ਖ਼ੁਦਕੁਸ਼ੀ ਕਾਂਡ- ਸੰਸਕਾਰ ਕਰਵਾਉਣ ਲਈ ਕਾਹਲੇ ਇੰਦਰਜੀਤ ਸਿੰਘ ਜ਼ੀਰਾ ਅੰਤਿਮ ਅਰਦਾਸ ਤੋਂ ਰਹੇ ਦੂਰ

ਖ਼ੁਦਕੁਸ਼ੀ ਕਾਂਡ- ਸੰਸਕਾਰ ਕਰਵਾਉਣ ਲਈ ਕਾਹਲੇ ਇੰਦਰਜੀਤ ਸਿੰਘ ਜ਼ੀਰਾ ਅੰਤਿਮ ਅਰਦਾਸ ਤੋਂ ਰਹੇ ਦੂਰ
ਕਾਂਗਰਸ ‘ਤੇ ਅਕਾਲੀ ਭਾਜਪਾ ਦਾ ਕੋਈ ਆਗੂ ਨਹੀ ਬੁਹੜਿਆ,ਆਪ ਆਗੂ ਪੁੱਜੇ

fdk-3ਫ਼ਰੀਦਕੋਟ, 15 ਅਕਤੂਬਰ ( ਜਗਦੀਸ਼ ਬਾਂਬਾ ) ਫ਼ਰੀਦਕੋਟ ਸ਼ਹਿਰ ਅੰਦਰ ਵਾਪਰੇ ਖੁਦਕੁਸ਼ੀ ਕਾਂਡ ਵਿੱਚ ਮ੍ਰਿਤਕ ਪਰਿਵਾਰਕ ਮੈਂਬਰਾਂ ਦੀ ਅੰਤਿਮ ਅਰਦਾਸ਼ ਵਿੱਚ ਨਾਂ ਤਾਂ ਕੋਈ ਕਾਂਗਰਸੀ ਆਗੂ ‘ਤੇ ਨਾ ਹੀ ਕੋਈ ਅਕਾਲੀ ਭਾਜਪਾ ਨਾਲ ਸਬੰਧਿਤ ਆਗੂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਿਤਾਉਣ ਲਈ ਬੁਹੜਿਆ,ਪ੍ਰੰਤੂ ਜਦ ਇਕੋਂ ਪਰਿਵਾਰ ਦੇ ਚਾਰ ਜੀਆ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾ ਖੁਦਕੁਸ਼ੀ ਨੋਟ ਦੇ ਜਰੀਏ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਅਕਾਲੀ ਆਗੂਆ ਨੂੰ ਜਿੰਮੇਵਾਰ ਠਹਿਰਾਇਆ ਗਿਆ ਤਾਂ ਸ੍ਰੀ ਇੰਦਰਜੀਤ ਸਿੰਘ ਜੀਰਾ ਖੁਦਕੁਸ਼ੀ ਕਰਨ ਵਾਲੇ ਜਗਤਾਰ ਸਿੰਘ ਦੀ ਲੜਕੀ ਦੇ ਸਹੁਰਿਆਂ ਨਾਲ ਨਜਦੀਕੀ ਸਬੰਧ ਹੋਣ ਦੇ ਚੱਲਦਿਆਂ ਚਾਰਾਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਵਾਉਣ ਲਈ ਮੂਹਰਲੀ ਕਤਾਰ ਵਿੱਚ ਆ ਖੜੇ ਹੋਏ ਅਤੇ ਇਸ ਮਾਮਲੇ ਵਿੱਚ ਫਸੇ ਅਕਾਲੀ ਆਗੂਆ ਨੂੰ ਰਾਹਤ ਦੁਆ ਦਿੱਤੀ। ਜਿਸ ਕਰਕੇ ਇਸ ਕਾਰਵਾਈ ਤੋਂ ਪਰਿਵਾਰ ‘ਤੇ ਸ਼ਹਿਰ ਵਾਸੀ ਨਿਰਾਸ਼ ਹੋਣ ‘ਤੇ ਪਹਿਲਾਂ ਸ਼ਹਿਰ ਵਾਸੀਆਂ ਨੇ ਸ੍ਰੀ ਜੀਰਾ ਦਾ ਪੁਤਲਾ ਵੀ ਸਾੜਿਆ ਸੀ। ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਜੀਰਾ ਦੀ ਅਗਵਾਈ ਅਤੇ ਦਖਲ ਸਦਕਾ ਹੀ ਪਰਿਵਾਰ ਦੇ ਚਾਰੇ ਮੈਂਬਰਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਹਾਲਾਂਕਿ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀ ਇਸ ਮਾਮਲੇ ਵਿੱਚ ਕਥਿਤ ਤੌਰ ਤੇ ਸ਼ਾਮਲ ਤਿੰਨ ਅਕਾਲੀ ਆਗੂਆਂ ਖਿਲਾਫ਼ ਪਰਚਾ ਦਰਜ ਕਰਕੇ ਇਨਾਂ ਦੀ ਗ੍ਰਿਫਤਾਰੀ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ‘ਤੇ ਅੜੇ ਹੋਏ ਸਨ ਪ੍ਰੰਤੂ ਸ੍ਰੀ ਜੀਰਾਂ ਨੇ ਤਰੁੰਤ ਸੰਸਕਾਰ ਕਰਵਾ ਕੇ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾਾ। ਅੰਤਿਮ ਅਰਦਾਸ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਹੋਰ ਕੋਈ ਵੀ ਸਿਆਸੀ ਆਗੂ ਸ਼ਾਮਲ ਨਹੀ ਹੋਇਆ। ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਅੰਤਿਮ ਅਰਦਾਸ ਤੋਂ ਬਾਅਦ ਕਮੇਟੀ ਦੇ ਆਗੂ ਸ਼ਵਿੰਦਰਪਾਲ ਸਿੰਘ ਸੰਧੂ,ਰਜਿੰਦਰ ਸਿੰਘ,ਗੁਰਦਿੱਤ ਸਿੰਘ ਸੇਖੋਂ,ਕਿਰਨਦੀਪ ਸਿੰਘ,ਡਾ.ਜੀਵਨਜੋਤ ਕੌਰ ‘ਤੇ ਸਵਰਨ ਸਿੰਘ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਆਗੂਆਂ ਨੇ ਪੀੜਤ ਪਰਿਵਾਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਜਬਰੀ ਸਸਕਾਰ ਕਰਵਾਇਆ ਹੈ,ਇਸ ਦੇ ਬਾਵਜੂਦ ਅਕਾਲੀ ਆਗੂਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਪੀੜਤ ਪਰਿਵਾਰ,ਐਕਸ਼ਨ ਕਮੇਟੀ ਅਤੇ ਸ਼ਹਿਰ ਵਾਸੀਆਂ ਦਾ ਸੰਘਰਸ਼ ਜਾਰੀ ਰਹੇਗਾ । ਊਧਰ ਦੂਜੇ ਪਾਸੇ ਇੰਦਰਜੀਤ ਸਿੰਘ ਜੀਰਾਂ ਨੇ ਕਿਹਾ ਕਿ ਉਨਾਂ ਨੇ ਪੀੜਤ ਪਰਿਵਾਰ ਦੀ ਮੱਦਦ ਲਈ ਹੀ ਫ਼ਰੀਦਕੋਟ ਫੇਰਾ ਪਾਇਆ ਸੀ। ਉਨਾਂ ਦਾਅਵਾ ਕੀਤਾ ਕਿ ਉਨਾਂ ਦੇ ਦਬਾਅ ਸਦਕਾ ਹੀ ਪੰਜਾਬ ਸਰਕਾਰ ਨੇ ਦਸ ਲੱਖ ਰੁਪਏ ਦਾ ਚੈਂਕ ਪੀੜਤ ਪਰਿਵਾਰ ਨੂੰ ਦਿੱਤਾ ਹੈ। ਅੰਤਿਮ ਅਰਦਾਸ ਵਿੱਚ ਪੀਐਸਯੂ,ਬੀਕੇਯੂ ਸਿੱਧੂਪੁਰ,ਬੀਕੇਯੂ ਲੱਖੋਵਾਲ,ਬੀਕੇਯੂ ਰਾਜੇਵਾਲ,ਨਿਰਮਾਣ ਮਜਦੂਰ ਯੂਨੀਅਨ,ਖੇਤ ਮਜਦੂਰ ਯੂਨੀਅਨ,ਕੁਲਹਿੰਦ ਨਿਰਮਾਣ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਨੁਮਾਇੰਦਿਆ ਨੇ ਸਮੂਹਲੀਅਤ ਕਰਦੇ ਹੋਏ ਪੀੜਤ ਪਰਿਵਾਰ ਨਾਲ ਚਟਾਂਗ ਵਾਂਗ ਖੜਨ ਦਾ ਐਲਾਨ ਕੀਤਾ ਤਾਂ ਜੋ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਵਿਅਕਤੀਆ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋ ਸਕੇ। ਦੱਸਣਯੋਗ ਹੈ ਕਿ ਖੁਦਕੁਸ਼ੀ ਕਰ ਗਏ ਜਗਤਾਰ ਸਿੰਘ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਰਾਹਤ ਰਾਸ਼ੀ 10 ਲੱਖ ਰੁਪਏ ਦਾ ਚੈੱਕ ਨਿੱਜੀ ਤੌਰ ਤੇ ਐਸ.ਡੀ.ਐਮ ਸ. ਹਰਦੀਪ ਸਿੰਘ ਵੱਲੋ ੋ ਸੌਪਿਆਂ ਗਿਆ ਪ੍ਰੰਤੂ ਐਕਸ਼ਨ ਕਮੇਟੀ ਨੇ ਇਸ ਮੁਆਵਜੇ ਨੂੰ ਨਾਕਾਫੀ ਦੱਸਿਆ ਹੈ ।

Share Button

Leave a Reply

Your email address will not be published. Required fields are marked *

%d bloggers like this: