ਗ਼ਜ਼ਲ

ss1

ਗ਼ਜ਼ਲ

ਇੱਥੇ ਕੁੜੀਆ ਚਿੜੀਆਂ ਸਿਰ ਇਲਜਾਮ ਬੜੇ ਨੇ
ਜੱਗ ਨੇ ਦਿੱਤੇ ਹੀਰ ਸਾਹਿਬਾਂ ਜਿਹੇ ਨਾਮ ਬੜੇ ਨੇ
ਮੈ ਸਰਾਹਦੇ ਨਾ ਕਦੇ ਵੇਖੇ ਲੋਕੀ ਚੰਗੇ ਕੰਮਾਂ ਨੂੰ
ਹੱਸ ਹੱਸ ਕਹਿੰਦੇ ਰਾਧਾ ਦੇ ਤਾਂ ਸ਼ਾਮ ਬੜੇ ਨੇ
ਲੱਗੇ ਅਪਣੀ ਧੀ ਤਾਂ ਧੀ ਬੜੀ ਸਾਊ ਸੁਲੱਖਣੀ
ਧੀਆਂ ਬੇਗਾਨੀਆਂ ਦੇ ਲਈ ਅੱਖੀ ਕਾਮ ਬੜੇ ਨੇ
ਲੋਕੀ ਆਚਰਣ ਪੱਖੋ ਗਰਕਣ ਤੇ ਨੇ ਅੱਜਕੱਲ
ਔਕਾਤ ਪੱਖੋ ਹੈ ਭਾਂਵੇ ਜੱਗ ਤੇ ਨਾਮ ਬੜੇ ਨੇ
ਦਾਮਨੀ ਦੀਆਂ ਇੱਜਤਾਂ ਅੱਜ ਵੀ ਲੁੱਟ ਹੋਵਣ
ਲੁੱਟਕੇ ਹੋਵਣ ਨਿੱਕੂਵਾਲ ਕਤਲੇਆਮ ਬੜੇ ਨੇ

ਜੱਗਾ ਨਿੱਕੂਵਾਲ
09815475019

Share Button

Leave a Reply

Your email address will not be published. Required fields are marked *