ਗ਼ਜ਼ਲ

ਗ਼ਜ਼ਲ

ਫਿਰ ਉੱਠਿਆ ਏ ਧੂੰਆਂ ਤੇਰੀ ਯਾਦ ਦਾ
ਨਾ ਜਿਊਣਾ ਚੰਗਾ ਨਾ ਮਰਨਾ ਸੁਆਦ ਦਾ
ਘੁੰਮਣਘੇਰੀਆਂ ਚ੍ ਫਸ ਕੇ ਫੇਰ ਉਸੇ ਥਾਂ ਪੁੱਜੇ,
ਬਰਬਾਦ ਹੁੰਦਾ ਏ ਜਿੱਥੇ ਆਲ੍ਹਣਾ ਉਕਾਬ ਦਾ।
ਕਦੇ-ਕਦੇ ਬੰਦਾ ਆਪਣੇ ਆਪ ਤੋਂ ਹੀ ਅੱਕ ਜਾਂਦੈ,
ਕੀ ਕਰੇਗਾ ਉਹ ਆਸਾਂ ਵਾਲਿਆਂ ਦੇ ਖ਼ੁਆਬ ਦਾ।
ਨਾਸੂਰ ਬਣ ਜਾਂਦੀਆਂ ਨੇ ਨਿੱਕੀਆਂ-ਨਿੱਕੀਆਂ ਚੋਟਾਂ,
ਬੋਲਾਂ ਦਾ ਫੱਟ ਹੁੰਦਾ ਸਦਾ ਲਾ-ਇਲਾਜ ਦਾ।
ਮੰਜ਼ਿਲ ਤੇ ਪਹੁੰਚਦਾ ਹੈ ਕੋਈ ਮਗਰੋਂ ਕੋਈ ਪਹਿਲਾਂ,
ਇਹ ਤਾਂ ਫ਼ਰਕ ਹੈ ਕਦਮ -ਕਦਮ ਦੇ ਹਿਸਾਬ ਦਾ।
ਮਾਰਦਾ ਏ ਟੱਕਰਾਂ ਫਿਰ ਕੰਧਾਂ ਵਿੱਚ ਰੋ-ਰੋ ਕੇ,
ਹੋ ਜਾਂਦਾ ਏ ਜਦ ਕਚਰਾ ਸੰਦਲੀ ਖ਼ੁਆਬ ਦਾ।
ਜ਼ਮਾਨੇ ਦੀ ਹਵਾ ਕਦੇ ਇੱਕੋ ਨਹੀਂ ਰਹਿੰਦੀ,
ਸਦਾ ਮਿਲਦਾ ਨਹੀਂ ਫਲ ਇੱਥੇ ਮੰਗੀ ਮੁਰਾਦ ਦਾ ।
ਫੁੱਲਾਂ ਨੂੰ ਪਾਉਣ ਲਈ ਖਾਰਾਂ ਨਾਲ ਵੀ ਲੜਨਾ ਪੈਂਦਾ,
ਜ਼ਿੰਦਗੀ ਹੈ ਤਮਾਸ਼ਾ ਕਦੇ ਜਿੱਤ ਕਦੇ ਹਾਰ ਦਾ।

ਜਤਿੰਦਰਪਾਲ ਕੌਰ ਸੰਧੂ
70877-11025

Share Button

Leave a Reply

Your email address will not be published. Required fields are marked *

%d bloggers like this: