Thu. Jun 20th, 2019

ਹੱਤਿਆ ਦੇ ਮਾਮਲੇ ‘ਚ ਗੈਂਗਸਟਰ ਦਲਜੀਤ ਭਾਨਾ ਤੇ ਸਾਥੀ ਬਰੀ

ਹੱਤਿਆ ਦੇ ਮਾਮਲੇ ‘ਚ ਗੈਂਗਸਟਰ ਦਲਜੀਤ ਭਾਨਾ ਤੇ ਸਾਥੀ ਬਰੀ

ਐਡੀਸ਼ਨਲ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਵੱਲੋਂ ਇਸ਼ਾਂਤ ਕੁਮਾਰ ਉਰਫ ਪ੍ਰਿੰਸ ਨਿਵਾਸੀ ਬੈਂਕ ਕਾਲੋਨੀ ਬਸਤੀ ਬਾਵਾ ਖੇਲ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਅਤੇ ਉਸ ਦੇ ਦੋ ਦੋਸਤਾਂ ਸਾਬੀ ਨਿਵਾਸੀ ਰਾਜ ਨਗਰ ਅਤੇ ਜਸਵਿੰਦਰ ਸਿੰਘ ਉਰਫ ਲਵਲੀ ਨਿਵਾਸੀ ਪੰਨੂ ਵਿਹਾਰ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ‘ਚ ਗੈਂਗਸਟਰ ਦਲਜੀਤ ਸਿੰਘ ਉਰਫ ਭਾਨਾ ਨਿਵਾਸੀ ਬਸਤੀ ਮਿੱਠੂ ਅਤੇ ਰਣਬੀਰ ਸੰਧੂ ਨਿਵਾਸੀ ਦਲ-ਦਲ ਚੌਕ ਨੂੰ ਦੋਸ਼ ਸਾਬਿਤ ਨਾ ਹੋਣ ‘ਤੇ ਬਰੀ ਕਰ ਦਿੱਤਾ।
ਇਸ ਮਾਮਲੇ ਵਿਚ ਮ੍ਰਿਤਕ ਇਸ਼ਾਂਤ ਕੁਮਾਰ ਉਰਫ ਪ੍ਰਿੰਸ ਦੇ ਪਿਤਾ ਸ਼ੰਮੀ ਕੁਮਾਰ ਵੱਲੋਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਬਿਆਨ ਦਿੱਤਾ ਕਿ ਮੈਂ ਆਪਣੇ ਪੁੱਤਰ ਮੋਹਿਤ ਦੇ ਨਾਲ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਜਾਂਦੇ ਸਮੇਂ ਆਪਣੇ ਦੂਜੇ ਪੁੱਤਰ ਇਸ਼ਾਂਤ ਕੁਮਾਰ ਉਰਫ ਪ੍ਰਿੰਸ, ਮੋਬਾਇਲ ਫੋਨ ਦੀ ਦੁਕਾਨ ਰਾਜ ਨਗਰ ਵਿਖੇ ਗਏ ਸੀ। ਜਿਥੇ ਪ੍ਰਿੰਸ ਦੇ ਦੋਸਤ ਸਾਬੀ, ਜਸਵਿੰਦਰ ਸਿੰਘ ਉਰਫ ਲਵਲੀ ਪਹਿਲਾਂ ਹੀ ਦੁਕਾਨ ਦੇ ਬਾਹਰ ਉਸ ਨੂੰ ਮਿਲਣ ਦੇ ਲਈ ਖੜ੍ਹੇ ਸਨ। ਮੈਂ ਆਪਣੇ ਪੁੱਤਰ ਪ੍ਰਿੰਸ ਨੂੰ ਆਵਾਜ਼ ਦਿੱਤੀ ਜਿਵੇਂ ਹੀ ਮੇਰਾ ਪੁੱਤਰ ਦੁਕਾਨ ਤੋਂ ਬਾਹਰ ਆਇਆ ਤਾਂ ਉਸੇ ਵੇਲੇ ਇਕ ਕਾਰ ਉੱਥੇ ਆ ਕੇ ਰੁਕੀ। ਉਸ ਵਿਚ ਦਲਜੀਤ ਸਿੰਘ ਭਾਨਾ, ਇੰਦਰਜੀਤ ਸਿੰਘ ਉਰਫ ਲੱਕੀ ਘੁੰਮਣ ਨਿਵਾਸੀ ਵਰਿਆਣਾ, ਰਣਬੀਰ ਸੰਧੂ, ਯੁੱਧਵੀਰ ਨਿਵਾਸੀ ਰਾਜ ਨਗਰ ਬੈਠੇ ਸਨ। ਕਾਰ ਤੋਂ ਬਾਹਰ ਰਣਬੀਰ ਸੰਧੂ ਅਤੇ ਯੁੱਧਵੀਰ ਆਏ। ਉਨ੍ਹਾਂ ਸਾਰਿਆਂ ਕੋਲ ਪਿਸਤੌਲ ਅਤੇ ਬੰਦੂਕ ਸੀ। ਦਲਜੀਤ ਸਿੰਘ ਭਾਨਾ ਨੇ ਜ਼ੋਰ ਨਾਲ ਆਪਣੇ ਸਾਥੀਆਂ ਨੂੰ ਕਿਹਾ ਕਿ ਪ੍ਰਿੰਸ ਸਮੇਤ ਹੋਰਨਾਂ ਨੂੰ ਘੇਰ ਲਓ, ਕੋਈ ਵੀ ਬਚਣਾ ਨਹੀਂ ਚਾਹੀਦਾ।
ਇਸ ਦੌਰਾਨ ਦਲਜੀਤ ਸਿੰਘ ਭਾਨਾ ਨੇ ਮੇਰੇ ਪੁੱਤਰ ‘ਤੇ ਚਾਰ ਫਾਇਰ ਕੀਤੇ, ਜੋ ਮੇਰੇ ਪੁੱਤਰ ਦੇ ਢਿੱਡ ਅਤੇ ਛਾਤੀ ਵਿਚ ਲੱਗੇ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਇਸੇ ਦੌਰਾਨ ਰਣਬੀਰ ਸੰਧੂ ਅਤੇ ਲੱਕੀ ਘੁੰਮਣ ਨੇ ਵੀ ਗੋਲੀਆਂ ਚਲਾਈਆਂ, ਜੋ ਸਾਬੀ ਦੀ ਛਾਤੀ ਅਤੇ ਢਿੱਡ ਵਿਚ ਲੱਗੀਆਂ ਜਦਕਿ ਜਸਵਿੰਦਰ ਉਰਫ ਲਵਲੀ ਦੇ ਸਿਰ ਵਿਚ ਗੋਲੀ ਲੱਗੀ ਸੀ ਅਤੇ ਫਿਰ ਇਸ਼ਾਂਤ ਕੁਮਾਰ ਉਰਫ ਪ੍ਰਿੰਸ, ਸਾਬੀ ਅਤੇ ਜਸਵਿੰਦਰ ਸਿੰਘ ਲਵਲੀ ਸੜਕ ‘ਤੇ ਡਿੱਗ ਗਏ।

Leave a Reply

Your email address will not be published. Required fields are marked *

%d bloggers like this: