ਜ਼ਿਲਾ ਬਰਨਾਲਾ ਅੰਦਰ ਦੋ ਇਸਤਰੀ ਅਕਾਲੀ ਦਲ

ਜ਼ਿਲਾ ਬਰਨਾਲਾ ਅੰਦਰ ਦੋ ਇਸਤਰੀ ਅਕਾਲੀ ਦਲ
ਕਸਮਕਸ ਜਾਰੀ, ਵਰਕਰਾਂ ‘ਚ ਭੰਬਲਭੂਸਾ

ਬਰਨਾਲਾ, ਤਪਾ, 13 ਜੂਨ (ਨਰੇਸ਼ ਗਰਗ) ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ 2017 ਨੂੰ ਜਿੱਤਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਸਮੁੱਚਾ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ। ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਇਸਤਰੀ ਅਕਾਲੀ ਦਲ ਨੂੰ ਵੀ ਮਜ਼ਬੂਤੀ ਮਿਲੀ ਹੈ, ਪਰੰਤੂ ਜ਼ਿਲਾ ਬਰਨਾਲਾ ਅੰਦਰ ਇਸਤਰੀ ਅਕਾਲੀ ਦਲ ਦੇ ਉਭਰ ਰਹੇ ਦੋ ਗਰੁੱਪ ਅਕਾਲੀ ਦਲ ਲਈ ਮਾੜੋ ਸਾਬਤ ਹੋ ਸਕਦੇ ਹਨ।
ਇਸਤਰੀ ਅਕਾਲੀ ਦਲ ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਤਪਾ ਨੇ ਜ਼ਿਲੇ ਅਤੇ ਹਲਕਾ ਭਦੌੜ ਅੰਦਰ ਇਸਤਰੀ ਅਕਾਲੀ ਦਲ ਦੀਆਂ ਇਕਾਈਆਂ ਗਠਿਤ ਕਰਨ ਦੀ ਅਰੰਭੀ ਹੋਈ ਹੈ, ਪਰੰਤੂ ਹਲਕਾ ਭਦੌੜ ਅੰਦਰ ਬੀਬੀ ਸ਼ੇਰਗਿੱਲ ਦੀਆਂ ਗਤੀਵਿਧੀਆਂ ਨੂੰ ਹਲਕੇ ਦੇ ਇੱਕ ਲੀਡਰ ਵੱਲੋਂ ਤਾਰਪੀਡੋਂ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਬੀਬੀ ਸ਼ੇਰਗਿੱਲ ਦਾ ਰਾਖਵੇਂ ਵਰਗ ਵਿਚੋਂ ਵੀ ਹੋਣਾ ਮੰਨਿਆ ਜਾ ਸਕਦਾ ਹੈ। ਪਰੰਤੂ ਉਕਤ ਬੀਬੀ ਦੇ ਸਿਰ ਉਤੇ ਬੀਬੀ ਜਗੀਰ ਕੌਰ ਪੰਜਾਬ ਪ੍ਰਧਾਨ ਇਸਤਰੀ ਅਕਾਲੀ ਦਲ ਬਾਦਲ ਪੰਜਾਬ ਤੋਂ ਇਲਾਵਾ ਲੋਕ ਸਭਾ ਹਲਕਾ ਸੰਗਰੂਰ, ਜ਼ਿਲਾ ਬਰਨਾਲਾ ਅਤੇ ਹਲਕਾ ਭਦੌੜ ਦੇ ਸੀਨੀਅਰ ਲੀਡਰਾਂ ਦਾ ਵੀ ਹੱਥ ਹੈ।
ਦੂਜੇ ਪਾਸੇ ਜਸਵਿੰਦਰ ਕੌਰ ਠੂਲੀਵਾਲ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਨੂੰ ਬੀਬੀ ਸ਼ੇਰਗਿੱਲ ਦੀਆਂ ਗਤੀਵਿਧੀਆਂ ਦੇ ਬਰਾਬਰ ਉਭਾਰਿਆ ਜਾ ਰਿਹਾ ਹੈ। ਅਨੇਕਾਂ ਪਿੰਡਾਂ ਵਿੱਚ ਇਸਤਰੀ ਅਕਾਲੀ ਦਲ ਦੀਆਂ ਬੀਬੀ ਠੂਲੀਵਾਲ ਵੱਲੋਂ ਗਠਿਤ ਕੀਤੀਆਂ ਇਕਾਈਆਂ ਦੇ ਬਰਾਬਰ ਬੀਬੀ ਸ਼ੇਰਗਿੱਲ ਵੱਲੋਂ ਇਕਾਈਆਂ ਗਠਿਤ ਕੀਤੀਆਂ ਗਈਆਂ। ਇਸਤਰੀ ਅਕਾਲੀ ਦਲ ਦੇ ਇੱਕ ਧੜੇ ਵੱਲੋਂ ਰੱਖੀ ਜਾਂਦੀ ਮੀਟਿੰਗ ਵਿੱਚ ਦੂਜੇ ਧੜੇ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ। ਜਿਸ ਦੀਆਂ ਉਦਹਾਰਣਾ ਸੁਖਪੁਰਾ, ਕੋਠੇ ਤਰਨਤਾਰਨ, ਮੌੜ, ਢਿੱਲਵਾਂ, ਭਦੌੜ, ਘੁੰਨਸ ਆਦਿ ਤੋਂ ਮਿਲਦੀ ਹੈ। ਭਦੌੜ ਸ਼ਹਿਰ ਅੰਦਰ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਬੀਬੀ ਠੂਲੀਵਾਲ ਵੱਲੋਂ ਇਕਾਈ ਗਠਿਤ ਕੀਤੀ ਗਈ, ਜਿਸ ਦੇ ਬਰਾਬਰ ਹੀ ਬੀਬੀ ਸ਼ੇਰਗਿੱਲ ਨੇ ਵੀ ਆਪਣਾ ਮੁੱਢ ਗੱਡਿਆ ਹੈ। ਉਂਝ ਭਾਵੇਂ ਜ਼ਿਲੇ ਅੰਦਰ ਇਸਤਰੀ ਅਕਾਲੀ ਦਲ ਦਿਨੋਂ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਅਨੇਕਾਂ ਔਰਤਾਂ ਇਸਤਰੀ ਅਕਾਲੀ ਦਲ ਨਾਲ ਜੁੜ ਰਹੀਆਂ ਹਨ, ਪਰੰਤੂ ਰਾਜਨੀਤੀ ਵਿੱਚ ਨਵੀਂ ਦਿਲਚਸਪੀ ਵਿਖਾ ਰਹੀਆਂ ਔਰਤਾਂ ਨੂੰ ਵੀ ਧੜੇਬੰਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਆਉਂਦੀਆਂ ਚੋਣਾਂ ਵਿੱਚ ਚੋਣਾਂ ਵਿਚੋਂ ਕਿਸੇ ਇੱਕ ਗਰੁੱਪ ਦੀ ਕਰ ਰਹੀ ਅਣਦੇਖੀ ਅਕਾਲੀ ਦਲ ਲਈ ਮਾਰੂ ਸਾਬਤ ਹੋ ਸਕਦੀ ਹੈ। ਕੋਈ ਦੂਜੀ ਪਾਰਟੀ ਕਿਸੇ ਇੱਕ ਗਰੁੱਪ ਨੂੰ ਚੋਗਾ ਪਾ ਸਕਦੀ ਹੈ। ਜਿਸ ਕਾਰਨ ਅਕਾਲੀ ਦਲ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।

Share Button

Leave a Reply

Your email address will not be published. Required fields are marked *

%d bloggers like this: