ਗ਼ਜ਼ਲ

ss1

ਗ਼ਜ਼ਲ

ਤੜਫਦੇ ਲੋਕ ਮਰ ਚੱਲੇ।
ਕਰੇ ਨੇ ਜੁਲਮ ਨੇ ਹੱਲੇ।

ਕਿਸੇ ਦੀ ਜੇਬ ਖਾਲੀ ਹੈ,
ਕਿਸੇ ਦੇ ਭਰ ਰਹੇ ਗੱਲੇ।

ਕਿਸੇ ਦੇ ਕੋਲ ਨਾ ਰੋਟੀ,
ਕਿਸੇ ਖਾਣੇ ਦਹੀਂ ਭੱਲੇ।

ਕਿਤੇ ਮਹਿਫਲ ਚ ਹਾਸਾ ਹੈ,
ਕਿਤੇ ਘਰ ਦਰਦ ਨੇ ਮੱਲੇ।

ਖਵਾਜ਼ੇ ਦਾ ਗਵਾਹ ਡੱਡੂ,
ਸਜ਼੍ਹਾ ਨਿਰਦੋਸ ਦੇ ਪੱਲੇ।

ਨਿਹੱਕੇ ਚਾੜ੍ਹ ਕੇ ਸੂਲੀ,
ਤਮਾਸ਼ਾ ਵੇਖ ਦੇ ਦੱਲੇ।

ਬਗ਼ਾਵਤ ਲੋਕ ਜਦ ਕਰਦੇ,
ਝੁਕਾਉਂਦੇ ਜੁਲਮ ਨੂੰ ਥੱਲੇ।

ਨਿਸ਼ਾਨ ਸਿੰਘ
ਜੌੜਾ ਸਿੰਘਾ

Share Button