ਗ਼ਜ਼ਲ

ss1

ਗ਼ਜ਼ਲ

ਸੋਚਦਾ ਹਾਂ ਮੁਹੱਬਤ ਦੋਬਾਰਾ ਕਰ ਲਵਾਂ।
ਦਿਲ ਨਾਲ ਦਿਲੀ ਬਟਵਾਰਾ ਕਰ ਲਵਾਂ।

ਗ਼ਰਬਖ਼ਸ਼ੇ ਰਹਿਮਤ ਗੁਲਬਦਨ ਕੋਈ,
ਤੁਆਰਫ਼ਿ – ਇ – ਸ਼ਬਾਬ ਗਵਾਰਾ ਕਰ ਲਵਾਂ।

ਜ਼ਨਤ ‘ਚੋਂ ਮਿਲੇ ਨਜ਼ਰਾਨਾ ਅਨੁਰਾਗ ਦਾ,
ਹਿਜ਼ਰਾਂ ‘ਚੋਂ ਯਾਰਾ ਛੁਟਕਾਰਾ ਕਰ ਲਵਾਂ।

ਜਫ਼ਾ ਅਤੇ ਵਫ਼ਾ ਦਾ ਰਾਜ਼ ਹੈ ਡੂੰਘਾ ,
ਮੁਹੱਬਤ ਦਾ ਕਿਉਂ ਨਾ ਚਾਰਾ ਕਰ ਲਵਾਂ।

ਖੰਭਾਂ ਤੇ ਪਰਵਾਜ਼ ਦੀ ਦੋਸਤੀ ਅਜ਼ਲ ਤੋਂ,
ਬੰਧਣਾਂ ‘ਚੋਂ ਸੋਚ ਨੂੰ ਅਵਾਰਾ ਕਰ ਲਵਾਂ ।

ਆਬਿ – ਹਿਯਾਤ ਜੁਦਾਈ ਵਿੱਚ ਜ਼ਹਿਰ ਹੈ,
ਚਾਹੁੰਦਾ ਇਹ ਪਿਆਲਾ ਪਰੇ ਦੋਬਾਰਾ ਕਰ ਲਵਾਂ।

ਕਸ਼ਮੀਰ ਘੇਸਲ
905/43 ਚੰਡੀਗੜ੍ਹ ।
94636 56047

Share Button

Leave a Reply

Your email address will not be published. Required fields are marked *