Mon. May 20th, 2019

ਖ਼ਰਾਬ ਮੌਸਮ ਕਾਰਨ 36 ਉਡਾਣਾਂ ਰੱਦ

ਖ਼ਰਾਬ ਮੌਸਮ ਕਾਰਨ 36 ਉਡਾਣਾਂ ਰੱਦ

ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ। ਖ਼ਰਾਬ ਮੌਸਮ ਕਾਰਨ ਏਅਰਪੋਰਟ ਅਥਾਰਟੀ ਅਤੇ ਵੱਖ ਵੱਖ ਕੰਪਨੀਆਂ ਵੱਲੋਂ ਐਨ ਮੌਕੇ ’ਤੇ 36 ਉਡਾਣਾਂ ਰੱਦ ਕੀਤੀਆਂ ਗਈਆਂ, ਜਦਕਿ ਜੈੱਟ ਏਅਰਵੇਜ਼ ਤੇ ਇੰਡੀਗੋ ਵੱਲੋਂ 15 ਜੂਨ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਏਅਰਲਾਈਨ, ਇੰਡੀਗੋ, ਵਿਸਥਾਰਾ, ਏਰੀਅਰ ਏਸ਼ੀਆ ਆਦਿ ਕੰਪਨੀਆਂ ਨੇ ਅਸਮਾਨ ਵਿੱਚ ਧੂੜ ਮਿੱਟੀ ਉੱਡਣ ਕਾਰਨ ਖ਼ਰਾਬ ਹੋਏ ਮੌਸਮ ਨੂੰ ਦੇਖਦੇ ਹੋਏ ਆਪੋ ਆਪਣੀਆਂ ਕਰੀਬ 36 ਫਲਾਈਟਾਂ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ। ਐਨ ਮੌਕੇ ’ਤੇ ਇਹ ਫ਼ੈਸਲਾ ਲੈਣ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਂਜ ਅੱਜ ਸਵੇਰ ਤੋਂ ਅਸਮਾਨ ਸਾਫ਼ ਨਹੀਂ ਸੀ। ਕਾਫੀ ਧੂੜ ਮਿੱਟੀ ਉੱਡ ਰਹੀ ਸੀ, ਜਿਸ ਕਾਰਨ ਸੜਕਾਂ ’ਤੇ ਆਉਣ ਜਾਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

Leave a Reply

Your email address will not be published. Required fields are marked *

%d bloggers like this: