ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਜ਼ਿਲਾ ਮੈਜਿਸਟਰੇਟ ਵਲੋਂ ਹਾੜੀ ਦੀਆਂ ਫਸਲਾਂ ਦੀ ਕਟਾਈ ਨੂੰ ਮੁੱਖ ਰੱਖਦਿਆਂ ਹਦਾਇਤਾਂ ਤਹਿਤ ਛੋਟਾਂ

ਜ਼ਿਲਾ ਮੈਜਿਸਟਰੇਟ ਵਲੋਂ ਹਾੜੀ ਦੀਆਂ ਫਸਲਾਂ ਦੀ ਕਟਾਈ ਨੂੰ ਮੁੱਖ ਰੱਖਦਿਆਂ ਹਦਾਇਤਾਂ ਤਹਿਤ ਛੋਟਾਂ

ਕਰੋਨਾ ਵਾਇਰਸ ਦੇ ਬਚਾਅ ਲਈ ਕਿਸਾਨ ਬੇਲੋੜੀ ਮੂਵਮੈਂਟ ਨਾ ਕਰਨ

ਗੁਰਦਾਸਪੁਰ: ਜਿਲਾ ਮੈਜਿਸਟਰੇਟ ਜਾਨਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕਰੋਨਾ ਵਾਇਰਸ ਦੇ ਬਚਾਅ ਲਈ ਕਰਫਿਊ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਨੇ ਉਨਾਂ ਦੇ ਧਿਆਨ ਵਿਚ ਲਿਆਂਦਾ ਕਿ ਹਾੜੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨਾਂ ਨੂੰ ਕਣਕ ਅਤੇ ਹੋਰ ਫਸਲਾਂ ਦੀ ਕਟਾਈ ਅਤੇ ਵੱਖ-ਵੱਖ ਕਾਰਜਾਂ ਕਰਕੇ ਆਪਣੇ ਖੇਤ (ਮਜ਼ਦੂਰ ਸਮੇਤ) ਆਉਣ ਅਤੇ ਜਾਣ ਲਈ ਕਰਫਿਊ ਵਿਚ ਛੋਟ ਦਿੱਤੀ ਜਾਣੀ ਜਰੂਰੀ ਹੈ। ਵਧੀਕ ਮੁੱਖ ਸਕਤੱਰ ਪੰਜਾਬ ਸਰਕਾਰ ਅਤੇ ਕਿਸਾਨ ਭਲਾਈ ਵਿਭਾਗ ਚੰਡੀਗੜ ਵਲੋਂ ਜਾਰੀ ਹੁਕਮਾਂ ਅਤੇ ਮੁੱਖ ਖੇਤੀਬਾੜੀ ਅਫਸਰ ਦੀ ਬੇਨਤੀ ਨੂੰ ਧਿਆਨ ਵਿਚ ਰੱਖਦਿਆਂ ਹਦਾਇਤਾਂ ਤਹਿਤ ਕਰਫਿਊ ਵਿਚ ਛੋਟ ਦਿੱਤੀ ਜਾਂਦੀ ਹੈ।

ਉਨਾਂ ਦੱਸਿਆ ਕਿ ਇਸ ਦੋਰਾਨ ਕਿਸਾਨਾਂ ਵਲੋਂ ਆਪਣੀ ਫਸਲ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਆਪਣੇ ਆਪਣੇ ਖੇਤ ਮਜਦੂਰਾਂ ਸਮੇਤ ਸਵੇਰੇ ਜਾਣ ਦਾ ਸਮਾਂ ਸਵੇਰੇ 6 ਵਜੋਂ ਤੋਂ ਸਵੇਰੇ 9 ਵਜੇ ਤਕ ਅਤੇ ਵਾਪਸ ਆਉਣ ਦਾ ਸਮਾਂ ਰਾਤ 7 ਵਜੋਂ ਤੋਂ 9 ਵਜੇ ਤਕ ਹੋਵੇਗਾ। ਇਸ ਸਮੇਂ ਦੋਰਾਨ ਕਿਸਾਨ ਆਪਣੇ ਖੇਤਾਂ ਵਿਚ ਰਹਿਣਗੇ ਅਤੇ ਖੇਤੀ ਨਾਲ ਸਬੰਧਿਤ ਕਾਰਜ ਕਰਨਗੇ। ਇਸ ਸਮੇਂ ਦੋਰਾਨ ਕਿਸਾਨਾਂ ਨੂੰ ਹੋਰ ਕਿਸੇ ਵੀ ਗਤੀਵਿਧੀ ਜਾਂ ਆਵਾਜਾਈ ਦੀ ਇਜ਼ਾਜਤ ਨਹੀਂ ਹੋਵੱਗੀ। ਕਿਸਾਨ ਨੂੰ ਫਸਲ ਦੀ ਕਟਾਈ, ਬਿਜਾਈ ਅਤੇ ਢੋਆ ਢੁਆਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਵੇਂ ਟਰੈਕਟਰ, ਟਰਾਲੀ , ਕੰਬਾਇਲ ਦੀ ਆਵਾਜਾਈ ਦੀ ਇਜਾਜਤ ਹੋਵੇਗੀ। ਕੰਬਾਇਨਾਂ ਚਲਾਉਣ ਦਾ ਸਮਾਂ ਸਵੇਰੇ 10 ਵਜੋਂ ਸ਼ਾਮ 7 ਵਜੇ ਤਕ ਦਾ ਹੋਵੇਗਾ। ਕੰਬਾਇਨ ਮਾਲਕਾਂ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਆਉਣ-ਜਾਣ ਦੀ ਖੁੱਲ ਦਿੱਤੀ ਜਾਂਦੀ ਹੈ। ਇਸ ਦੇ ਨਾਲ ਚਾਰ ਤੋਂ ਵਧ ਵਿਅਕਤੀ ਨਹੀਂ ਹੋਣਗੇ। ਜੇਕਰ ਕੋਈ ਵੀ ਕੰਬਾਇਨ ਮਾਲਕ ਜਾਂ ਉਸਦੀ ਲੇਬਰ ਦੂਜੇ ਰਾਜ ਤੋਂ ਆਉਂਦੀ ਹੈ ਤਾਂ ਉਹ ਨੇੜਲੇ ਸੀਨੀਅਰ ਮੈਡੀਕਲ ਅਫਸਰ ਨੂੰ ਜਾਣਕਾਰੀ ਦੇਵਗਾ। ਸੀਨੀਅਰ ਮੈਡੀਕਲ ਅਫਸਰ ਲੋੜ ਅਨੁਸਾਰ ਬਾਹਰੋਂ ਆਏ ਵਿਅਕਤੀਆਂ ਨੂੰ ਏਕਾਂਤਵਾਸ ਜਾਂ ਆਈਸੋਲੇਸ਼ਨ ਵਿਚ ਰੱਖ ਸਕਦਾ ਹੈ। ਤੂੜੀ ਵਾਲੀ ਮਸ਼ੀਨ (ਸਟਰਾਅ ਰੀਪਰ) 01 ਮਈ ਤੋਂ ਪਹਿਲਾਂ ਚਲਾਉਣ ਤੇ ਮੁਕੰਮਲ ਪਾਬੰਦੀ ਹੋਵੇਗੀ, ਕਿਉਂਕਿ ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਨਾੜ ਸਿੱਲਾ ਹੋਣ ਕਾਰਨ ਅੱਗ ਲੱਗਣ ਦਾ ਡਰ ਹੁੰਦਾ ਹੈ ਅਤੇ ਇਸ ਨਾਲ ਨੇੜੇ ਵਾਲੇ ਖੇਤਾਂ ਵਿਚ ਕਣਕ ਦੀ ਫਸਲ ਖੜੀ ਹੁੰਦੀ ਹੈ। ਮਸ਼ੀਨ ਚਲਾਉਣ ਨਾਲ ਮਿੱਟੀ ਅਤੇ ਧੂੜ ਉੱਡਦੀ ਹੈ, ਜਿਸ ਨਾਲ ਵਾਤਾਵਰਣ ਪਲੀਤ ਹੁੰਦਾ ਹੈ। ਜਿਸ ਨਾਲ ਸਾਹ, ਦਮਾ , ਕਰੋਨਾ ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਅਤੇ ਉਨਾਂ ਦੀ ਸਿਹਤ ਖਰਾਬ ਹੋਣ ਦਾ ਖਦਸ਼ਾ ਹੁੰਦਾ ਹੈ।

ਸਹਿਕਾਰੀ ਅਤੇ ਨਿੱਜੀ ਖੇਤਰ ਵਿਚ ਫਾਰਮ ਮਸ਼ੀਨਰੀ ਨਾਲ ਸਬੰਧਿਤ ਹਾਇਰਿੰਗ ਸੈਂਟਰਾਂ ਅਤੇ ਮਸ਼ੀਨਰੀ ਬੈਂਕ ਦੇ ਸੰਚਾਲਣ ਦੀ ਕਰਫਿਊ ਦੋਰਾਨ ਸਵੇਰੇ 6 ਵਜੋ 10 ਵਤੇ ਤਕ ਛੋਟ ਦਿੱਤੀ ਜਾਂਦੀ ਹੈ। ਖੇਤੀਬਾੜੀ ਲਈ ਲੋੜੀਦੇ ਮਸ਼ੀਨਰੀ ਜਿਵੇ ਕਿ ਟਰੈਕਟਰ, ਟਰਾਲੀ , ਕੰਬਾਇਨ ਆਦਿ ਦੀ ਰਿਪੇਅਰ ਵਰਕਸ਼ਾਪ, ਸਪੇਅਰ ਪਾਰਟਸ ਦੀ ਦੁਕਾਨ ਲੋੜ ਅਨੁਸਾਰ ਖੋਲੀ ਜਾ ਸਕਦੀ ਹੈ। ਕਾਰ, ਟਰੱਕ ਜਾਂ ਜੀਪ ਦੀ ਵਰਕਸ਼ਾਪ ਅਤੇ ਸਪੇਅਰ ਪਾਰਟਸ ਦੀ ਦੁਕਾਨ ਲੋੜ ਅਨੁਸਾਰ ਖੋਲੀ ਜਾ ਸਕਦੀ ਹੈ। ਉਪਰੋਕਤ ਵਲੋਂ ਕੰਮ ਕਰਦੇ ਸਮੇਂ ਸ਼ੋਸਲ ਡਿਸਟੈਂਸ ਮੈਨਟੇਨ ਰੱਖਿਆ ਜਾਵੇ, ਮਾਸਕ ਅਤੇ ਸ਼ੈਨੀਟਾਈਜਰ ਦੀ ਵਰਤੋਂ ਕੀਤੀ ਜਾਵੇ।

ਜਿਲਾ ਮੈਜਿਸਟਰੇਟ ਨੇ ਅੱਗੇ ਕਿਹਾ ਕਿ ਕਿਸਾਨਾਂ ਲਈ ਹਾੜੀ ਦੇ ਸ਼ੀਜਨ ਅਤੇ ਕਰੋਨਾ ਵਾਇਰਸ ਨਾਲ ਪੈਦਾ ਹੋਈ ਮੁਸ਼ਕਿਲ ਨੂੰ ਰੱਖਦੇ ਹੋਏ ਉਕਤ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲੋੜ ਪੈਣ ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜਰੂਰਤ ਪੂਰੀ ਲਈ ਮੂਵਮੈਂਟ ਕੀਤੀ ਜਾਵੇ। ਆਲੇ-ਦੁਆਲੇ ਕਰੋਨਾ ਵਾਇਰਸ ਦੇ ਵਧਦੇ ਹੋਏ ਕੇਸਾਂ ਨੂੰ ਵੇਖਦੇ ਹੋਏ ਆਉਣ ਵਾਲਾ ਸਮਾਂ ਸੰਕਟ ਵਾਲਾ ਪ੍ਰਤੀਤ ਹੁੰਦਾ ਹੈ। ਇਸ ਲਈ ਇਹਤਿਆਹ ਵਜੋਂ ਇਹ ਆਪ ਦੀ ਭਲਾਈ ਅਤੇ ਸੁਰੱਖਿਆ ਲਈ ਉਚਿਤ ਹੋਵੇਗਾ ਕਿ ਬੇਲੋੜੀ ਐਤ ਬੇਵਜਾ ਮੂਵਮੈਂਟ ਨਾ ਕੀਤੀ ਜਾਵੇ।

Leave a Reply

Your email address will not be published. Required fields are marked *

%d bloggers like this: