Mon. Aug 19th, 2019

ਜ਼ਮੀਨ ਆਪਣੇ ਨਾਮ ਲਗਵਾਉਣ ਲਈ ਪਿਓ ਨੂੰ ‘ਤੂੜੀ ਵਾਲੇ’ ਕਮਰੇ ‘ਚ ਦਫਨਾਇਆ

ਜ਼ਮੀਨ ਆਪਣੇ ਨਾਮ ਲਗਵਾਉਣ ਲਈ ਪਿਓ ਨੂੰ ‘ਤੂੜੀ ਵਾਲੇ’ ਕਮਰੇ ‘ਚ ਦਫਨਾਇਆ

ਜ਼ਮੀਨ ਆਪਣੇ ਨਾਂਅ ਨਾ ਲਵਾਉਣ ਕਾਰਨ ਇਕਲੌਤੇ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਪਸ਼ੂਆਂ ਦੇ ਖਾਣੇ ਵਾਲੇ ਯਾਨੀ ਤੂੜੀ ਵਾਲੇ ਕਮਰੇ ਵਿੱਚ ਦਫਨਾ ਕੇ ਕਤਲ ਕਰ ਦਿੱਤਾ। ਬਠਿੰਡਾ ਦੇ ਪਿੰਡ ਸੇਮਾ ਕਲਾਂ ਵਿੱਚ ਪੁੱਤਰ ਨੇ ਆਪਣੇ ਪਿਤਾ ਨੂੰ ਦਫਨਾ ਕੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾ ਆਇਆ ਸੀ।

ਸੇਮਾਂ ਕਲਾਂ ਦੇ ਗੁਰਦੀਪ ਸਿੰਘ ਕੋਲੋਂ ਉਸ ਦਾ ਇਕਲੌਤਾ ਪੁੱਤ ਅਜੈ ਪਾਲ ਸਿੰਘ ਪੁਸ਼ਤੈਨੀ ਜ਼ਮੀਨ ਦੀ ਮੰਗ ਕਰਦਾ ਆ ਰਿਹਾ ਸੀ। ਆਪਣੇ ਨਾਂਅ ‘ਤੇ ਪੈਲ਼ੀ ਲਵਾਉਣ ਦੀ ਜ਼ਿਦ ਕਾਰਨ ਉਨ੍ਹਾਂ ਦੇ ਘਰ ਅਕਸਰ ਕਲ਼ੇਸ਼ ਪਿਆ ਰਹਿੰਦਾ ਸੀ। ਪਰ ਇੱਕ ਦਿਨ ਅਚਾਨਕ ਗੁਰਦੀਪ ਸਿੰਘ ਗ਼ਾਇਬ ਹੋ ਜਾਂਦਾ ਹੈ ਤੇ ਅਜੈ ਪਾਲ ਆਪਣੇ ਪਿਤਾ ਦੇ ਗੁੰਮ ਹੋਣ ਦੀ ਰਿਪੋਰਟ ਵੀ ਪੁਲਿਸ ਨੂੰ ਲਿਖਾ ਆਉਂਦਾ ਹੈ।

ਦਸ ਦਿਨਾਂ ਬਾਅਦ ਗੁਰਦੀਪ ਸਿੰਘ ਦੇ ਛੋਟੇ ਭਰਾ ਵੱਲੋਂ ਪੁਲਿਸ ਨੂੰ ਝਗੜੇ ਬਾਰੇ ਦੱਸਣ ਤੇ ਆਪਣੇ ਭਤੀਜੇ ‘ਤੇ ਸ਼ੱਕ ਪ੍ਰਗਟ ਕਰਨ ‘ਤੇ ਪੁਲਿਸ ਨੇ ਅਜੈ ਪਾਲ ਸਿੰਘ ਤੋਂ ਪੁੱਛ ਗਿੱਛ ਕੀਤੀ। ਪੜਤਾਲ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਲਿਆ। ਅੱਜ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਮੁਲਜ਼ਮ ਦੇ ਘਰੋਂ ਪਸ਼ੂਆਂ ਦੇ ਚਾਰੇ ਵਾਲੇ ਕਮਰੇ ਹੇਠੋਂ ਗੁਰਦੀਪ ਸਿੰਘ ਦੀ ਲਾਸ਼ ਬਰਾਮਦ ਕਰ ਲਈ।

Leave a Reply

Your email address will not be published. Required fields are marked *

%d bloggers like this: