ਹੜ੍ਹਾਂ ਨੇ ਮਚਾਈ ਤਬਾਹੀ, ਦਰਿਆ ਨੱਕੋ-ਨੱਕ ਭਰੇ, ਜੰਮੂ ‘ਚ ਅਲਰਟ

ਹੜ੍ਹਾਂ ਨੇ ਮਚਾਈ ਤਬਾਹੀ, ਦਰਿਆ ਨੱਕੋ-ਨੱਕ ਭਰੇ, ਜੰਮੂ ‘ਚ ਅਲਰਟ

18-24
ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਨੇ ਤਬਾਹੀ ਮਚਾ ਰੱਖੀ ਹੈ। ਜੰਮੂ ‘ਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਮੀਂਹ ਦੇ ਚੱਲਦੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਜ਼ਖ਼ਮੀ ਹਨ। ਇਸ ਦੇ ਨਾਲ ਹੀ ਬਿਹਾਰ ‘ਚ 4 ਹੋਰ ਲੋਕਾਂ ਦੀ ਮੌਤ ਦੀ ਖਬਰ ਹੈ। ਅਜਿਹੇ ‘ਚ ਬਿਹਾਰ ‘ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 95 ‘ਤੇ ਪਹੁੰਚ ਗਈ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਵੀ ਭਾਰੀ ਮੀਂਹ ਪਿਆ ਹੈ। ਇਸ ਦੇ ਨਾਲ ਲਗਾਤਾਰ ਪੈ ਰਹੀ ਗਰਮੀ ਤੋਂ ਛੁਟਕਾਰਾ ਮਿਲਿਆ ਹੈ। ਚੰਡੀਗੜ੍ਹ ‘ਚ ਅੱਜ ਵੀ ਮੌਸਮ ਠੰਢਾ ਹੈ।
ਜੰਮੂ ‘ਚ ਤਵੀ ਦਰਿਆ ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਸੂਬੇ ‘ਚ ਭਾਰੀ ਮੀਂਹ ਦੇ ਚੱਲਦੇ ਚਟਾਨਾਂ ਡਿੱਗਣ ਕਾਰਨ ਵੈਸ਼ਨੋ ਦੇਵੀ ਤੇ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਹਾਲਾਂਕਿ ਅਸਾਮ ‘ਚ ਆਏ ਹੜ੍ਹਾਂ ਦੀ ਹਾਲਤ ‘ਚ ਸੁਧਾਰ ਆਉਣ ਲੱਗਾ ਹੈ ਪਰ ਅਜੇ ਖਤਰਾ ਟਲਿਆ ਨਹੀਂ ਕਿਉਂਕਿ ਬ੍ਰਹਮਪੁੱਤਰ ਦੀ ਸਹਾਇਕ ਨਦੀ ਧਨਸਿਰੀ, ਗੋਲਾ ਦੇ ਨੁਮਾਲੀਗੜ੍ਹ ‘ਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ।
ਰਾਜਸਥਾਨ ਦੇ ਕੁਝ ਇਲਾਕਿਆਂ ‘ਚ ਭਾਰੀ ਮੀਂਹ ਪਿਆ ਹੈ। ਇੱਥੇ ਸਭ ਤੋਂ ਵੱਧ 19 ਸੈਂਟੀਮੀਟਰ ਮੀਂਹ ਕੋਟਾ ‘ਚ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਝਾਲਾਵਾੜ ‘ਚ 16 ਸੈਂਟੀਮੀਟਰ ਮੀਂਹ ਪਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਮੀਂਹ ਦੀਆਂ ਹਲਕੀਆਂ ਵਾਛੜਾਂ ਪਈਆਂ ਹਨ। ਇਸ ਤੋਂ ਬਾਅਦ ਸਥਾਨਕ ਤਾਪਮਾਨ ਵੱਧ ਤੋਂ ਵੱਧ 35 ਡਿਗਰੀ ਤੇ ਘੱਟ ਤੋਂ ਘੱਟ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: