ਗ਼ਜ਼ਲ

ss1

ਗ਼ਜ਼ਲ

ਵੱਗਦੀ ਏ ਪਸ ਦਿਲ ਦੇ ਜਖਮਾਂ ਚੋਂ, ਫੇਰ ਰਿਹਾ ਨੌਚ ਕੋਈ
ਨੈਣਾਂ ਚ ਗਿੱਡਾਂ ਬਿਰਹੋਂ ਦੀਆਂ ਵੇਖ, ਨਾ ਰਿਹਾ ਲੋਚ ਕੋਈ।

ਨਿਸ਼ਾਨਾ ਬਿੰਨ ਕੇ ਮਾਰੇ ਤੀਰ ਵਾਂਗ ਵੱਜਦੇ ਬੋਲ ਕਾਲਜੇ,
ਰਾਹਾਂ ਚ ਖੜਾ ਹਰ ਖੁਸ਼ੀ, ਸ਼ਰੇਆਮ ਰਿਹਾ ਬੋਚ ਕੋਈ।

ਲਿਖਦੀ ਮੇਰੀ ਕਲਮ ਜਦ ਵੀ ਕਈ ਰਾਜ ਜਿੰਦਗੀ ਦੇ ,
ਨਾ ਪਵੇ ਸਮਝ ਇੱਕ ਹੱਥ ਲਿਖਾਂ ਇੱਕ ਹੱਥ ਰਿਹਾ ਪੋਚ ਕੋਈ।

ਉਗਦੇ ਸੂਰਜ ਨਾਲ ,ਵਿਹੜੇ ਗਮ ਲੈਂਦੇ ਨੇ ਅੰਗੜਾਈ ,
ਦਰਦ ਨਾਲ ਕੁਰਲਾਵਾਂ ਲੱਕ ਦੀ ਜਿਵੇਂ ਕੱਢ ਰਿਹਾ ਮੌਚ ਕੋਈ।

ਕਿਵੇਂ ਹੋਵੇਗਾ ਛੁਟਕਾਰਾ ਇਸ ਪੀਡ਼ਾਂ ਦੇ ਸ਼ੋਰ ਸ਼ਰਾਬੇ ਤੋਂ ,
ਮੱਥੇ ਹੱਥ ਰੱਖ ਰਵਿੰਦਰ , ਸੋਚ ਗਹਿਰੀ ਰਿਹਾ ਸੋਚ ਕੋਈ।

ਸਿੰਘ ਰਵਿੰਦਰ (ਫਤਿਹਗੜ੍ਹ ਸਾਹਿਬ )

Share Button

Leave a Reply

Your email address will not be published. Required fields are marked *