ਹੱਥ ਬੰਨ੍ਹ ਪ੍ਰੇਮੀ ਜੋੜੇ ਨੇ ਮਾਰੀ ਨਹਿਰ ‘ਚ ਛਾਲ,ਤੈਰਦੀਆਂ ਲਾਸ਼ਾਂ ਦੇਖ ਇਲਾਕੇ ‘ਚ ਦਹਿਸ਼ਤ

ਹੱਥ ਬੰਨ੍ਹ ਪ੍ਰੇਮੀ ਜੋੜੇ ਨੇ ਮਾਰੀ ਨਹਿਰ ‘ਚ ਛਾਲ,ਤੈਰਦੀਆਂ ਲਾਸ਼ਾਂ ਦੇਖ ਇਲਾਕੇ ‘ਚ ਦਹਿਸ਼ਤ

Rupnagar:Love couple dead bodies recovered in canal

ਰੂਪਨਗਰ:- ਇਥੋਂ ਦੇ ਹੈੱਡ ਵਰਕਰਸ ‘ਤੇ ਸਰਹਿੰਦ ਨਹਿਰ ਦੇ ਨੇੜੇ ਸ਼ਨੀਵਾਰ ਸਵੇਰੇ ਇਲਾਕੇ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਸ ਨਹਿਰ ‘ਚੋਂ ਤੈਰਦੇ ਹੋਏ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਮੁੰਡੇ ਅਤੇ ਕੁੜੀ ਦੇ ਹੱਥ ਆਪਸ ‘ਚ ਬੰਨ੍ਹੇ ਹੋਏ ਸਨ। ਜਿਸ ਤੋਂ ਲੱਗਦਾ ਹੈ ਕਿ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ ਅਤੇ ਦੋਹਾਂ ਵੱਲੋਂ ਹੱਥ ਬੰਨ੍ਹ ਕੇ ਖੁਦਕੁਸ਼ੀ ਕੀਤੀ ਗਈ ਲੱਗਦੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਮੁੰਡੇ ਦੇ ਸੱਜੇ ਹੱਥ ‘ਤੇ ਸੋਨੂੰ ਨਾਂ ਲਿਖਿਆ ਹੋਇਆ ਹੈ ਅਤੇ ਹੱਥ ‘ਚ ਉਸ ਨੇ ਚਾਂਦੀ ਦਾ ਕੜਾ ਪਾਇਆ ਹੋਇਆ ਹੈ ਤੇ ਕੁੜੀ ਨੇ ਭੂਰੇ ਰੰਗ ਦਾ ਸੂਟ ਪਾਇਆ ਹੋਇਆ ਹੈ। ਦੋਹਾਂ ਦੀ ਉਮਰ 30-35 ਦੇ ਕਰੀਬ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੇ ਮੌਕੇ ‘ਤੇ ਪਹੁੰਚੇ ਡੀ. ਐੱਸ. ਪੀ. ਮਨਵੀਰ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਨੇ ਦੋਵੇਂ ਲਾਸ਼ਾਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ‘ਚੋਂ ਬਾਹਰ ਕੱਢ ਲਈਆਂ ਹਨ। ਉਨ੍ਹਾਂ ਦੀ ਪਛਾਣ ਲਈ 72 ਘੰਟਿਆਂ ਲਈ ਮੁਰਦਾ ਘਰ ਸਰਕਾਰੀ ਹਸਪਤਾਲ ਰੂਪਨਗਰ ‘ਚ ਰੱਖਵਾ ਦਿੱਤੇ ਹਨ।

Share Button

Leave a Reply

Your email address will not be published. Required fields are marked *

%d bloggers like this: