ਗ਼ਜ਼ਲ 

ss1

ਗ਼ਜ਼ਲ

ਕਾਹਨੂੰ  ਤਾਅਨੇ  ਮਾਰੀ ਜਾਨਾ ਏਂ,
ਦਿਲ ਤੇ ਫੇਰੀ  ਆਰੀ  ਜਾਨਾ ਏਂ |
ਕਿੰਨਾ ਪਿਆਰ ਏ ਨਾਲ ਮੇਰੇ ਕੋਈ ਸਬੂਤ ਤਾਂ ਦੇ ,
ਐਵੇਂ  ਗੱਲੀਬਾਤੀ  ਕਿਓਂ ਸਾਰੀ  ਜਾਨਾ ਏਂ |
ਕਦੇ ਸਾਡੇ ਨਾਲ ਵੀ ਦੋ ਕਦਮ ਤੁਰ ਕੇ ਤਾਂ ਵੇਖ਼,
ਨਾਲ ਗੈਰਾਂ  ਦੇ ਤਾਂ ਸੌ ਵਾਰੀ  ਜਾਨਾ ਏਂ |
ਸਾਡੇ ਹੀ ਜਖਮਾਂ  ਦੇ ਉੱਤੇ ਛਿੜਕ ਕੇ ਤੂੰ ,
ਸਾਡੇ ਨਮਕ ਦਾ ਕਰਜ਼ ਉਤਾਰੀ  ਜਾਨਾ ਏਂ |
ਜੇ ਗ਼ਲਤੀ ਆ ਸਾਡੀ ਅਸੀਂ ਹੱਥ ਜੋੜ ਕੇ ਮਾਫੀ ਮੰਗ ਲੈਣੇ ਆ,
ਦੱਬ ਦੇ ਏਥੇ ਹੀ ਗੱਲ ਨੂੰ ਕਾਹਤੋਂ ਗੱਲ ਖਿਲਾਰੀ  ਜਾਨਾ ਏਂ |
ਆਸ਼ਕੀ ਚ 12 ਸਾਲ ਰਿਹਾ ਮੱਝਾਂ ਚਾਰਦਾ ਰਾਂਝਾ  ,
ਪਰ ਤੂੰ ਤਾ ਕਮਲਿਆ ਆਸ਼ਕਾਂ  ਨੂੰ ਹੀ ਚਾਰੀ ਜਾਨਾ ਏਂ |
 ਸੋਚਦੇ  ਆ ਲੋਕ ਤੈਨੂੰ ਇਸ਼ਕ  ਨੇ ਬਰਬਾਦ  ਕਰਤਾ  ,
ਪਰ ‘ਸੰਧੂਆਂ’  ਤੂੰ ਤਾ ਬਣਦਾ ਲਿਖਾਰੀ  ਜਾਨਾ ਏਂ |
ਬੇਅੰਤ ਬਰੀਵਾਲਾ 
ਪਿੰਡ ਤੇ ਡਾਕਖਾਨਾ- ਬਰੀਵਾਲਾ 
ਜਿਲਾ-  ਸ੍ਰੀ  ਮੁਕਤਸਰ  ਸਾਹਿਬ  
+60182303926
Share Button

Leave a Reply

Your email address will not be published. Required fields are marked *