ਖ਼ੂਬਸੂਰਤ ਗੀਤ ‘ਦੱਸੀਂ ਨਾ ਮੇਰੇ ਬਾਰੇ’ ਦਾ ਰਚੇਤਾ : ‘ਸਿੰਘ ਜੀਤ ਚਣਕੋਈਆ’
ਖ਼ੂਬਸੂਰਤ ਗੀਤ ‘ਦੱਸੀਂ ਨਾ ਮੇਰੇ ਬਾਰੇ’ ਦਾ ਰਚੇਤਾ : ‘ਸਿੰਘ ਜੀਤ ਚਣਕੋਈਆ’
‘ਦੱਸੀਂ ਨਾ ਮੇਰੇ ਬਾਰੇ, ਕਿਸੇ ਨੂੰ ਵੀ ਮੁਟਿਆਰੇ’ ਗੀਤ ਨੇ ਬਣਾਈ ਦੁਨੀਆਂ ਭਰ ’ਚ ਪਹਿਚਾਣ
ਦੋਸਤੋ ਦੁਨੀਆਂ ’ਚ ਬਹੁਤ ਸਾਰੇ ਇਨਸਾਨ ਅਜਿਹੇ ਹੁੰਦੇ ਹਨ, ਜਿਨਾਂ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਹੁੰਦਾ ਹੈ ਅਤੇ ਉਹ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਨ ਪਰ ਲੋਕਾਂ ਸਾਹਮਣੇ ਪੇਸ਼ ਹੋਣ ਲਈ ਸਹੀ ਵਕਤ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਇਹ ਕਿਸਮਤ ਦੇ ਖੇਲ ਹਨ ਕਿ ਸਹੀ ਵਕਤ ਵੀ ਆ ਜਾਂਦਾ ਹੈ ਪਰ ਉਸ ਵਕਤ ਦੀ ਪਹਿਚਾਣ ਕਿਸੇ-ਕਿਸੇ ਨੂੰ ਹੀ ਆਉਂਦੀ ਹੈ। ਜਿਸਨੂੰ ਉਸ ਵਕਤ ਦਾ ਪਤਾ ਲੱਗ ਗਿਆ ਕਿ ਇਹ ਮੇਰੇ ਲਈ ਆਇਆ ਹੈ ਤਾਂ ਉਹ ਇਨਸਾਨ ਆਪਣੇ ਆਪ ਨੂੰ ਦੁਨੀਆਂ ਸਾਹਮਣੇ ਸਹੀ ਤਰੀਕੇ ਨਾਲ ਪੇਸ਼ ਕਰ ਲੈਂਦਾ ਹੈ ਪਰ ਜਿਸਨੂੰ ਨਹੀਂ ਪਤਾ ਚੱਲਦਾ ਉਹ ਸਾਰੀ ਉਮਰ ਪਛਤਾਵਾ ਲੈ ਕੇ ਜਿਉਂਦਾ ਰਹਿੰਦਾ ਹੈ। ਸਿਆਣੇ ਕਹਿੰਦੇ ਹਨ ਕਿ ਜ਼ਿੰਦਗੀ ਗੇਂਦ ਸੁੱਟਦੀ ਰਹਿੰਦੀ ਹੈ ਬੱਸ ਉਸਨੂੰ ਫ਼ੜਨ ਵਾਲਾ (ਕੈਚ ਕਰਨ ਵਾਲਾ) ਚਾਹੀਦਾ ਹੈ। ਇਸੇ ਹੀ ਲੜੀ ਤਹਿਤ ਜ਼ਿੰਦਗੀ ਨੇ ਇੱਕ ਅਜਿਹੀ ਗੇਂਦ ਸੁੱਟੀ ਜਿਸਨੂੰ ਨੌਜਵਾਨ ਬਲਜੀਤ ਸਿੰਘ ਨੇ ਬਹੁਤ ਹੀ ਖ਼ੂਬਸੂਰਤ ਤਰੀਕੇ ਅਤੇ ਸਹੀ ਵਕਤ ’ਤੇ ਫ਼ੜਿਆ ਅਤੇ ਅੱਜਕੱਲ ਉਸਦਾ ਨਾਂਅ ਸੰਗਤੀ ਜਗਤ ਵਿੱਚ ਚਮਕਦੇ ਹੋਏ ਸਿਤਾਰੇ ਵਾਂਗ ਹੈ ਅਤੇ ਲੋਕ ਉਸਨੂੰ ‘ਸਿੰਘ ਜੀਤ ਚਣਕੋਈਆਂ’ ਦੇ ਨਾਮ ਨਾਲ ਜਾਣਦੇ ਹਨ। ਜੇਕਰ ‘ਸਿੰਘ ਜੀਤ’ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਜ਼ਿਲਾ ਲੁਧਿਆਣਾ ਦੇ ਸ਼ਹਿਰ ਦੋਰਾਹੇ ਕੋਲ ਪੈਂਦੇ ਛੋਟੇ ਜਿਹੇ ਪਿੰਡ ਚਣਕੋਈਆ ਕਲਾਂ ਦੇ ਵਸਨੀਕ ਸ: ਰਾਮ ਸਰੂਪ ਸਿੰਘ ਦੇ ਘਰ ਅਤੇ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਜਨਮਿਆ ਇਹ ਹੋਣਹਾਰ ਨੌਜਵਾਨ ਅੱਜਕੱਲ ਗਾਇਕ ‘ਗੋਲਡੀ’ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਆਪਣੇ ਬਿਲਕੁਲ ਨਵੇਂ ਗੀਤ ‘ਦੱਸੀਂ ਨਾ ਮੇਰੇ ਬਾਰੇ, ਕਿਸੇ ਨੂੰ ਵੀ ਮੁਟਿਆਰੇ, ਕਿ ਤੂੰ ਮੇਰੀ ਕੀ ਲੱਗਦੀ’ ਨਾਲ ਚੁਫ਼ੇਰਿਓਂ ਵਾਹ-ਵਾਹ ਖੱਟ ਰਿਹਾ ਹੈ। ‘ਸਿੰਘ ਜੀਤ’ ਨੇ ਮੁਢਲੀ ਪੜਾਈ ਪਿੰਡ ਦੇ ਸਕੂਲੋਂ ਹੀ ਕੀਤੀ ਅਤੇ 12ਵੀਂ ਤੱਕ ਪਿੰਡ ਸ਼ਾਹਪੁਰ ਅਤੇ ਫਿਰ ਗ੍ਰੈਜੂਏਸ਼ਨ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਅਤੇ ਹਿਸਟਰੀ ਦੀ ਐਮ.ਏ.ਏ.ਐਸ. ਕਾਲਜ ਖੰਨਾ ਤੋਂ ਕੀਤੀ। ਕੁਝ ਦਿਨ ਪਹਿਲਾਂ ‘ਸਿੰਘ ਜੀਤ’ ਨਾਲ ਇਸ ਵਿਸ਼ੇ ’ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਉਨਾਂ ਕਿਹਾ ਕਿ ਉਹ ਉਸਤਾਦ ਅਮਰ ਸਿੰਘ ਚਮਕੀਲਾ ਨੂੰ ਗੀਤਕਾਰੀ ਦੇ ਖੇਤਰ ਵਿੱਚ ਆਪਣਾ ਗੁਰੂ ਮੰਨਦਾ ਹੈ।
ਉਨਾਂ ਦੱਸਿਆ ਕਿ ਉਨਾਂ ਦੇ ਲਿਖੇ ਗੀਤ ਪਰਮਿੰਦਰ ਪਾਰਸ, ਗੋਲਡੀ, ਭੱਟੀ ਅਵਤਾਰ ਦੀ ਸਾਰੀ ਐਲਬਮ ਲਿਖੀ ਸਪੀਡ ਕੰਪਨੀ ਵੱਲੋਂ ਕੀਤੀ ਰਿਲੀਜ਼ ਗਈ ਸੀ ਅਤੇ ਹੋਰ ਵੀ ਬਹੁਤ ਸਾਰੇ ਗੀਤ ਵਿਪਨ ਗਿੱਲ ਅਤੇ ਸਨੀ ਸਮਰਾ ਗਾ ਚੁੱਕੇ ਹਨ। ‘ਸਿੰਘ ਜੀਤ’ ਨੂੰ ਕਵਿਤਾਵਾਂ ਲਿਖਣਾ, ਪੜਨਾ ਅਤੇ ਗਾਉਣ ਦਾ ਵੀ ਕਾਫ਼ੀ ਸ਼ੌਂਕ ਹੈ। ਉਸਦੀ ਜਲਦੀ ਹੀ ਪਹਿਲੀ ਕਿਤਾਬ ਵੀ ਸਰੋਤਿਆਂ ਦੀ ਕਚਹਿਰੀ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਲਿਖਣ ਦਾ ਸ਼ੌਂਕ 7ਵੀਂ ਕਲਾਸ ਤੋਂ ਪੈ ਗਿਆ ਸੀ। ‘ਸਿੰਘ ਜੀਤ’ ਆਈਲੈਟਸ ਦੇ ਟ੍ਰੇਨਰ ਵੀ ਹਨ। ਉਨਾਂ ਕਿਹਾ ਕਿ ਜੋਤ ਔਲਖ, ਪਰਮਿੰਦਰ ਪਾਰਸ, ਵਿਪਨ ਗਿੱਲ, ਰਾਜਾ ਗਿੱਲ, ਜੀ ਗੁਰੀ ਅਤੇ ਹੋਰ ਵੀ ਨਵੇਂ ਕਲਾਕਾਰਾਂ ਦੀ ਆਵਾਜ਼ ਵਿੱਚ ਗੀਤ ਰਿਕਾਰਡ ਹੋ ਰਹੇ ਹਨ। ਇਸ ਨੌਜਵਾਨ ਫ਼ਨਕਾਰ ਨੇ ਛੰਦ, ਜੜਤਾਂ, ਅਲੰਕਾਰ ਕਵਿਤਾਵਾਂ, ਗ਼ਜ਼ਲ ਦੀ ਸ਼ੈਲੀ ਸਿੱਖੀ ਹੈ। ਗੱਲਬਾਤ ਦੌਰਾਨ ਅੰਦਾਜ਼ਾ ਹੋਇਆ ਕਿ ਇਹ ਫ਼ਨਕਾਰ ਬਹੁਤ ਸੁਲਝਿਆ ਹੋਇਆ ਇਨਸਾਨ ਹੈ ਅਤੇ ਇਸੇ ਦੌਰਾਨ ਉਸਨੇ ਦੱਸਿਆ ਕਿ ਉਹ ਲਿਖਣ ਤੇ ਪੜਨ ਨੂੰ ਆਪਣਾ ਨਿਤਨੇਮ ਸਮਝਦਾ ਹੈ ਅਤੇ ਅੰਤ ਵਿੱਚ ‘ਸਿੰਘ ਜੀਤ’ ਨੇ ਕਿਹਾ ਕਿ ਉਹ ਸਭ ਨੂੰ ਅਪੀਲ ਕਰਦਾ ਹੈ ਕਿ ਜ਼ਿੰਦਗੀ ਵਿੱਚ ਆਸ਼ਾਵਾਦੀ ਬਣੋ ਕਿਉਂਕਿ ਜ਼ਿੰਦਗੀ ਨੂੰ ਆਸ਼ਾਵਾਦੀ ਬਣਕੇ ਜੀਣ ਨਾਲ ਇਨਸਾਨ ਦੀ ਸੋਚ ਸਾਰਥਕ ਬਣੀ ਰਹਿੰਦੀ ਹੈ। ਆਉਣ ਵਾਲੇ ਕੁਝ ਹੀ ਸਮੇਂ ਤੱਕ ‘ਸਿੰਘ ਜੀਤ’ ਦੀ ਕਲਮ ’ਚੋਂ ਲਿਖੇ ਹੋਏ ਗੀਤ ਵੱਡੇ-ਵੱਡੇ ਫ਼ਨਕਾਰ ਆਪਣੀ ਆਵਾਜ਼ ਵਿੱਚ ਸਰੋਤਿਆਂ ਸਾਹਮਣੇ ਪੇਸ਼ ਕਰ ਰਹੇ ਹਨ। ਅੱਜਕੱਲ ‘ਸਿੰਘ ਜੀਤ’ ਸ਼ਹਿਰ ਦੋਰਾਹੇ ਕੋਲ ਪੈਂਦੇ ਛੋਟੇ ਜਿਹੇ ਪਿੰਡ ਚਣਕੋਈਆਂ ਕਲਾਂ ਵਿੱਚ ਆਪਣੇ ਮਾਤਾ-ਪਿਤਾ ਅਤੇ ਤਿੰਨ ਭਰਾਵਾਂ ਸਮੇਤ ਜ਼ਿੰਦਗੀ ਦੇ ਬਹੁਤ ਹੀ ਹਸੀਨ ਪਲ ਆਪਣੇ ਮਾਪਿਆਂ ਦੇ ਆਗਿਆਕਾਰ ਬਣਕੇ ਅਤੇ ਆਪਣੇ ਸੋਹਣੇ ਪਰਿਵਾਰ ਨਾਲ ਹੱਸ-ਖੇਡ ਕੇ ਚਾਂਈਂ-ਚਾਂਈਂ ਬਸਰ ਕਰ ਰਿਹਾ। ਮੈਂ ਮਾਲਿਕ ਅੱਗੇ ਦੁਆ ਕਰਦਾ ਹਾਂ ਕਿ ਇਹ ਨੌਜਵਾਨ ਫ਼ਨਕਾਰ ਆਪਣੇ ਦਿਲ ਵਿੱਚ ਜੋ ਵੀ ਚਾਅ-ਰੀਝਾਂ ਅਤੇ ਸੁਪਨੇ ਸਮੋਈ ਬੈਠਾ ਹੈ ਉਹ ਜਲਦ ਤੋਂ ਜਲਦ ਪੂਰੇ ਹੋ ਜਾਣ ਅਤੇ ‘ਸਿੰਘ ਜੀਤ’ ਦਾ ਨਾਂਅ ਦੁਨੀਆਂ ਦੇ ਹਰ ਕੋਨੇ ਵਿੱਚ ਗੂੰਜਣ ਲੱਗ ਜਾਵੇ।
ਕੈਪਸ਼ਨ: ਗੀਤਕਾਰ ‘ਸਿੰਘ ਜੀਤ ਚਣਕੋਈਆਂ’।
ਪੱਤਰਕਾਰ ਗੁਲਜ਼ਾਰ ਮਦੀਨਾ,
ਸਾਦਿਕ, ਫ਼ਰੀਦਕੋਟ। ਸੰਪਰਕ: 94174-48786
Disclaimer
We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.