ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਸਮੂਹ ਮੈਂਬਰਾਂ ਵੱਲੋਂ ਗੋਆ ਦੇ ਪਿੰਡ ਕੋਲਨਗੂਟ ਦਾ ਦੌਰਾ

ss1

ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਸਮੂਹ ਮੈਂਬਰਾਂ ਵੱਲੋਂ ਗੋਆ ਦੇ ਪਿੰਡ ਕੋਲਨਗੂਟ ਦਾ ਦੌਰਾ
ਉਥੋਂ ਦੇ ਸੱਭਿਆਚਾਰ, ਬੋਲੀ, ਰੀਤੀ ਰਿਵਾਜ ਤੇ ਵਿਕਾਸ ਕਾਰਜਾਂ ਬਾਰੇ ਇੱਕਤਰ ਕੀਤੀ ਜਾਣਕਾਰੀ

18-40 (2)
ਪਟਿਆਲਾ, 17 ਮਈ (ਧਰਮਵੀਰ ਨਾਗਪਾਲ) ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਦੀ ਅਗਵਾਈ ਵਿੱਚ ਗੋਆ ਵਿਖੇ ਸਟੱਡੀ ਟੂਰ ’ਤੇ ਗਏ ਜ਼ਿਲਾ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਨੇ ਗੋਆ ਦੇ ਪਿੰਡ ਕੋਲਨਗੂਟ ਦੀ ਗ੍ਰਾਮ ਪੰਚਾਇਤ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਵੱਲੋਂ ਪਿੰਡ ਵਿੱਚ ਕਰਾਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ।
ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਨੇ ਦੱਸਿਆ ਕਿ ਸਮੂਹ ਮੈਂਬਰਾਂ ਨੇ ਉਥੋਂ ਦੀਆ ਪੰਚਾਇਤਾਂ ਦੀ ਕਾਰਜ ਪ੍ਰਣਾਲੀ ਬਾਰੇ ਜਾਣਿਆ ਤਾਂ ਕਿ ਉਹਨਾਂ ਦੇ ਚੰਗੇ ਕੰਮਾਂ ਨੂੰ ਪਟਿਆਲਾ ਜ਼ਿਲੇ ਦੇ ਪਿੰਡਾਂ ਵਿੱਚ ਵੀ ਲਾਗੂ ਕੀਤਾ ਜਾ ਸਕੇ। ਸ੍ਰੀ ਕਲਿਆਣ ਨੇ ਦੱਸਿਆ ਕਿ ਕਰੀਬ 5 ਦਿਨਾਂ ਦੇ ਇਸ ਦੌਰੇ ਦੌਰਾਨ ਗੋਆ ਦੇ ਹੋਰ ਪਿੰਡਾਂ ਦਾ ਵੀ ਜ਼ਿਲਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਦੌਰਾ ਕਰਵਾਇਆ ਜਾਵੇਗਾ। ਪਿੰਡ ਕੋਲਨਗੂਟ ਦੇ ਦੌਰੇ ਮੌਕੇ ਪਿੰਡ ਦੀ ਸਮੂਹ ਪੰਚਾਇਤ ਨੇ ਪੰਜਾਬ ਤੋਂ ਗਏ ਸਮੂਹ ਮੈਂਬਰਾਂ ਦਾ ਜਿਥੇ ਦਾ ਭਰਵਾਂ ਸਵਾਗਤ ਕੀਤਾ । ਇਸ ਮੌਕੇ ਪਿੰਡ ਵਿੱਚ ਵਿਆਹ ਵਰਗਾ ਮਹੌਲ ਸੀ। ਪੰਜਾਬ ਤੋਂ ਗਏ ਜ਼ਿਲਾ ਪ੍ਰੀਸ਼ਦ ਦੇ ਇਹਨਾਂ ਮੈਂਬਰਾਂ ਨੇ ਉਥੋਂ ਦੇ ਸੱਭਿਆਚਾਰ, ਬੋਲੀ, ਰੀਤੀ ਰਿਵਾਜ ਅਤੇ ਉਥੋਂ ਦੇ ਪਿੰਡਾਂ ਦੀ ਰਹਿਣੀ ਸਹਿਣੀ ਬਾਰੇ ਜਾਣਕਾਰੀ ਇੱਕਤਰ ਕੀਤੀ। ਪਿੰਡ ਦੀ ਪੰਚਾਇਤ ਵੱਲੋਂ ਪੰਜਾਬ ਤੋਂ ਗਏ ਸਮੂਹ ਮੈਂਬਰਾਂ ਨੂੰ ਪਿੰਡ ਦੇ ਪੰਚਾਇਤ ਘਰ, ਸਕੂਲ, ਡਿਸਪੈਂਸਰੀ, ਵਾਟਰ ਵਰਕਸ, ਧਰਮਸ਼ਾਲਾਂ ਅਤੇ ਪੰਚਾਇਤ ਵੱਲੋਂ ਕੀਤੇ ਸਾਂਝੇ ਵਿਕਾਸ ਕਾਰਜਾਂ ਦਾ ਦੌਰਾ ਵੀ ਕਰਵਾਇਆ।
ਇਸ ਮੌਕੇ ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਸ੍ਰੀ ਜਸਪਾਲ ਸਿੰਘ ਕਲਿਆਣ, ਜ਼ਿਲਾ ਯੋਜਨਾਂ ਕਮੇਟੀ ਦੇ ਚੇਅਰਮੈਨ ਸ੍ਰੀ ਮਹਿੰਦਰ ਸਿਘ ਲਾਲਵਾ, ਪੰਚਾਇਤ ਸੰਮਤੀ ਭੁਨਰਹੇੜੀ ਦੇ ਚੇਅਰਮੈਨ ਸ੍ਰੀ ਹਰੀ ਸਿੰਘ, ਪਾਤੜਾਂ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ, ਪੰਚਾਇਤ ਸੰਮਤੀ ਨਾਭਾ ਦੀ ਚੇਅਰਪਰਸਨ ਸ੍ਰੀਮਤੀ ਹਰਪ੍ਰੀਤ ਕੌਰ, ਸਮਾਣਾ ਦੀ ਚੇਅਰਪਸਨ ਸ੍ਰੀਮਤੀ ਮਨਜੀਤ ਕੌਰ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਵਿੱਚ ਸ. ਤਰਸੇਮ ਸਿੰਘ, ਸ. ਗੁਲਾਬ ਸਿੰਘ, ਸ. ਨਿਧਾਨ ਸਿੰਘ, ਸ. ਲਾਲ ਸਿੰਘ ਰਣਜੀਤਗੜ, ਸ. ਤੇਜਿੰਦਰ ਸਿੰਘ, ਸ. ਭੁਪਿੰਦਰ ਸਿੰਘ ਸੈਫਦੀਪੁਰ, ਸ. ਹਰਮਿੰਦਰ ਸਿੰਘ, ਸ੍ਰੀਮਤੀ ਲਖਵਿੰਦਰ ਕੌਰ, ਸ੍ਰੀਮਤੀ ਸਵਰਨਜੀਤ ਕੌਰ, ਸ੍ਰੀਮਤੀ ਅੰਮ੍ਰਿਤ ਕੌਰ ਅਤੇ ਜ਼ਿਲਾ ਪੀ੍ਰਸ਼ਦ ਦੇ ਉਪ ਕਾਰਜਕਾਰੀ ਅਫ਼ਸਰ ਕਮ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਗਗਨਦੀਪ ਸਿੰਘ ਵਿਰਕ ਅਤੇ ਗੋਆ ਦੇ ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *