ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਹਜ਼ਾਰਾਂ ਸੇਜ਼ਲ ਅੱਖਾਂ ਨੇ ਸ. ਅਵਤਾਰ ