ਗ਼ਜ਼ਲ

ਗ਼ਜ਼ਲ

ਪਿੰਡੇ ਤੋਂ ਲੀੜੇ ਪਾਟੇ ਰੋੜੀ ਕੁੱਟਦੀਆਂ ਨੇ।
ਇਹ ਗੁਰਬਤ ਕਰਕੇ ਗੋਹਾ ਕੂੜਾ ਸੁੱਟਦੀਆਂ ਨੇ।

ਫੱਟੀ ਭਾਵੇਂ ਸੁਪਨੇ ਦੇ ਵਿਚ ਆਵੇ ਰਾਤਾਂ ਨੂੰ
ਦਿੱਨੇ ਇਹ ਖੇਤਾਂ ਵਿਚ ਹੀ ਆਲੂ ਪੁੱਟਦੀਆਂ ਨੇ।

ਮਿਹਨਤ ਪੂਰੀ ਖਾ ਜਾਂਦੇ ਜੋ ਦਾਨੀ ਬਣਦੇ ਨੇ
ਠੇਕੇਦਾਰੀ ਲੋਟੂ ਬਣ ਕੇ ਕਿਰਤੀ ਲੁੱਟਦੀਆਂ ਨੇ।

ਸਿੱਟੇ ਚੁਣਨਾ ਖੇਤਾਂ ਵਿਚ ਮਜਬੂਰੀ ਹੁੰਦੀ ਹੈ
ਭੁੱਖਾਂ ਹੱਥੋਂ ਮਾਰਾਂ ਬਣ ਬਿਜਲੀ ਟੁੱਟਦੀਆਂ ਨੇ।

ਛਿੰਜਾਂ ਤੇ ਮੇਲੇ ਹੁੰਦੇ ਨੇ ਸਾਹੂਕਾਰਾਂ ਦੇ
ਹਾਸੇ ਖੇੜੇ ਸੁਪਨੇ ਸੀਨੇ ਵਿਚ ਘੁੱਟਦੀਆਂ ਨੇ।

ਬੰਨੇ ਦੇ ਘਾਹਾਂ ਤੋਂ ਅਜ਼ਮਤ ਸਸਤੀ ਹੋ ਜਾਏ
ਕਾਈ ਬਣ ਕੇ ਲਾਸ਼ਾਂ ਪਿੰਡੇ ਤੇ ਫੁੱਟਦੀਆਂ ਨੇ।

ਹੁਣ ਹਰ ਅਬਲਾ ਨੂੰ ਵੀ ਸਬਲਾ ਬਣਨਾ ਪੈਣਾ ਹੈ
ਜਾਗਣ ਤੇ ਪੈਰਾਂ ‘ਚੋਂ ਜੰਜੀਰਾਂ ਟੁੱਟਦੀਆਂ ਨੇ।

ਜਤਿੰਦਰ ਭਨੋਟ
9878041593

Share Button

Leave a Reply

Your email address will not be published. Required fields are marked *

%d bloggers like this: