ਹੰਸ ਰਾਜ ਹੰਸ ਸੁਣਾਉਣਗੇ ਆਪਣੀ “ਹੂਕ”

ਹੰਸ ਰਾਜ ਹੰਸ ਸੁਣਾਉਣਗੇ ਆਪਣੀ “ਹੂਕ”

ਹੰਸ ਰਾਜ ਹੰਸ ਦਾ ਪੰਜਾਬੀ ਗਾਇਕੀ ਦਾ ਅੰਬਰ ਦਾ ਧਰੂ ਤਾਰਾ ਅਤੇ ਇਸ ਪਿੜ ਚ ਉੱਚਾ ਅਤੇ ਨਾਮਵਰ ਕੱਦ ਹੈ।ਗਾਇਕੀ ਦੇ ਖੇਤਰ ਚ ਉਹਨਾਂ ਦਾ ਕੋਈ ਮਕਾਬਲਾ ਨਹੀਂ ਹੈ।ਸੋਅਲੋ,ਸੂਫੀ ,ਗਜ਼ਲ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਵਾਲੇ ਗੀਤਾਂ ਦੀ ਬਦੌਲਤ ਉਹਨਾਂ ਦੇ ਸਰੋਤਿਆਂ ਦਾ ਆਪਣਾ ਹੀ ਵੱਖਰਾ ਹੀ ਸੰਸਾਰ ਹੈ।ਉਹਨਾਂ ਦੇ ਗੀਤਾਂ ਦੇ ਬੋਲ ਹਰ ਇੱਕ ਦੇ ਧੁਰ ਅੰਦਰ ਤੱਕ ਦਿਲ ਨੂੰ ਛੂੰਹਦੇ ਹਨ ਅਤੇ ਮਾਨਸਿਕ ਸਕੂਨ ਬਖਸ਼ਦੇ ਹਨ।ਉਹਨਾਂ ਦੇ ਗੀਤ ਸੁਣਕੇ ਸਿਆਲ ਦੀ ਕੋਸੀ ਕੋਸੀ ਧੁੱਪ ਦਾ ਨਿੱਘ,ਜੇਠ ਹਾੜ ਦੇ ਸਿਖਰ ਦੁਪਹਿਰ ਚ ਤਪਦੇ ਰੇਤ ਉੱਤੇ ਡਿੱਗੀ ਕਣੀ ਦੀ ਠੰਡਕ,ਟਿਕੀ ਰਾਤ ਵਿੱਚ ਕਿਸੇ ਫਕੀਰ ਦੇ ਰੱਬ ਦੀ ਮਹਿਮਾ ਚ ਹੂਕ ਵਰਗੇ ਬੋਲਾਂ ਵਰਗਾ ਅਹਿਸਾਸ ਹੁੰਦਾ ਹੈ। ਮਹਾਨ ਗਾਇਕੀ, ਦਿਲਕਸ਼, ਸੁਰੀਲੀ, ਮਨਮੋਹਕ ਆਵਾਜ਼ ਦੇ ਨਾਲ ਨਾਲ ਉਹ ਇੱਕ ਬਹੁਤ ਹੀ ਵਿਲੱਖਣ ਸ਼ਖਸ਼ੀਅਤ ਦੇ ਮਾਲਕ ਹਨ।ਕਿਸੇ ਦੇ ਵੀ ਮਨ ਨੂੰ ਨਿਰਾਸ਼ ਕਰਨਾ ਉਹਨਾਂ ਦੀ ਫਿਤਰਤ ਵਿੱਚ ਨਹੀਂ ਹੈ।ਹਰ ਇੱਕ ਨੂੰ ਬਹੁਤ ਪਿਆਰ, ਸਤਿਕਾਰ ਅਤੇ ਅਦਬ ਨਾਲ ਸੰਬੋਧਿਤ ਹੁੰਦੇ ਹਨ।
“ਧੀਆਂ ਦੁੱਖ ਵੰਡਾਉਂਦੀਆਂ ਨੇ,
ਇਹ ਜੋ ਸਿੱਲੀ ਆਉਂਦੀ ਏ ਹਵਾ,

ਆਦਿ ਉਹਨਾਂ ਦੇ ਗਾਏ ਯਾਦਗਾਰ ਗੀਤ ਸਰੋਤਿਆਂ ਦੇ ਮਨਾਂ ਦੀ ਫਿਜ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਹਮੇਸ਼ਾ ਅਟੁੱਟ ਅੰਗ ਹਨ।
ਹੁਣੇ ਉਹਨਾਂ ਦਾ ਨਵਾਂ ਗੀਤ “ਹੂਕ” ਜਲਦੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ।ਇਸ ਗੀਤ ਰਾਹੀਂ ਵੀ ਉਹ ਪੰਜਾਬੀ ਸੱਭਿਆਚਾਰ,ਮਾਂ ਬੋਲੀ ਪੰਜਾਬੀ,ਪੰਜਾਬ ,ਪੰਜਾਬੀਅਤ ਅਤੇ ਸਰੋਤਿਆਂ ਲਈ ਨਵਾਂ ਕੀਰਤੀਮਾਨ ਸਥਾਪਿਤ ਕਰਨਗੇ।ਜਿੰਨੀ ਕਸ਼ਿਸ਼, ਸੁਰੀਲੀ ਮਿਠਾਸ ਅਤੇ ਰੂਹ ਨਾਲ ਉਹਨਾਂ ਨੇ ਇਸ ਗੀਤ ਨੂੰ ਗਾਇਆ ਹੈ, ਓਨੀ ਹੀ ਸਿੱਦਤ ਅਤੇ ਰੂਹ ਨਾਲ ਉੱਘੇ ਸਾਹਿਤਕਾਰ, ਗੀਤਕਾਰ ਅਤੇ ਗਜ਼ਲਕਾਰ ਸ਼ਰਨਜੀਤ ਸਿੰਘ ਬੈਂਸ ਨੇ ਇਸਨੂੰ ਨੂੰ ਸ਼ਬਦਾਂ ਦੇ ਮਣਕਿਆਂ ਦੀ ਮਾਲਾ ਵਿੱਚ ਪ੍ਰੋਰਿਆ ਹੈ।ਸਤਿਕਾਰਯੋਗ ਹੰਸ ਰਾਜ ਹੰਸ ਅਤੇ ਸ਼ਰਨਜੀਤ ਸਿੰਘ ਬੈਂਸ ਬਾਕਮਾਲ ਜੋੜੀ ਬਣੀ ਹੈ, ਦੋਨੋਂ ਮਹਾਨ ਕੱਦਾਵਰ ਇਨਸਾਨ ਹਨ। ਲੰਬੀ ਉਡੀਕ ਤੋਂ ਬਾਅਦ ਸਰੋਤਿਆਂ ਨੂੰ ਸ਼ਰਨਜੀਤ ਬੈਂਸ ਦੀ ਕਲਮ ਦੇ ਜ਼ਰੀਏ ਪਦਮਸ਼੍ਰੀ ਹੰਸ ਹੰਸ ਦੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੇਗੀ।ਇਸਨੂੰ ਵੀ ਸੁਭਾਗ ਹੀ ਕਿਹਾ ਜਾ ਸਕਦਾ ਹੈ।
ਇਸ ਗੀਤ ਨੂੰ ਮਿੱਠੀਆਂ ਸੁਰਾਂ ਵਿੱਚ ਜਨਾਬ ਅਮਦਾਦ ਅਲੀ ਨੇ ਪ੍ਰੋਅ ਕੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ।ਰੋਜਾਨਾ ਟਾਈਮਜ਼ ਆਫ ਪੰਜਾਬ ਅਤੇ ਸਾਹਿਤਕ ਸ਼ਖ਼ਸੀਅਤ ਸ਼ਰਨਜੀਤ ਬੈਂਸ ਦੀ ਇਹ ਨਿਵੇਕਲੀ ਪੇਸ਼ਕਸ਼ ਜਲਦੀ ਹੀ ਸਰੋਤਿਆਂ ਦੇ ਕੰਨਾਂ ਵਿੱਚ ਅਨੋਖਾ,ਅਜੀਬ ਅਤੇ ਮਿੱਠਾ ਰਸ ਘੋਲੇਗੀ।
ਇਸ ਗੀਤ ਨੂੰ ਲੈਕੇ ਸਾਹਿਤਕ ਹਲਕਿਆਂ ਵਿੱਚ ਬਹੁਤ ਹੀ ਖ਼ੁਸ਼ੀ ਪਾਈ ਜਾ ਰਹੀ ਹੈ।ਕੇਨੇਡਾ ਤੋਂ ਗੀਤਕਾਰ ਜਿੰਦ ਸਵਾੜਾ ਅਤੇ ਕੇਨੇਡਾ ਤੋਂ ਹੀ ਹਰਜੀਤ ਸਿੰਘ ਸਿੰਘ ਸਾਂਝਾ ਰੇਡੀਓ ਨੇ ਸ਼ੁਭ ਕਾਮਨਾਵਾਂ ਭੇਜੀਆਂ ਹਨ।

ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ
9779708257

Share Button

Leave a Reply

Your email address will not be published. Required fields are marked *

%d bloggers like this: