ਜ਼ਮੀਨ ਦੇ ਟੁਕੜੇ ਪਿੱਛੇ ਭਰਾ ਨੂੰ ਅੱਗ ਲਾ ਸਾੜਿਆ

ss1

ਜ਼ਮੀਨ ਦੇ ਟੁਕੜੇ ਪਿੱਛੇ ਭਰਾ ਨੂੰ ਅੱਗ ਲਾ ਸਾੜਿਆ

ਸ਼ਿਮਲਾ ਵਿੱਚ ਇੱਕ ਭਰਾ ਨੇ ਜ਼ਮੀਨ ਲਈ ਆਪਣੇ ਵੱਡੇ ਭਰਾ ਨੂੰ ਹੀ ਅੱਗ ਲਾ ਕੇ ਉਸ ਦੀ ਜਾਨ ਲੈ ਲਈ। ਮਾਮਲਾ ਸ਼ਿਮਲਾ ਦੇ ਉਪ ਮੰਡਲ ਕੁਮਾਰ ਸੈਨ ਦੀ ਭੱਟੀ ਪੰਚਾਇਤ ਦਾ ਹੈ ਜਿੱਥੇ ਛੋਟੇ ਭਰਾ ਨੇ ਵੱਡੇ ਭਰਾ ਰਜਿੰਦਰ (75) ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਰਜਿੰਦਰ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ ਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਵੱਡਾ ਭਾਈ ਰਜਿੰਦਰ ਘਰ ਵਿੱਚ ਟੀਵੀ ਵੇਖ ਰਿਹਾ ਸੀ। ਉਸ ਸਮੇਂ ਉਸ ਦਾ ਛੋਟਾ ਭਰਾ ਦਵਿੰਦਰ ਆਚਾਨਕ ਕਮਰੇ ਵਿੱਚ ਆ ਗਿਆ ਤੇ ਪੈਟਰੋਲ ਦੀ ਕੈਨੀ ਕੱਢ ਕੇ ਉਸ ’ਤੇ ਪੈਟਰੋਲ ਛਿੜਕਿਆ ਤੇ ਉਸ ਨੂੰ ਅੱਗ ਲਾ ਦਿੱਤੀ। ਇਸ ਪਿੱਛੋਂ ਉਹ ਫਰਾਰ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਾਫ਼ੀ ਸਮੇਂ ਤੋਂ ਆਪਣੀਆਂ ਭੈਣਾਂ ਦੀ ਜ਼ਮੀਨ ਆਪਣੇ ਨਾਂ ਕਰਾਉਣ ਲਈ ਵੱਡੇ ਭਰਾ ’ਤੇ ਦਬਾਅ ਪਾ ਰਿਹਾ ਸੀ ਪਰ ਰਜਿੰਦਰ ਜ਼ਮੀਨ ਉਸ ਦੇ ਨਾਂ ਨਹੀਂ ਕਰ ਰਿਹਾ ਸੀ। ਇਸ ਤੋਂ ਗੁੱਸੇ ’ਚ ਆਏ ਮੁਲਜ਼ਮ ਦਵਿੰਦਰ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਰਜਿੰਦਰ ਦੇ ਜਵਾਈ ਨੰਦਲਾਲ ਨੇ ਦੱਸਿਆ ਕਿ ਦਵਿੰਦਰ ਪਹਿਲਾਂ ਵਾ ਕਈ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਉਸ ਨਾਲ ਹੋਰ ਲੋਕ ਵੀ ਸ਼ਾਮਲ ਹਨ। ਉਸ ਨੇ ਪੁਲਿਸ ਤੋਂ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ।

ਪੁਲਿਸ ਨੇ ਮੁਲਜ਼ਮ ਦਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਧਾਰਾ 452, 307, 436 ਤੇ 326 ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *