ਗ਼ਜ਼ਲ

ss1

ਗ਼ਜ਼ਲ

ਕਦੇ ਦੂਰ ਜਾਕੇ ਕਦੇ ਕੋਲ ਆਕੇ ।
ਉ ਰਖਦੈ ਹਮੇਸ਼ਾ ਭੁਲੇਖੇ ਚ ਪਾਕੇ ।

ਇਹ ਨਖਰਾ ਅਦਾਵਾਂ ਨਜ਼ਾਕਤ ਨੂੰ ਤੱਕੋ,
ਜਦੋਂ ਜਾਨ ਕੱਢਦੈ ਨਜ਼ਰ ਨੂੰ ਝੁਕਾਕੇ ।

ਜਦੋਂ ਕੁੱਝ ਬੋਲੇ ਹਵਾ ਠਹਿਰ ਜਾਂਦੀ ,
ਫ਼ਿਜ਼ਾਵਾਂ ਤਾਂ ਮਹਿਕਣ ਕਲਾਵੇ ਚ ਪਾਕੇ।

ਸੁਨੱਖਾ ਬੜਾ ਹੈ ਮਿਰਾ ਮੀਤ ਜਾਨੀ,
ਸਦਾ ਚੈਨ ਲੁੱਟੇ ਖਿਆਲਾਂ ਚ ਆਕੇ ।

ਮੁਹੱਬਤ ਦੀ ਮੂਰਤ ਉ ਮਹਿਕਾਂ ਵਿਖੇਰੇ,
ਹਥੇਲੀ ਤੇ ਰੱਖੇ ਸੁਗੰਧੀ ਸਜਾਕੇ।

ਜਦੋਂ ਕੁੱਝ ਸਿਰਜੇ ਜ਼ਰਾ ਵੀ ਨਾ ਬੋਲੇ,
ਗ਼ਜ਼ਲ ਉਹ ਬਣਾਵੇ ਬਗੀਚੇ ਚ ਆਕੇ।

ਜਗਤਾਰ ਪੱਖੋ

Share Button

Leave a Reply

Your email address will not be published. Required fields are marked *