ਹੜ੍ਹਤਾਲ ਦੇ ਬਾਵਜੂਦ ਵੀ ਇਹਨਾਂ ਬੈਂਕਾਂ ‘ਚ ਹੋਵੇਗਾ ਕੰਮ-ਕਾਜ

ਹੜ੍ਹਤਾਲ ਦੇ ਬਾਵਜੂਦ ਵੀ ਇਹਨਾਂ ਬੈਂਕਾਂ ‘ਚ ਹੋਵੇਗਾ ਕੰਮ-ਕਾਜ

ਨਵੀਂ ਦਿੱਲੀ: ਜਨਤਕ ਬੈਂਕਾਂ ਦੇ ਕੁੱਝ ਮੁਲਾਜ਼ਮਾਂ ਨੇ 8 ਤੇ 9 ਜਨਵਰੀ ਨੂੰ ਕੌਮੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਇਹ ਫੈਸਲਾ ਸਰਕਾਰ ਦੀਆਂ ਕਥਿਤ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਲਿਆ ਗਿਆ ਹੈ। IDBI ਬੈਂਕ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (AIBEA) ਅਤੇ ਬੈਂਕ ਐਂਪਲਾਈਜ਼ ਫੈਡਰੇਸ਼ਨ ਆਫ ਇੰਡੀਆ (ਬੀਈਐਫਆਈ) ਨੇ 8 ਅਤੇ 9 ਜਨਵਰੀ ਨੂੰ ਕੌਮੀ ਹੜਤਾਲ ਕਰਨੀ ਹੈ।ਹੁਣ ਉੱਥੇ ਹੀ ਇਹਨਾਂ ਦਿਨਾਂ ਵਿੱਚ ਕੁਝ ਬੈਂਕ ਲੋਕਾਂ ਲਈ ਖੁੱਲ੍ਹੇ ਵੀ ਰਹਿਣਗੇ।

ਜਾਣਕਾਰੀ ਮੁਤਾਬਿਕ ਬੈਂਕਿੰਗ ਸੰਗਠਨ ਦੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.)’ਚ ਸੰਭਵ ਤੌਰ ‘ਤੇ ਕੰਮਕਾਜ ਹੋਵੇਗਾ। ਇਸ ਦੇ ਇਲਾਵਾ ਕੁਝ ਹੋਰ ਰਾਸ਼ਟਰੀ ਬੈਂਕਾਂ ‘ਚ ਵੀ ਕੰਮਕਾਜ ਹੋਣ ਦੀ ਉਮੀਦ ਹੈ।ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਸ ਦੇ ਪੱਛਮੀ ਬੰਗਾਲ ਦੇ ਸੰਯੋਜਕ ਸਿਧਾਰਥ ਖਾਨ ਨੇ ਕਿਹਾ ਕਿ ਐੱਸ. ਬੀ. ਆਈ. ਦੀਆਂ ਸਾਰੀਆਂ ਬਰਾਂਚਾਂ’ਚ ਕੰਮਕਾਜ ਹੋਵੇਗਾ। ਉਨ੍ਹਾਂ ਕਿਹਾ ਕਿ ਸਟੇਟ ਬੈਂਕ ਦੇ ਇਲਾਵਾ ਇੰਡੀਅਨ ਓਵਰਸੀਜ਼ ਬੈਂਕ ਅਤੇ ਬੈਂਕ ਆਫ ਇੰਡੀਆ ‘ਚ ਵੀ ਕੰਮਕਾਜ ਪਹਿਲਾਂ ਦੀ ਤਰ੍ਹਾਂ ਹੋਵੇਗਾ।

ਸਟੇਟ ਬੈਂਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਹੜਤਾਲ ਸਮੇਂ ਬੈਂਕ ਹਮੇਸ਼ਾ ਹੀ ਕੰਮਕਾਜ ਜਾਰੀ ਰੱਖਣ ਦੀ ਕੋਸ਼ਿਸ਼ ਕਰਦਾ ਹੈ।ਇਸ ਲਈ ਇਹਨਾਂ ਦੋ ਦਿਨਾਂ ਦੌਰਾਨ ਵੀ ਬੈਂਕਾਂ ਦਾ ਕੰਮ ਹੁੰਦਾ ਰਹੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਟਰੇਡ ਸੰਗਠਨਾਂ ਨੇ ਦੇਸ਼ ਪੱਧਰੀ ਹੜਤਾਲ ਦਾ ਫੈਸਲਾ ਕੀਤਾ ਹੈ, ਜਿਸ ‘ਚ ਆਈ. ਡੀ. ਬੀ. ਆਈ. ਅਤੇ ਬੜੌਦਾ ਬੈਂਕ ਦੇ ਕੁਝ ਕਰਮਚਾਰੀ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਕੰਮਕਾਜ ਹੋਣ ਦੀ ਸੰਭਾਵਨਾ ਰਹੇਗੀ।

Share Button

Leave a Reply

Your email address will not be published. Required fields are marked *

%d bloggers like this: