ਜ਼ਮੀਨ ਤੇ ਨਜ਼ਾਇਜ਼ ਕਬਜ਼ਾ ਕੀਤਾ

ss1

ਜ਼ਮੀਨ ਤੇ ਨਜ਼ਾਇਜ਼ ਕਬਜ਼ਾ ਕੀਤਾ

14-4
ਖਾਲੜਾ 12 ਜੂਨ ( ਗੁਰਪ੍ਰੀਤ ਸਿੰਘ ) ਖਾਲੜਾ ਤੋ ਥੌੜੀ ਪਿੰਡ ਮਾੜੀ ਕੰਬੋਕੇ ਦੇ ਵਸਨੀਕ ਦਰਸਨ ਸਿੰਘ ਪੁਤਰ ਜਵੰਧ ਸਿੰਘ ਨੇ ਜਾਣਕਾਰੀ ਦੇਦੇ ਹੋਏ ਦੱਸਿਆ ਕਿ ਪਿੰੰਡ ਕੰਬੋਕੇ ਵਿੱਚ ਸਾਡੀ 6 ਮਰਲੇ ਜਮੀਨ ਹੈ ਜਿਥੇ ਅਸੀ ਪਹਿਲਾ ਰਹਿਦੇ ਸ਼ੀ ਹੁਣ ਅਸੀ ਬਾਹਰ ਬਹਿਕਾ ਤੇ ਚਲੇ ਗਏ ।ਉਹਨਾ ਦੱਸਿਆ ਕਿ ਪਿੰਡ ਵਾਲੀ ਜਗਾ ਤੇ ਪਿੰਡ ਦੇ ਵਸਨੀਕ ਕਾਬਲ ਸਿੰਘ ਪੁਤਰ ਮਹਿੰਦਰ ਸਿੰਘ ਕਬਜਾ ਕਰਨ ਦੀ ਨੀਅਤ ਨਾਲ ਨਜਾਇਜ ਲੋਹੇ ਦਾ ਗੇਟ ਲਗਾ ਰਹੇ ਸਨ ।ਜਦ ਮੈਂਨੂੰ ਪਤਾ ਲੱਗਾ ਤਾ ਮੈ ਮੋਕੇ ਤੇ ਪੁਜਾ ਤਾ ਇਸ ਤਰਾ ਕਰਨ ਤੋ ਰੋਕਿਆ ਤਾ ਕਾਬਲ ਸਿੰਘ ਨੇ ਮੈਨੂੰ ਇਕਲਾ ਦੇਖ ਕੇ ਮੈਂਨੂੰ ਮਾਰਨ ਨੀਅਤ ਮੇਰੀ ਕੁਟ ਮਾਰ ਕੀਤੀ ਮੇਰੇ ਪਿਛੇ ਭੱਜੇ ਪਰ ਮੈ ਕਿਸੇ ਤਰਾ ਲੁਕ ਕੇ ਜਾਨ ਬਚਾਈ ।ਉਹਨਾ ਨੇ ਮੇਰੇ ਘਰ ਆ ਕੇ ਮੇਰੀ ਪਤਨੀ ਤੇ ਮੇਰੀ ਲ਼ੜਕੀ ਕੱਪੜੇ ਪਾੜੇ ਨਾਲ ਹੀ ਘਰ ਦੇ ਕੀਮਤੀ ਸਮਾਨ ਦੀ ਭੱਨ ਤੋੜ ਕੀਤੀ । ਇਸ ਸਬੰਧ ਜਦੋ ਦਰਖਾਸਤ ਦੇਣ ਗਏ ਤਾ ਪੁਲਿਸ ਨੇ ਮੇਨੂ ਨਜਾਇਜ ਥਾਣੇ ਬਿਠਾਂ ਛੱਡਿਆਂ ਮੈਨੂੰ ਹਾਰਟ ਦੀ ਬਿਮਾਰੀ ਦੀ ਦਵਾਈ ਵੀ ਨਾ ਖਾਣ ਦਿਤੀ ।ਫਿਰ ਦੇਰ ਰਾਤ ਮੋਰਤਬਰਾ ਦੇ ਵਿੱਚ ਪੈਣ ਤੇ ਮੈਨੂੰ ਛੱਡਿਆ ।ਇਸ ਸਬੰਧ ਵਿੱਚ ਆਲ ਇੰਡੀਆ ਐਟੀ ਕੁੱਰਪਸਨ ਮੋਰਚਾ ਦੇ ਚੇਅਰਮੈਨ ਅਜੇ ਕੁਮਾਰ ਚੀਨੂੰ ਤੇ ਪ੍ਰਮਿੰੰਦਰ ਸਿੰਘ ਹੀਰਾ ਨੇ ਦੱਸਿਆ ਕਿ ਪੀੜਤ ਵਿਅਕਤੀ ਨੇ ਐਸ ਐਸ ਪੀ ਕੋਲ ਪੜਤਾਲ ਸਬੰਧੀ ਦਰਖਾਸਤ ਦਿਤੀ ਹੈ। ਜਿਸਦੀ ਦੀ ਪੜਤਾਲ ਡੀ ਐਸ ਪੀ ਭਿੱਖੀਵਿੰਡ ਨੂੰ ਸੋਪੀ ਗਈ ਹੈ ।ਪੀੜਤ ਵਿਅਕਤੀ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸ ਨੁੰ ਉਸਦੀ ਜਗਾ ਦਵਾਈ ਜਾਵੇ ਉਸ ਤੇ ਕਬਜਾ ਕਰਨ ਵਾਲਿਆ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੁੰ ਇਨਸਾਫ ਦਵਾਇਆ ਜਾਵੇ।

Share Button