨਲਾਕ-1 ਤਹਿਤ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਇਸ ਲਈ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਏ, ਜਿਲਾ ਰੂਪਨਗਰ ਦੀ ਹਦੂਦ ਅੰਦਰ 31 ਮਈ 2020 ਨੂੰ ਜਾਰੀ ਕੀਤੇ ਹੁਕਮਾਂ ਨੂੰ ਰੱਦ ਕਰਦੇ ਹੋਏ, ਸੀ.ਪੀ.ਸੀ 144 ਤਹਿਤ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਹਨ।
ਪੂਜਾ ਕਰਨ ਵਾਲੇ ਧਾਰਮਿਕ ਸਥਾਨ, ਹੋਟਲ , ਰੈਸਟੋਰੈਂਟ ਅਤੇ ਹੋਰ ਹਾਸਪਿਟਲੀ ਸਰਵਿਸਜ਼ ਅਤੇ ਸ਼ਾਪਿਲ ਮਾਲ 08 ਜੂਨ ਤੋਂ ਹੇਠ ਲਿਖੀਆਂ ਸ਼ਰਤਾਂ ‘ਤੇ ਖੋਲ੍ਹੇ ਜਾ ਸਕਦੇ ਹਨ।
ਧਾਰਮਿਕ ਸਥਾਨ/ਪੂਜਾ ਕਰਨ ਵਾਲੇ ਸਥਾਨ – ਧਾਰਮਿਕ ਸਥਾਨ / ਪੂਜਾ ਕਰਨ ਵਾਲੇ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਪੂਜਾ ਦੇ ਸਮੇਂ ਵਿਅਕਤੀਆਂ ਦੀ ਵੱਧ ਤੋਂ ਵੱਧ ਗਿਣਤੀ 20 ਦੂਰੀ ਤੋਂ ਵੱਧ ਨਹੀਂ ਹੋਣੀ ਚਾਹੀਦੀ, ਅਤੇ ਇਸ ਲਈ ਪੂਜਾ ਦਾ ਸਮਾਂ ਛੋਟੇ ਸਮੂਹਾਂ ਵਿੱਚ ਵੰਡਿਆ ਹੋਣਾ ਚਾਹੀਦਾ ਹੈ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਾ। ਪ੍ਰਸ਼ਾਦ, ਭੋਜਨ ਅਤੇ ਭੋਜਨ / ਲੰਗਰ ਦੀ ਵੰਡ ਨਹੀਂ ਕੀਤੀ ਜਾਏਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ, ਸੰਬਧਿਤ ਮੈਨੇਜਮੈਂਟ ਭਾਰਤ ਸਰਕਾਰ ਵੱਲੋਂ ਜਾਰੀ ਐਸ.ਓ.ਪੀਜ਼ ਦੀਆਂ ਗਾਈਡਲਾਈਨਜ਼, ਇਨਾਂ ਸਥਾਨਾਂ ਤੇ ਕੋਵਿਡ-19 ਦੇ ਫੈਲਾਅ  ਨੂੰ ਰੋਕਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਐਚ.ਐਫ.ਡਬਲਯੂ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।
ਹੋਟਲ ਅਤੇ ਹੋਰ ਹਾਸਪਿਟਲੀ /ਯੂਨਿਟ/ ਸਰਵਿਸ਼ਿਜ-    ਹੋਟਲ ਰੈਸਟੋਰੈਂਟ ਬੰਦ ਰਹਿਣਗੇ ਅਤੇ ਹੋਟਲਾਂ ਵਿਚ ਮਹਿਮਾਨਾਂ ਲਈ ਸਿਰਫ ਕਮਰਿਆਂ ਵਿਚ ਖਾਣਾ ਪਰੋਸਿਆ ਜਾਵੇਗਾ। ਰਾਤ ਦਾ ਕਰਫਿਊ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਅਕਤੀਆਂ ਦੀ ਆਵਾਜਾਈ ਸਿਰਫ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਜਾਇਜ਼ ਹੋਵੇਗੀ। ਹਾਲਾਂਕਿ, ਮਹਿਮਾਨਾਂ ਨੂੰ ਉਨ੍ਹਾਂ ਦੀ ਉਡਾਣ / ਰੇਲ ਰਾਹੀਂ ਯਾਤਰਾ ਦੇ ਨਿਯਮ ਦੇ ਅਧਾਰ ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਹੋਟਲ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੀ ਆਗਿਆ ਹੋਵੇਗੀ। ਹਵਾਈ / ਰੇਲ ਦੀ ਟਿਕਟ ਨੂੰ ਹੀ ਕਰਫਿਊ  ਦੇ ਘੰਟਿਆਂ (ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ) ਦੌਰਾਨ ਹੋਟਲ ਅਤੇ ਆਉਣ ਵਾਲੇ ਮਹਿਮਾਨਾਂ ਲਈ ਇਕ ਵਾਰੀ ਦੇ ਆਵਾਜਾਈ ਕਰਫਿਊ  ਪਾਸ ਵਜੋਂ ਵਰਤਿਆ ਜਾਵੇਗਾ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ।  ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ, ਸੰਬਧਿਤ ਮੈਨੇਜਮੈਂਟ ਭਾਰਤ ਸਰਕਾਰ ਵੱਲੋਂ ਜਾਰੀ ਐਸ.ਓ.ਪੀਜ਼ ਦੀਆਂ ਗਾਈਡਲਾਈਨਜ਼, ਇਨਾਂ ਸਥਾਨਾਂ ਤੇ ਕੋਵਿਡ-19 ਦੇ ਫੈਲਾਅ  ਨੂੰ ਰੋਕਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਐਚ.ਐਫ.ਡਬਲਯੂ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।
ਸ਼ਾਪਿੰਗ ਮਾਲ- ਮਾਲ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੇ ਫ਼ੋਨ ਵਿੱਚ ਕੋਵਾ ਐਪ ਡਾਊਨਲੋਡ ਹੋਣਾ ਚਾਹੀਦਾ ਹੈ। ਪਰ ਇੱਕ ਪਰਿਵਾਰ ਦੇ ਮਾਮਲੇ ਵਿੱਚ ਇੱਕ ਵਿਅਕਤੀ ਕੋਲ  ਐਪ ਹੋਵੇ ਤਾਂ ਮਾਲ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਮਾਲ ਵਿਚ ਵਾਧੂ ਟਹਿਲਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮਾਲ ਵਿੱਚ ਦਾਖਲਾ ਟੋਕਨ ਪ੍ਰਣਾਲੀ ਦੇ ਅਧਾਰ ਹੋਵੇਗਾ। ਆਦਰਸ਼ਕ ਤੌਰ ਤੇ ਮਾਲ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀਆਂ/ਵਿਅਕਤੀਆਂ ਦੇ ਸਮੂਹ ਲਈ ਅਧਿਕਤਮ ਸਮਾਂ ਸੀਮਾ ਵੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਮਾਲ ਵਿਚਲੀ ਹਰੇਕ ਦੁਕਾਨ ਵਿਚ ਨਿਸ਼ਚਿਤ ਵਿਅਕਤੀਆਂ ਦੀ ਵੱਧ ਤੋਂ ਵੱਧ ਸਮਰੱਥਾ 6 ਫੁੱਟ ਦੀ ਦੂਰੀ (2 ਗਜ਼ ਕੀ ਦੂਰੀ) ਦੇ ਅਧਾਰ ਤੇ ਨਿਰਧਾਰਤ ਕੀਤੀ ਜਾਏਗੀ ਭਾਵ ਦੁਕਾਨ ਵਿਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਲਈ ਲਗਭਗ 10 ਗੁਣਾਂ 10 ਦਾ ਖੇਤਰਫਲ। ਇਸ ਤੋਂ ਇਲਾਵਾ ਮਾਲ ਦੀ ਕੁਲ ਸਮਰੱਥਾ ਨਿਰਧਾਰਤ ਕਰਨ ਲਈ  ਆਮ ਖੇਤਰਾਂ ਲਈ ਵਾਧੂ 25% ਦੀ ਇਜਾਜ਼ਤ ਹੋਵੇਗੀ। ਮੈਨੇਜ਼ਮੈਂਟ ਮਾਲ ਅਤੇ ਹਰੇਕ ਦੁਕਾਨ ਦੀ ਵੱਧ ਤੋਂ ਵੱਧ ਸਮਰੱਥਾ ਦਰਸਾਉਣ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗੀ ਅਤੇ ਵੱਧ ਤੋਂ ਵੱਧ ਸਮਰੱਥਾ ਦਾ 50 ਪ੍ਰਤੀਸ਼ਤ ਤੋਂ ਵੱਧ ਕਿਸੇ ਵੀ ਸਮੇਂ ਮਾਲ ਵਿੱਚ ਦਾਖਲ  / ਕਿਸੇ ਇੱਕ ਦੁਕਾਨ ਵਿੱਚ ਮੌਜੂਦ ਨਹੀਂ ਹੋਣਾ ਚਾਹੀਦਾ । ਇਸ ਤੋਂ ਇਲਾਵਾ ਦੁਕਾਨ ਦੇ ਅੰਦਰ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਵਿਅਕਤੀਆਂ ਲਈ ਸਮਾਜਿਕ ਦੂਰੀ ਦਰਸਾਉਣ ਲਈ ਨਿਸ਼ਾਨਦੇਹੀ ਕੀਤੀ ਜਾਵੇਗੀ। ਲਿਫਟਾਂ ਦੀ ਵਰਤੋਂ ਅਪਾਹਜ ਵਿਅਕਤੀਆਂ ਜਾਂ ਡਾਕਟਰੀ ਐਮਰਜੈਂਸੀ ਦੇ ਸਿਵਾਏ ਨਹੀਂ ਕੀਤੀ ਜਾਏਗੀ। ਐਸਕਲੇਟਰਸ ਸਿਰਫ ਇੱਕ ਦੂਜੇ ਤੋਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਾਲ ਵਰਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਕਪੜੇ ਅਤੇ ਹੋਰ ਸਾਮਾਨ ਦੀ ਅਜ਼ਮਾਇਸ਼ ਦੀ ਆਗਿਆ ਨਹੀਂ ਹੋਵੇਗੀ। ਜ਼ਿਲਿਆਂ ਦੀ ਸਿਹਤ ਟੀਮ ਬਾਕਾਇਦਾ ਮਾਲ ਦੀਆਂ ਦੁਕਾਨਾਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਜਾਂਚ ਕਰੇਗੀ। ਕਿਸੇ ਵੀ ਮਾਲ ਵਿੱਚ ਰੈਸਟੋਰੈਂਟ / ਫੂਡ ਕੋਰਟ ਟੇਕਵੇਅ / ਹੋਮ ਡਿਲਿਵਰੀ ਤੋਂ ਇਲਾਵਾ ਕੰਮ ਨਹੀਂ ਕਰਨਗੇ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਗੇ।  ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ, ਸੰਬਧਿਤ ਮੈਨੇਜਮੈਂਟ ਭਾਰਤ ਸਰਕਾਰ ਵੱਲੋਂ ਜਾਰੀ ਐਸ.ਓ.ਪੀਜ਼ ਦੀਆਂ ਗਾਈਡਲਾਈਨਜ਼, ਇਨਾਂ ਸਥਾਨਾਂ ਤੇ ਕੋਵਿਡ-19 ਦੇ ਫੈਲਾਅ  ਨੂੰ ਰੋਕਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਐਚ.ਐਫ.ਡਬਲਯੂ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।
ਰੈਸਟੋਂਰੈਂਟ/ਢਾਬਾ ਜਾਂ ਹੋਰ ਸਮਾਲ  establishments (ਜਿਵੇਂ ਰੇਹੜੀ)  selling eatables – ਰੈਸਟੋਰੈਂਟ ਹੋਮ ਡਿਲਿਵਰੀ ਤੋਂ ਇਲਾਵਾ ਕੰਮ ਨਹੀਂ ਕਰਨਗੇ। ਅਗਲੇ ਆਦੇਸ਼ਾਂ ਤਕ ਇੱਥੇ ਕੋਈ ‘ਡਾਈਨ-ਇਨ’ ਸਹੂਲਤ ਨਹੀਂ ਹੋਵੇਗੀ। ਰਾਤ 8 ਵਜੇ ਤੱਕ ਘਰ ਵਿਚ ਡਿਲੀਵਰੀ ਦੀ ਆਗਿਆ ਹੋ ਸਕਦੀ ਹੈ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ, ਸੰਬਧਿਤ ਮੈਨੇਜਮੈਂਟ ਭਾਰਤ ਸਰਕਾਰ ਵੱਲੋਂ ਜਾਰੀ ਐਸ.ਓ.ਪੀਜ਼ ਦੀਆਂ ਗਾਈਡਲਾਈਨਜ਼, ਇਨਾਂ ਸਥਾਨਾਂ ਤੇ ਕੋਵਿਡ-19 ਦੇ ਫੈਲਾਅ  ਨੂੰ ਰੋਕਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਐਚ.ਐਫ.ਡਬਲਯੂ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।
ਲੋਕਾਂ ਦੀ ਆਵਾਜਾਈ ਸਬੰਧੀ (ਰਾਤ ਦਾ ਕਰਫਿਊ)- ਰਾਤ 9 ਵਜੇ ਤੋਂ ਲੈ ਕੇ ਸਵੇਰੇ 05 ਵਜੇ ਤਕ ਵਿਅਕਤੀਆਂ ਵਲੋਂ ਗੈਰ ਜਰੂਰੀ ਗਤੀਵਿਧੀਆਂ ਕਰਨ ‘ਤੇ ਪਾਬੰਦੀ ਰਹੇਗੀ। 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ, persons with co-morbidity, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ, ਜਰੂਰੀ ਕੰਮ ਜਾਂ ਸਿਹਤ ਸੇਵਾਵਾਂ ਤੋਂ ਬਿਨਾਂ ਘਰ ਵਿਚ ਰਹਿਣਗੇ।
ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 30 ਮਈ 2020 ਤਹਿਤ ਜਾਰੀ ਹਦਾਇਤਾਂ ਤਹਿਤ ਸਿਨੇਮਾ ਹਾਲ, ਜਿੰਮਨੇਜ਼ੀਅਮ, ਸਵਿੰਮਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰਜ਼, ਆਡੋਟੋਰੀਅਮ, ਐਸੰਬਲੀ ਹਾਲ ਅਤੇ ਪੈਲੇਸ ਬੰਦ ਰਹਿਣਗੇ। । ਸਾਰੀਆਂ ਤਰਾਂ ਦੀਆਂ ਸਮਾਜਿਕ, ਰਾਜੀਨੀਤਿਕ, ਖੇਡਾਂ, ਮਨੋਰੰਜਕ, ਅਕੈਡਮਿਕ, ਸੱਭਿਆਚਾਰਕ ਅਤੇ ਧਾਰਮਿਕ ਪਰੋਗਰਾਮ ਕਰਨ ‘ਤੇ ਪਾਬੰਦੀ ਹੋਵੇਗੀ ਅਤੇ ਨਾ ਹੀ ਭੀੜ ਇਕੱਤਰ ਜਾ ਸਕਦੀ ਹੈ। ਜਨਤਕ ਸਥਾਨਾਂ ‘ਤੇ ਥੁੱਕਣ ਦੀ ਮਨਾਹੀ ਹੋਵੇਗੀ। ਬਾਰ ਬੰਦ ਰਹਿਣਗੇ। ਜਨਤਕ ਸਥਾਨਾਂ ‘ਤੇ ਸਰਾਬ ਪੀਣ, ਪਾਨ, ਗੁਟਕਾ ਤੇ ਤੰਬਾਕੂ ਆਦਿ ਖਾਣ ‘ਤੇ ਮਨਾਹੀ ਹੋਵੇਗੀ ਭਾਵੇਂ ਕਿ ਇਨਾਂ ਦੇ ਵੇਚਣ ‘ਤੇ ਰੋਕ ਨਹੀਂ ਹੈ।
