ਹੜ੍ਹਾ ਨਾਲ ਨਜਿੱਠਣ ਲਈ ਡੀ ਸੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਮੀਟਿੰਗ

ss1

ਹੜ੍ਹਾ ਨਾਲ ਨਜਿੱਠਣ ਲਈ ਡੀ ਸੀ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਮੀਟਿੰਗ
ਪਿੰਡਾਂ ਵਿੱਚ ਰਿਲੀਫ ਕੈਪਾਂ ਰਾਹੀਂ ਲੋਕਾਂ ਨੂੰ ਕੀਤਾ ਸੁਚੇਤ

ਬਢਲਾਡਾ 30, ਜੂਨ(ਤਰਸੇਮ ਸ਼ਰਮਾਂ): ਇੱਥੇ ਅੱਜ ਤਹਿਸੀਲ ਕੰਪਲੈਕਸ ਵਿੱਚ ਮਾਨਸਾ ਜਿਲ੍ਹੇ ਅੰਦਰਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾਂ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਦੇ ਇੱਕ ਦੋ ਦਿਨਾਂ ਵਿੱਚ ਸ਼ੁਰੂ ਹੋ ਰਹੇ ਮੋਨਸੂਨ ਪੌਣਾਂ ਦੇ ਵਹਾਅ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਹੜ੍ਹਾ ਦੀ ਰੋਕਥਾਮ ਅਤੇ ਇਸਦੇ ਪਭਾਵ ਨੂੰ ਕਾਬੂ ਹੇਠ ਰੱਖਣ ਲਈ ਆਊਦੇ ਅਗਾਓ ਪ੍ਰਬੰਧਾਂ ਕਰਨੇ ਲਾਜ਼ਮੀ ਹੋ ਗਏ ਹਨ। ਉਹਨਾਂ ਉੱਚ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਉਹ ਅਜਿਹੇ ਹਾਲਾਤਾ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿਣ। ਡਿਪਟੀ ਕਮਿਸ਼ਨਰ ਨੇ ਪੰਜਾਬਹਰਿਆਣਾ ਦੇ ਮਸ਼ਹੂਰ ਹੜ੍ਹ ਪਭਾਵਿਤ ਚਾਦਪੁਰਾਂ ਬੰਨ੍ਹ ਦਾ ਮੌਕੇ ਤੇ ਪੁੱਜ ਕੇ ਜਾਇਜ਼ਾ ਲਿਆ। ਚਾਦਪੁਰਾਂ ਬੰਨ੍ਹ ਦੇ ਘੱਗਰ ਦਰਿਆ ਦੇ ਪਾਣੀ ਦੇ ਵਹਾਅ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਇਸ ਬੰਨ੍ਹ ਤੋਂ ਪ੍ਰਭਾਵਿਤ ਪਿੰਡ ਗੋਰਖਨਾਥ, ਕੁਲਰੀਆਂ, ਭਾਵਾ, ਬੀਰੇਵਾਲਾ ਡੋਗਰਾ, ਰਿਉਦ ਕਲਾ, ਰਿਊਦ ਖੁਰਦ, ਸੇਰਖਾ, ਮਘਾਣੀਆਂ, ਗੰਢੂ ਖੁਰਦ, ਗਾਮੀਵਾਲਾ, ਤਾਲਬਵਾਲਾ ਪਿੰਡਾਂ ਵਿੱਚ ਵਿੱਚ ਪੁੱਜ ਕੇ ਹੜ੍ਹਾ ਦੀ ਰੋਕਥਾਮ ਲਈ ਰਿਲੀਫ ਕੈਂਪ ਦੇ ਰੂਪ ਵਿੱਚ ਲੋਕਾਂ ਨੂੰ ਖੁੱਲੀ ਜਾਣਕਾਰੀ ਦਿੱਤੀ। ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਹੜ੍ਹਾ ਦੇ ਹੱਲੇ ਸਬੰਧੀ ਲੋਕ ਇੱਕ ਮੁੱਠ ਹੋ ਕੇ ਇਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ। ਇਸ ਐੱਸ ਡੀ ਐੱਮ ਕਾਲਾ ਰਾਮ ਕਾਂਸਲ, ਡੀ ਐੱਸ ਪੀ ਜਸਵੀਰ ਸਿੰਘ, ਤਹਿਸੀਲਦਾਰ ਸੁਰਿੰਦਰ ਸਿੰੰਘ, ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ, ਨਹਿਰੀ ਵਿਭਾਗ ਦੇ ਐਕਸ਼ੀਅਨ ਅਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਸਮੇਤ ਡਰੇਨਜ਼ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *