Sun. Oct 20th, 2019

ਜ਼ਮਾਨਤ ਮਿਲਣ ‘ਤੇ ਪੰਜਾਬੀ ਗਾਇਕ ਐਲੀ ਮਾਂਗਟ ਰੋਪੜ ਜੇਲ੍ਹ ਤੋਂ ਰਿਹਾਅ

ਜ਼ਮਾਨਤ ਮਿਲਣ ‘ਤੇ ਪੰਜਾਬੀ ਗਾਇਕ ਐਲੀ ਮਾਂਗਟ ਰੋਪੜ ਜੇਲ੍ਹ ਤੋਂ ਰਿਹਾਅ

ਸੋਸ਼ਲ ਮੀਡੀਆ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਹੋਏ ਵਿਵਾਦ ਤੋਂ ਬਾਅਦ ਧਾਰਾ 295- ਏ ਤਹਿਤ ਰੋਪੜ ਜੇਲ੍ਹ ਵਿਚ ਬੰਦ ਗਾਇਕ ਐਲੀ ਮਾਂਗਟ ਨੂੰ ਵੀਰਵਾਰ ਸ਼ਾਮ 6.30 ਵਜੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਵਿਦੇਸ਼ ਤੋਂ ਆਏ ਗਾਇਕ ਐਲੀ ਮਾਂਗਟ ਨੂੰ ਸੋਹਾਣਾ ਪੁਲਿਸ ਨੇ ਧਾਰਾ 295-ਏ ਦੇ ਤਹਿਤ ਗਿ੍ਫਤਾਰ ਕੀਤਾ ਸੀ ਤੇ ਰੋਪੜ ਜੇਲ੍ਹ ‘ਚ ਨਿਆਇਕ ਹਿਰਾਸਤ ਵਿਚ ਸੀ।

ਐਲੀ ਮਾਂਗਟ ਦੇ ਵਕੀਲ ਜੀਪੀਐੱਸ ਜੁੰਮਨ ਵਲੋਂ ਮੋਹਾਲੀ ਅਦਾਲਤ ਵਿਚ ਰੈਗੂਲਰ ਜ਼ਮਾਨਤ ਦੀ ਅਰਜੀ ਦਰਜ ਕੀਤੀ ਗਈ ਸੀ ਤੇ ਬੀਤੇ ਦਿਨ ਸੁਣਵਾਈ ਦੌਰਾਨ ਐਲੀ ਮਾਂਗਟ ਤੇ ਉਸ ਦੇ ਦੋਸਤ ਹਰਦੀਪ ਨੂੰ ਧਾਰਾ 295-ਏ ਦੇ ਤਹਿਤ ਜ਼ਮਾਨਤ ਮਿਲੀ ਸੀ। ਦੁਪਹਿਰ ਤੋਂ ਐਲੀ ਮਾਂਗਟ ਦੀ ਰੂਪਨਗਰ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸ ਦੇ ਇੰਤਜ਼ਾਰ ਲਈ ਉਸ ਦੇ ਪਰਿਵਾਰ ਦੇ ਮੈਂਬਰ, ਦੋਸਤ ਤੇ ਹੋਰ ਸਮਰਥਕ ਵੱਡੀ ਗਿਣਤੀ ‘ਚ ਖੜ੍ਹੇ ਰਹੇ।

ਸ਼ਾਮ ਸਾਢੇ ਛੇ ਵਜੇ ਜਦੋਂ ਐਲੀ ਮਾਂਗਟ ਰੋਪੜ ਜੇਲ੍ਹ ਤੋਂ ਰਿਹਾਅ ਹੋਇਆ ਤਾਂ ਚਿੱਟੇ ਰੰਗ ਦੀ ਰੇਂਜ ਰੋਵਰ ਗੱਡੀ ਜੇਲ੍ਹ ਦੇ ਮੁੱਖ ਗੇਟ ਦੇ ਅੰਦਰ ਗਈ ਤੇ ਜਦੋਂ ਐਲੀ ਮਾਂਗਟ ਜੇਲ੍ਹ ਤੋਂ ਬਾਹਰ ਆਏ ਤਾਂ ਜੇਲ੍ਹ ਮੁਲਾਜ਼ਮਾਂ ਨੇ ਉਸ ਨਾਲ ਸੈਲਫੀਆਂ ਲਈਆਂ ਤੇ ਬਾਅਦ ਵਿਚ ਐਲੀ ਰੇਂਜ ਰੋਵਰ ਗੱਡੀ ਵਿਚ ਸਵਾਰ ਹੋ ਕੇ ਚਲਿਆ ਗਿਆ।

Leave a Reply

Your email address will not be published. Required fields are marked *

%d bloggers like this: