ਹੱਸ-ਮੁੱਖ ਸੁਭਾਅ ਦੇ ਮਾਲਕ ਸਨ ਹੋਲਦਾਰ ਸੁਖਜਿੰਦਰ ਸਿੰਘ

ss1

ਭੋਗ ਤੇ ਵਿਸ਼ੇਸ਼
ਹੱਸ-ਮੁੱਖ ਸੁਭਾਅ ਦੇ ਮਾਲਕ ਸਨ ਹੋਲਦਾਰ ਸੁਖਜਿੰਦਰ ਸਿੰਘ

sukjinder-singhਗੜ੍ਹਸ਼ੰਕਰ(ਅਸ਼ਵਨੀ ਸ਼ਰਮਾ) ਹਮੇਸ਼ਾ ਉਹਨਾ ਲੋਕਾਂ ਨੂੰ ਲੋਕਾਂ ਵਲੋ ਯਾਦ ਕੀਤਾ ਜਾਦਾ ਹੈ ਜੋ ਕਿ ਦੂਜੀਆਂ ਲਈ ਕੁਝ ਕਰਨ ਦਾ ਜਜਬਾਂ ਰੱਖਦੇ ਹਨ, ਇਸ ਤਰਾਂ ਦੇ ਹੀ ਸਨ ਹੈਡ ਕਾਸਟੇਬਲ ਸੁਖਜਿੰਦਰ ਸਿੰਘ ਜੋ ਕਿ ਹਮੇਸ਼ਾ ਹੱਸ ਮੁੱਖ ਸੁਭਾਅ ਤੇ ਦੂਜੀਆਂ ਦੇ ਕੰਮ ਆਉਣ ਨੂੰ ਤਰਜੀਹ ਦਿੰਦੇ ਸਨ। ਪਰ ਅਚਨਚੇਤ ਮੌਤ ਨੇ ਇਸ ਹੋਣਹਾਰ ਨੌਜਵਾਨ ਸੁਖਜਿੰਦਰ ਸਿੰਘ ਨੂੰ ਸਾਤੋ ਖੋਹ ਲਿਆਂ।

         ਸੁਖਜਿੰਦਰ ਸਿੰਘ ਦਾ ਜਨਮ 2 ਜੂਨ 1971 ਨੂੰ ਪਿਤਾ ਕੈਪਟਨ ਗੁਰਦੇਵ ਸਿੰਘ ਦੇ ਘਰ ਮਾਤਾ ਦਰਸ਼ਨ ਕੌਰ ਦੀ ਕੁੱਖੋ ਹੋਇਆ। ਆਪ ਨੇ ਮੁੱਢਲੀ ਸਿੱਖਿਆਂ ਸਰਕਾਰੀ ਸਕੂਲ ਹੈਬੋਵਾਲ ਤੋ ਪ੍ਰਾਪਤ ਕੀਤੀ ਉਪਰੰਤ ਆਪ ਪੰਜਾਬ ਪੁਲਿਸ ਵਿੱਚ ਕਾਸਟੇਬਲ ਭਰਤੀ ਹੋ ਗਏ। 28 ਫਰਵਰੀ 2001 ਆਪ ਦਾ ਵਿਆਹ ਗੁਰਦੁਆਰਾ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇਜਥੇਦਾਰ ਗਿਆਨੀ ਤਰਲੋਚਨ ਸਿੰਘ ਦੀ ਪੁੱਤਰੀ ਪਰਮਿੰਦਰ ਕੌਰ ਨਾਲ ਹੋਇਆ ਤੇ ਆਪ ਦੇ ਘਰ ਲੜਕੇ ਹਰਪ੍ਰੀਤ ਸਿੰਘ ਤੇ ਲੜਕੀ ਹਰਸ਼ਪ੍ਰੀਤ ਕੌਰ ਨੇ ਜਨਮ ਲਿਆਂ। ਆਪ ਨੇ ਹਮੇਸ਼ਾ ਆਪਣੇ ਪਿਤਾ ਸਵ:ਕੈਪਟਨ ਗੁਰਦੇਵ ਸਿੰਘ ਤੇ ਮਾਤਾ ਦਰਸ਼ਨ ਕੌਰ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਧਾਰਮਿਕ ਪੱਖ ਨੂੰ ਅਪਨਾਇਆ। ਆਪ ਆਪਣੇ ਵੱਡੇ ਭਰਾ ਤਜਿੰਦਰ ਸਿੰਘ ਤੇ ਛੋਟੇ ਭਰਾ ਸਰਪੰਚ ਆਦਰਸ਼ ਨਗਰ ਯਾਦਵਿੰਦਰ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜਕੇਖੜਦੇ ਸਨ। ਅੱਜ ਕਲ ਆਪ ਰੋਪੜ ਵਿਖੇ ਪੁਲਿਸ ਵਿਭਾਗ ਵਿੱਚ ਹੈਡ ਕਾਸਟੇਬਲ ਦੇ ਅਹੁਦੇਤੇ ਤਾਇਨਾਤ ਸਨ। 18 ਨਵੰਬਰ ਨੂੰ ਹਰ ਰੋਜ ਦੀ ਤਰਾ ਸਵੇਰੇ ਸਵਖੱਤੇ ਊਠੇਤੇ ਇਸ਼ਨਾਨ ਕਰਨ ਤੋ ਬਾਅਦ ਵਾਹਿਗੁਰੂ ਦਾ ਨਾਮ ਜੱਪਣ ਬੈਠ ਗਏ ਪਰ ਸੀਨੇ ਵਿੱਚ ਇੱਕ ਦੱਮ ਦਰਦ ਹੋਇਆ ਜੋ ਕਿ ਕੁਝ ਮਿੰਟਾ ਵਿੱਚ ਹੀ ਸੁਖਜਿੰਦਰ ਸਿੰਘ ਪਰਿਵਾਰ ਨੂੰ ਵਿਛੋੜਾ ਦੇ ਗਏ।
ਹੈਡ ਕਾਸਟੇਬਲ ਸੁਖਜਿੰਦਰ ਸਿੰਘ ਨਮਿੱਤ ਰੱਖੇ ਸਹਿਜਪਾਠ ਦੇ ਭੋਗ ਤੇ ਅਤਿੰਮ ਅਰਦਾਸ 27 ਨਵੰਬਰ ਨੂੰ ਆਦਰਸ਼ ਨਗਰ (ਹੈਬੋਵਾਲ ਬੀਤ) ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

Share Button

Leave a Reply

Your email address will not be published. Required fields are marked *