Tue. Apr 23rd, 2019

ਖ਼ੂਨ ਦੀ ਸਫ਼ਾਈ ਲਈ ਲਾਹੇਵੰਦ ਪਪੀਤਾ

ਖ਼ੂਨ ਦੀ ਸਫ਼ਾਈ ਲਈ ਲਾਹੇਵੰਦ ਪਪੀਤਾ

ਪਪੀਤਾ ਲਗਪਗ ਹਰ ਮੌਸਮ ‘ਚ ਮਿਲਣ ਵਾਲਾ ਫਲ ਹੈ। ਇਸ ਦਾ ਸੇਵਨ ਖ਼ੂਨ ਨੂੰ ਸ਼ੁੱਧ ਕਰਨ ‘ਚ ਮਦਦ ਕਰਦਾ ਹੈ। ਇਹ ਪੇਟ ਤੋਂ ਲੈ ਕੇ ਚਮੜੀ ਤੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਵੀ ਲਾਭਕਾਰੀ ਹੈ। ਪਪੀਤਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਪੱਕੇ ਹੋਏ ਪਪੀਤੇ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਬਰ ਕੋਲੈਸਟਰੋਲ ਨੂੰ ਕੰਟਰੋਲ ਰੱਖਦੇ ਹਨ ਅਤੇ ਖ਼ੂਨ ਦੇ ਥੱਕੇ ਬਣਨ ਤੋਂ ਰੋਕਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਘਟੀਆ ਕੋਲੈਸਟਰੋਲ (ਐੱਲਡੀਐੱਲ) ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਦੌਰੇ ਦਾ ਕਾਰਨ ਬਣ ਸਕਦਾ ਹੈ।

ਪਪੀਤੇ ‘ਚ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਇਹ ਭਾਰ ਘਟਾਉਣ ਲਈ ਵੀ ਫ਼ਾਇਦੇਮੰਦ ਹੈ। ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦੀ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਪਪੀਤਾ ਵਧੀਆ ਮੰਨਿਆ ਗਿਆ ਹੈ। ਮਿੱਠਾ ਹੋਣ ਦੇ ਬਾਵਜੂਦ ਇਸ ‘ਚ ਸ਼ੂਗਰ ਦੀ ਮਾਤਰਾ ਬੇਹੱਦ ਘੱਟ ਹੁੰਦੀ ਹੈ। ਪਪੀਤੇ ‘ਚ ਮੌਜੂਦ ਵਿਟਾਮਿਨ-ਏ ਅੱਖਾਂ ਦੀ ਰੋਸ਼ਨੀ ਲਈ ਵਧੀਆ ਮੰਨਿਆ ਜਾਂਦਾ ਹੈ।

Share Button

Leave a Reply

Your email address will not be published. Required fields are marked *

%d bloggers like this: