Mon. Sep 23rd, 2019

ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮਾਨਵਤਾ ਦੀ ਸੇਵਾ ਵਿਚ ਅਹਿਮ ਰੋਲ ਅਦਾ ਕਰ ਰਿਹਾ ਅਕਾਲ ਚੈਨਲ ਏਡ ਯੂ. ਕੇ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮਾਨਵਤਾ ਦੀ ਸੇਵਾ ਵਿਚ ਅਹਿਮ ਰੋਲ ਅਦਾ ਕਰ ਰਿਹਾ ਅਕਾਲ ਚੈਨਲ ਏਡ ਯੂ. ਕੇ

ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਵਸਨੀਕਾਂ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਪੂਰੀ ਨਿਸ਼ਕਾਮਤਾ ਅਤੇ ਸੇਵਾ ਭਾਵਨਾ ਨਾਲ ਕੰੰਮ ਕਰ ਰਹੀਆਂ ਹਨ, ਉੱਥੇ ਅਕਾਲ ਚੈਨਲ ਏਡ ਯੂ.ਕੇ. ਦੇ ਮੈਨੇਜਿੰਗ ਡਾਇਰੈਕਟਰ ਸ. ਅਮਰੀਕ ਸਿੰਘ ਕੂਨਰ,ਇੰਡੀਆ ਹੈੱਡ ਤਜਿੰਦਰ ਸਿੰਘ ਅਤੇ ਚੈਨਲ ਦੀ ਸਮੁੱਚੀ ਟੀਮ ਪਹਿਲੇ ਦਿਨ ਤੋਂ ਹੜ੍ਹ ਪੀੜ੍ਹਿਤਾਂ ਦੀ ਮੱਦਦ ਲਈ ਕਰਮਕੱਸੇ ਕਰਕੇ ਆਪਣੀਆਂ ਸੇਵਾਵਾਂ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਜਿਸ ਤੋਂ ਸਤਲੁਜ ਦਰਿਆ ਦੇ ਰਸਤੇ ਵਿੱਚ ਆਉਂਦੇ ਪਿੰਡਾਂ ਵਿੱਚ ਦਰਿਆ ਦੇ ਕੰਡਿਆਂ ਤੋਂ ਪਾੜ ਪੈਣੇ ਸ਼ੁਰੂ ਹੋਏ ਸਨ ਅਤੇ ਪਾਣੀ ਦੀ ਮਾਰ ਨੇ ਹੱਸਦੇ-ਵੱਸਦੇ ਪਿੰਡਾਂ ਦੀ ਬਰਬਾਦੀ ਦੀ ਇਬਾਰਤ ਲਿਖਣੀ ਸ਼ੁਰੂ ਕੀਤੀ ਸੀ, ਉਸੇ ਦਿਨ ਤੋਂ ਉਸ ਬਰਬਾਦੀ ਨੂੰ ਖੁਸ਼ਹਾਲੀ ਵਿੱਚ ਬਦਲਣ ਲਈ ਅਤੇ ਪੀੜ੍ਹਿਤ ਪੰਜਾਬੀ ਪਰਵਾਰਾਂ ਦੀ ਜਿੰਦਗੀ ਮੁੜ ਲੀਹ ਤੇ ਲਿਆਉਣ ਲਈ ਅਕਾਲ ਚੈਨਲ ਉੱਥੋਂ ਹੀ ਮੀਡੀਆ ਕਵਰੇਜ ਕਰ ਰਿਹਾ ਸੀ ਅਤੇ ਨਾਲ ਹੀ ਮੁੱਢਲੀਆਂ ਸੇਵਾਵਾਂ ਅਰੰਭ ਕਰ ਦਿਤੀਆਂ ਸਨ।

ਅਰੰਭਿਕ ਦੌਰ ਵਿੱਚ ਅਕਾਲ ਚੈਨਲ ਵੱਲੋਂ ਲਗਭਗ ਦੋ ਦਰਜਨ ਘਰੇਲੂ ਵਸਤਾਂ (ਜਿਸ ਵਿੱਚ ਖਾਣ-ਪੀਣ ਤੋਂ ਇਲਾਵਾ ਰੋਜ਼ਾਨਾ ਜੀਵਣ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ) ਦਾ ੧੨ ਤੋਂ ੧੫ ਕਿਲੋ ਦਾ ਬੈਗ ਤਿਆਰ ਕੀਤਾ ਗਿਆ ਸੀ ਤਾਂ ਕਿ ਹੜ੍ਹਾਂ ਵਿੱਚ ਘਿਰੇ ਪਰਿਵਾਰਾਂ ਨੂੰ ਬਾਰ ਬਾਹਰ ਮੂੰਹ ਕਰਕੇ ਨਾ ਦੇਖਣਾ ਪਵੇ ਕਿ ਕਦੋਂ ਕੋਈ ਸਾਡੀ ਮੱਦਦ ਲਈ ਆਵੇਗਾ। ਇਸ ਦੇ ਨਾਲ ਡਾਕਟਰੀ ਇਲਾਜ ਅਤੇ ਦਵਾਈਆਂ ਦਾ ਪ੍ਰਬੰਧ ਅਕਾਲ ਚੈਨਲ ਦੀਆਂ ਡਾਕਟਰੀ ਟੀਮਾਂ ਵੱਲੋਂ ਅਰੰਭ ਕਰ ਦਿੱਤਾ ਗਿਆ ਸੀ। ਤੀਸਰੇ ਨੰਬਰ ਤੇ ਖੜ੍ਹੇ ਪਾਣੀ ਅਤੇ ਗੰਦਗੀ ਕਾਰਣ ਪੈਦਾ ਹੋ ਰਹੇ ਮੱਛਰ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਅਕਾਲ ਚੈਨਲ ਦੇ ਨਿਸ਼ਕਾਮ ਸੇਵਾਦਾਰਾਂ ਵੱਲੋਂ ਮੱਛਰਮਾਰਣ ਵਾਲੀ ਦਵਾਈ ਦਾ ਛਿੜਕਾਅ ਕਰਨ ਲਈ ਪੰਪ ਅਤੇ ਮਸ਼ੀਨਾਂ ਨਾਲ ਪ੍ਰਭਾਵਿਤ ਇਲਾਕੇ ਵਿੱਚ ਸੇਵਾ ਅਰੰਭੀ ਗਈ ਜੋ ਜਾਰੀ ਹੈ। ਯੂ.ਕੇ. ਤੋਂ ਖਾਸ ਤੌਰ ‘ਤੇ ਹੜ੍ਹ ਪ੍ਰਭਾਵੀ ਇਲਾਕਿਆਂ ਵਿੱਚ ਸੇਵਾ ਕਰਨ ਉਪਰੰਤ ਸ.ਅਮਰੀਕ ਸਿੰਘ ਕੂਨਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਹੜ੍ਹਾਂ ਦੀ ਮਾਰ ਹੇਠ ਆਏ ਉਹ ਕਿਸਾਨ ਜਿੰਨ੍ਹਾਂ ਦੀ ਜ਼ਮੀਨ ੫ ਏਕੜ ਤੋਂ ਘੱਟ ਹੈ ਉਹਨਾਂ ਦੀਆਂ ਧੀਆਂ ਦੇ ਵਿਆਹ ਮੌਕੇ ਅਕਾਲ ਚੈਨਲ ਵੱਲੋਂ ਵਿਸ਼ੇਸ਼ ਤੌਰ ਤੇ ਵਿੱਤੀ ਸਹਾਇਤਾ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਸੰਸਾਰ ਭਰ ਵਿੱਚ ਵੱਸਦੇ ਪ੍ਰਵਾਸੀ ਪੰਜਾਬੀ ਭਰਾ ਇਸ ਔਖੀ ਘੜੀ ਵਿੱਚ ਪੰਜਾਬੀਆਂ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਕਿਸਮ ਦੇ ਫਿਕਰ ਦੌ ਕੋਈ ਲੋੜ ਨਹੀਂ। ਸਮੁੱਚਾ ਪੰਥ ਇਸ ਵੇਲੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਬਿਨ੍ਹਾਂ ਕਿਸੇ ਵਿਤਕਰੇ ਅਤੇ ਭੇਦਭਾਵ ਤੋਂ ਨਾਲ ਖੜ੍ਹਾ ਹੈ। ਇਸ ਮੌਕੇ ਉਨਾਂ ਹੈਲਪਲਾਈਨ ਨੰਬਰ 7410131313 ਵੀ ਜਾਰੀ ਕੀਤਾ ਤਾਂ ਕਿ ਲੋਕਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾ ਸਕੇ। ਇਸ ਮੌਕੇ ਸ. ਤਜਿੰਦਰ ਸਿੰਘ, ਸ. ਅਮਰਜੀਤ ਸਿੰਘ ਲਾਡੀ, ਸ. ਚਰਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਵਰਿੰਦਰ ਸਿੰਘ ਮਲਹੋਤਰਾ
9888968889

Leave a Reply

Your email address will not be published. Required fields are marked *

%d bloggers like this: