ਜ਼ਮੀਰ ਜਦੋਂ ਮਰ ਜਾਏ

ss1

ਜ਼ਮੀਰ ਜਦੋਂ ਮਰ ਜਾਏ

ਸੱਚ ਹੈ ਜਦੋਂ ਜ਼ਮੀਰ ਮਰ ਜਾਏ ਤਾਂ ਉਹ ਬੰਦਾ, ਬੰਦਿਆਂ ਵਿੱਚ ਖੜਾ ਹੋਣ ਦੇ ਕਾਬਿਲ ਨਹੀਂ ਹੁੰਦਾ।ਪੈਸੇ ਹੋਣਾ ਏਹ ਸਿੱਧ ਨਹੀਂ ਕਰਦਾ ਕਿ ਇਸਦੀ ਜ਼ਮੀਰ ਜਿੰਦਾ ਹੈ।ਜ਼ਮੀਰ ਮਰੀ ਵਾਲਿਆਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ।ਮਾਪਿਆਂ ਦਾ ਬੁਢਾਪਾ ਰੋਲਣ ਵਾਲੇ ਨੂੰਹ ਪੁੱਤ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ ਉਹ ਖਰਬਾਂਪਤੀ ਹੋਕੇ ਵੀ ਕੰਗਾਲ ਹੈ।ਸਮਾਜ ਵਿੱਚ ਅਜਿਹਾ ਬੰਦਾ ਇੱਜ਼ਤ ਮਾਣ ਨਹੀਂ ਲੈ ਸਕਦਾ, ਉਸਦਾ ਪੈਸਾ ਇਥੇ ਉਸਦਾ ਸਾਥ ਨਹੀਂ ਦੇ ਸਕਦਾ।ਜ਼ਮੀਰ ਮਰੀ ਦੀਆਂ ਨਿਸ਼ਾਨੀਆਂ–ਮਾਪਿਆਂ ਦੀ ਜਾਇਦਾਦ ਧੋਖੇ ਨਾਲ ਲੈਣੀ, ਮਾਪਿਆਂ ਦਾ ਖਿਆਲ ਨਾ ਰੱਖਣਾ ਪਰ ਉਨ੍ਹਾਂ ਦੇ ਪੈਸੇ ਤੇ ਨਜ਼ਰ ਰੱਖਣੀ, ਕਿਸੇ ਦੀ ਮਜ਼ਬੂਰੀ ਦਾ ਫਾਇਦਾ ਚੁੱਕਣਾ ਤੇ ਉਸਨੂੰ ਦਬਾਅ ਕੇ ਰੱਖਣਾ, ਭੈਣਾਂ ਦੇ ਹਿੱਸੇ ਦੀ ਜ਼ਮੀਨ ਲੈ ਲੈਣੀ ਤੇ ਫੇਰ ਮੂੰਹ ਫੇਰ ਲੈਣਾ,ਝੂਠ ਬੋਲਣਾ,ਇੱਜ਼ਤ ਨਾ ਕਰਨੀ।ਹਾਂ, ਜਦੋਂ ਇਵੇਂ ਦੇ ਕੰਮ ਕੋਈ ਬੰਦਾ ਕਰੇਗਾ ਤਾਂ ਉਹ ਇਨਸਾਨੀਅਤ ਤੋਂ ਕੋਹਾਂ ਦੂਰ ਹੁੰਦਾ ਹੈ।ਏਹ ਬੰਦਾ ਚੋਰਾਂ ਤੇ ਠੱਗਾਂ ਦੇ ਵਿੱਚ ਹੀ ਗਿਣਿਆ ਜਾ ਸਕਦਾ ਹੈ।ਬੁਰੇ ਕੰਮ ਦੇ ਨਤੀਜੇ ਬੁਰੇ ਹੀ ਨਿਕਲਦੇ ਨੇ।ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।ਜ਼ਮੀਰਾਂ ਮਰੀਆਂ ਵਾਲਿਆਂ ਦੇ ਟੋਲੇ ਹੁੰਦੇ ਹਨ।ਇੰਨਾ ਦੀ ਕੋਈ ਇੱਜ਼ਤ ਨਹੀਂ ਕਰਦਾ ਤੇ ਜਾਗਦੀਆਂ ਜ਼ਮੀਰਾਂ ਵਾਲੇ ਇੰਨਾ ਦੇ ਨੇੜੇ ਨਹੀਂ ਢੁੱਕਦੇ।ਇੰਨਾ ਦੇ ਨੇੜੇ ਲੱਗਣਾ ਆਪਣੀ ਜ਼ਮੀਰ ਨੂੰ ਖਤਰਾ ਪੈਦਾ ਕਰਨਾ ਹੈ।ਜਦੋਂ ਜ਼ਮੀਰ ਮਰ ਜਾਏ ਤਾਂ ਸਿਰਫ਼ ਗੰਦਗੀ ਦਾ ਢੇਰ ਹੀ ਹੁੰਦਾ ਹੈ ਬੰਦਾ।
Prabhjot Kaur Dillon
Contact No. 9815030221
Share Button

Leave a Reply

Your email address will not be published. Required fields are marked *