ਇਕ ਰਾਜ ਵਿਚੋਂ ਦੂਜੇ ਰਾਜ ਵਿਚ ਕਾਰ, ਬੱਸ, ਰੇਲ ਗੱਡੀਆਂ ਜਾਂ ਘਰੇਲੂ ਉਡਾਣਾ ਆਦਿ ਰਾਹੀਂ ਜਾਣ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਪੈਸੰਜਰ ਆਪਣੇ ਮੋਬਾਇਲ ਤੇ ‘ਕੋਵਾ ਐਪ’ ਡਾਊਨਲੋਡ ਕਰਣਗੇ ਅਤੇ ਖੁਦ ਈ-ਪਾਸ ਜਨਰੇਟ ਕਰ ਸਕਦੇ ਹਨ ਅਤੇ ਏਅਰਪੋਰਟ/ਰੇਲਵੇ ਸਟੇਸ਼ਨ/ਬੱਸ ਅੱਡੇ/ਅੰਤਰ-ਰਾਜੀ ਬਾਰਡਰ ‘ਤੇ  ਆਪਣੇ ਪਾਰਟੀਕੁਲਰ ਡੇਕਲੇਅ੍ਰ ਕਰ ਸਕਦੇ ਹਨ।
ਬੱਸਾਂ ਅਤੇ ਵਹੀਕਲਾਂ ਦੀ ਆਵਾਜਾਈ ਸਬੰਧੀ-
ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ  inter-state movement of buses (ਇਕ ਰਾਜ ਵਿਚੋਂ ਦੂਜੇ ਰਾਜ ਵਿਚ ਜਾਣ ਲਈ) ਚੱਲ ਸਕਣਗੀਆਂ। ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ  intra-state movement of buses (ਸੂਬੇ ਵਿਚ ਹੀ ਚੱਲਣ ਸਬੰਧੀ) ਚੱਲ ਸਕਣਗੀਆਂ।  
inter-state movement of passenger vehicle- ‘ਟੈਕਸੀਆਂ, ਕੇਟਸ, ਸਟੇਗ ਕੈਰੀਅਰਜ, ਟੈਪੋ ਟਰੈਵਲਰ ਅਤੇ ਕਾਰਾਂ ਖੁਦ ਜਨਰੇਟ ਕੀਤੇ ਈ ਪਾਸ ਰਾਹੀਂ ਚੱਲ ਸਕਣਗੀਆਂ।  intra-state movement of passenger vehicle- ‘ਟੈਕਸੀਆਂ, ਕੇਟਸ, ਸਟੇਗ ਕੈਰੀਅਰਜ, ਟੈਪੋ ਟਰੈਵਲਰ ਅਤੇ ਕਾਰਾਂ ਚੱਲਣ ‘ਤੇ ਕੋਈ ਰੋਕ ਨਹੀਂ ਹੋਵੇਗੀ। ਬਾਈ-ਸਾਈਕਲ, ਰਿਕਸ਼ਾ ਅਤੇ ਆਟੋ -ਰਿਕਸ਼ਾ, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ (Standard Operating Procedure) ਤਹਿਤ ਚੱਲ ਸਕਣਗੇ । ਟੂ ਵੀਲਰ, ਪੰਜਾਬ ਲਈ 1 ਪਲੱਸ 1, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਚੱਲ ਸਕਣਗੇ । ਫੌਰ ਵੀਲਰ, 1 ਪਲੱਸ 2 ਨਾਲ  ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਚੱਲ ਸਕਣਗੇ । ਬਜਾਰ ਜਾਣ, ਦਫਤਰ ਜਾਂ ਕੰਮ ਵਾਲੇ ਸਥਾਨ ‘ਤੇ ਜਾਣ ਲਈ ਪਾਸ ਦੀ ਲੋੜ ਨਹੀਂ ਹੇਵੇਗੀ। ਇਕ ਸੂਬੇ ਵਿਚੋਂ ਦੂਸਰੇ ਸੂਬੇ ਵਿਚ ਜਾਣ ਲਈ ਗੁੱਡਜ਼ ਮੂਵਮੈਂਟ ਉੱਪਰ ਕੋਈ ਰੋਕ ਨਹੀਂ ਹੋਵੇਗੀ। ਵਿਅਕਤੀਆਂ ਦੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਜਿਲੇ ਵਿਚ ਜਾਣ ਲਈ ਕੋਈ ਰੋਕ ਨਹੀਂ ਹੋਵੇਗੀ। ਪਰ ਸ਼ੋਸਲ ਵਿਜਿਟ ਕਰਨ ਸਮੇਂ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਦੁਕਾਨਾਂ ਖੋਲਣ ਸਬੰਧੀ- ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਬਿਨਾਂ ਕਿਸੇ ਰੋਕ ਜਾਂ ਰੁਟੇਸ਼ਨ ਦੇ ਖੁੱਲ ਸਕਦੀਆਂ ਹਨ। ਲੋਕਲ ਅਥਾਰਟੀ ਜਾਂ ਮਾਰਕਿਟ ਐਸੋਸ਼ੀਏਸ਼ਨ ਨਿਰਦਾਰਿਤ ਕੀਤੇ ਸਮੇਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਵਿਚਕਾਰ ਲੋਕਲ ਜਰੂਰਤਾਂ ਅਨੁਸਾਰ ਸਮੇਂ ਵਿਚ ਤਬਦੀਲੀ ਕਰ ਸਕਦੀਆਂ ਹਨ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲਣਗੇ।
ਖੇਡ ਕੰਪਲੈਕਸ ਅਤੇ ਸਟੇਡੀਅਮ ਬਿਨਾਂ ਦਰਸ਼ਕਾਂ ਦੇ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਖੋਲ੍ਹੇ ਜਾ ਸਕਦੇ ਹਨ। ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਇੰਸਡਟਰੀਜ਼ ਅਤੇ ਇੰਡਸਟਰੀਅਲ establishments  ਆਪਣਾ ਕੰਮ ਕਰ ਸਕਦੀਆਂ ਹਨ। ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਕੰਸ਼ਟਰੱਕਸ਼ਨ ਦਾ ਕੰਮ ਕੀਤਾ ਜਾ ਸਕਦਾ ਹੈ। ਖੇਤੀਬਾੜੀ, ਬਾਗਬਾਨੀ, ਐਨੀਮਲ ਹਸਬੈਂਡਰੀ ਅਤੇ ਵੈਟਰਨਰੀ ਸੇਵਾਵਾਂ ਬਿਨਾਂ ਰੋਕ ਦੇ ਕੰਮ ਕਰ ਸਕਦੇ ਹਨ। ਸਾਰੀਆਂ ਵਸਤਾਂ ਲਈ ਈ.-ਕਾਮਰਸ ਦੀ ਆਗਿਆ ਹੋਵੇਗੀ।
ਸੈਂਟਰਲ ਅਤੇ ਪ੍ਰਾਈਵੇਟ ਦਫਤਰ ਬਿਨਾਂ ਰੋਕ ਦੇ ਖੁੱਲ ਸਕਦੇ ਹਨ ਪਰ ਸ਼ੋਸਲ ਡਿਸਟੈਂਸ ਅਤੇ ਮਾਸਕ ਪਹਿਨਣ ਨੂੰ ਲਗਾਤਾਰ ਯਕੀਨੀ ਬਣਾਉਣਗੇ। ਪੰਜਾਬ ਸਰਕਾਰ ਦੇ ਸਾਰੇ ਦਫਤਰ ਜਰੂਰਤ ਸਟਾਫ ਨਾਲ ਖੁੱਲਣਗੇ। ਸਾਰੇ  ਦਫਤਰ ਸ਼ੋਲਸ ਡਿਸਟੈਂਸ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ ਅਤੇ ਜੇਕਰ ਦਫਤਰ ਵਿਚ ਬੈਠਣ ਦੀ ਜਗ੍ਹਾ ਘੱਟ ਹੈ ਤਾਂ ਸਟਾਫ ਰੋਟੇਸ਼ਨ ਵਿਚ ਬੁਲਾਇਆ ਜਾ ਸਕਦਾ ਹੈ।
ਪਬਲਿਕ ਪਾਰਕ ਬਿਨਾਂ ਭੀੜ ਤੋਂ ਖੋਲ੍ਹੇ ਜਾ ਸਕਦੇ ਹਨ। ਸਕੂਲ, ਕਾਲਜ, ਸਿੱਖਿਆ ਅਤੇ ਕੋਚਿੰਗ ਸੰਸਥਾਵਾਂ ਆਪੇ ਦਫਤਰ ਖੋਲ ਸਕਦੇ ਹਨ, ਸਿਰਫ ਆਨਲਾਈਨ ਪੜਾਈ ਕਰਵਾ ਸਕਦੀਆਂ ਹਨ ਅਤੇ ਕਿਤਾਬਾਂ ਵੰਡ ਸਕਦੇ ਹਨ। ਬੈਂਕ ਅਤੇ ਫਾਇਨਾਂਸ ਸੰਸਥਾਵਾਂ ਆਪਣੇ ਟਾਇਮ ਅਨੁਸਾਰ ਖੁੱਲ ਸਕਦੇ ਹਨ। ਨਾਈਆਂ ਦੀਆਂ ਦੁਕਾਨਾਂ(ਬਾਰਬਾਰ) , ਬਿਊਟੀ ਪਾਰਲਰ, ਸਲੂਨ ਅਤੇ ਮਸਾਜ ਸੈਂਟਰ, ਮਨਿਸਟਰੀ ਆਫ ਹੈਲਥ ਫੈਮਿਲੀ ਵੈਲਫੇਅਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ ਸਕਦੇ ਹਨ।
ਸ਼ੋਸਲ ਡਿਸਟੈਂਸ ਅਤੇ ਮਾਸਕ ਪਾਉਣ:   ਕੰਮ ਕਾਜ ਦੌਰਾਨ ਸ਼ੋਸ਼ਲ ਡਿਸਟੈਂਸਮੈਨਟੇਨ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ। ਇਸੇ ਤਰਾਂ ਜੇ ਕੋਈ ਪਰਮਿਟਡ ਐਕਟਵਿਟੀ ਦੌਰਾਨ ਭੀੜ ਜਾਂ ਜਿਆਦਾ ਇਕੱਠ ਹੁੰਦਾ ਹੈ ਤਾਂ ਸਟੈਗਰਿੰਗ, ਰੋਟੇਸ਼ਨ, ਆਫਿਸ ਅਤੇ ਸੰਸਥਾਵਾਂ ਦਾ ਸਮਾਂ ਆਦਿ ਸਬੰਧੀ ਜਰੂਰੀ ਸਟੈੱਪ ਉਠਾਏ ਜਾ ਸਕਦੇ ਹਨ ਅਤੇ ਕਿਸੇ ਵੀ ਹਾਲਤ ਵਿਚ ਸ਼ੋਸਲ ਡਿਸਟੈਂਸ ਦੀ ਅਣਗਹਿਲੀ ਨਹੀਂ ਕੀਤੀ ਜਾ ਸਕਦੀ। ਹਰੇਕ ਵਿਅਕਤੀ ਜਨਤਕ ਸਥਾਨਾਂ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਜਰੂਰੀ ਤੋਰ ‘ਤੇ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣਗੇ।
ਪਰਮਿਟ ਅਤੇ ਪਾਸ :   ਇੰਸਡਟਰੀਜ਼ ਅਤੇ ਇੰਡਸਟਰੀਅਲ establishments  ਨੂੰ ਕੰਮ ਕਾਜ ਲਈ ਵੱਖਰੇ ਤੋਰ ‘ਤੇ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੋਵੇਗੀ। ਸਾਰੇ ਕਰਮਚਾਰੀ, ਸਰਕਾਰੀ ਦਫਤਰ, ਪ੍ਰਾਈਵੇਟ ਦਫਤਰ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਸਵੇਰੇ 5 ਵਜੇ ਤੋਂ ਸ਼ਾਮ 9 ਵਜੇ ਤਕ ਆਵਾਜਾਈ ਲਈ ਕਿਸੇ ਪਾਸ ਦੀ ਜਰੂਰਤ ਨਹੀਂ ਹੋਵੇਗੀ। ਵਿਅਕਤੀਆਂ ਦੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਤੇ ਰੋਕ ਨਹੀਂ ਹੋਵੇਗੀ ਤੇ ਨਾ ਹੀ ਵੱਖਰੇ ਤੋਰ ‘ਤੇ ਪਰਮਿਸ਼ਨ ਦੀ ਲੋੜ ਹੋਵੇਗੀ। ਈ-ਪਾਸ ਮੂਵਮੈਂਟ ਲਈ ਜਰੂਰੀ ਤੋਰ ਤੇ ਹੋਣਾ ਚਾਹੀਦਾ ਹੈ। ‘ਕੋਵਾ ਐਪ’ ਰਾਹੀ ਖੁਦ ਜਨਰੇਟ ਕੀਤਾ ਈ ਪਾਸ ਲਾਜਮੀ ਤੋਰ ਤੇ ਹੋਣਾ ਚਾਹੀਦਾ ਹੈ।
ਅਰੋਗਿਆ ਸੇਤੂ ਦੀ ਵਰਤੋਂ : ਕਰਮਚਾਰੀਆਂ ਨੂੰ ਐਡਵਾਈਜ਼ਡ ਕੀਤੀ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਅਰੋਗਿਆ ਸੇਤੂ ਆਪਣੇ ਮੋਬਾਇਲ ਫੋਨ ਤੇ ਡਾਊਨਲੋਡ ਕਰਨਗੇ। ਇਸੇ ਤਰਾਂ ਜਿਲਾ ਅਥਾਰਟੀ ਵਲੋਂ ਆਮ ਲੋਕਾਂ ਨੂੰ ਐਡਵਾਈਜ਼ਡ ਕੀਤਾ ਜਾਂਦਾ ਹੈ ਕਿ ਉਹ ਆਪਣੇ ਮੋਬਾਇਲ ਫੋਨ ਤੇ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਗੇ ਅਤੇ ਐਪ ਰਾਹੀਂ ਰੈਗੂਲਰ ਆਪਣਾ ਹੈਲਥ ਸਟੇਟਸ ਅਪਡੇਟ ਕਰਨਗੇ।  
ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ‘“he disaster management  ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਐਡਵਾਇਜ਼ਰੀ :    ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਸਮੇਂ ‘ਤੇ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਸਨ। ਸਿਹਤ ਵਿਭਾਗ ਵਲੋਂ 20 ਅਪਰੈਲ 2020 ਨੂੰ ਦਫਤਰਾਂ ਸਬੰਧੀ, 23 ਅਪ੍ਰੈਲ ਨੂੰ ਬੈਂਕਾਂ ਸਬੰਧੀ, 24 ਅਪ੍ਰੈਲ ਨੂੰ ਰਿਹਾਇਸ਼ੀ ਅਤੇ ਕਮਰਸ਼ੀਅਲ ਖੇਤਰ ਵਿਚ ਏਅਰ-ਕੰਡੀਸ਼ਨਰ ਚਲਾਉਣ ਸਬੰਧੀ, 25 ਅਪੈਲ ਨੂੰ ਉਦਯੋਗਾਂ ਸਬੰਧੀ, 26 ਅਪਰੈਲ ਨੂੰ ਮਗਨਰੇਗਾ ਕੰਮਾਂ ਸਬੰਧੀ, 28 ਅਪ੍ਰੈਲ ਨੂੰ ਦੁਕਾਨਾਂ ਸਬੰਧੀ, 29 ਅਪਰੈਲ ਨੂੰ ਪੈਟੋਰਲ ਪੰਪਾਂ ਸਬੰਧੀ, 30 ਅਪ੍ਰੈਲ ਨੂੰ ਗੁੱਡਜ਼ ਵਹੀਕਲਾਂ ਸਬੰਧੀ, 2 ਮਈ ਨੂੰ ਸੀਨੀਅਰ ਸਿਟੀਜਨਾਂ ਸਬੰਧੀ, 6 ਮਈ ਨੂੰ ਟਰਾਂਸਪੋਰਟ ਬੱਸਾਂ ਸਬੰਧੀ, 7 ਮਈ ਨੂੰ ਘਰੇਲੂ ਵਰਤੇ ਜਾਣ ਵਾਲ ਖਾਧ ਪਦਾਰਥਾਂ ਸਬੰਧੀ, 11 ਮਈ ਨੂੰ ਇੰਟਰ-ਸਟੇਟ ਆਵਾਜਾਈ ਸਬੰਧੀ ਅਤੇ 12 ਮਈ ਨੂੰ ਹੋਟਲਾਂ ਵਲੋਂ ਵਿਦੇਸਾਂ ਵਿਚੋਂ ਆ ਰਹੇ ਭਾਰਤੀਆਂ ਨੂੰ ਏਕਾਂਤਵਾਸ ਕੇਂਦਰਾਂ ਵਿਚ ਸੇਵਾਵਾਂ ਦੇਣ ਸਬੰਧੀ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਸਨ।
ਇਹ ਹੁਕਮ 8 ਜੂਨ 2020 ਨੂੰ ਲਾਗੂ ਹੋਣਗੇ।
......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: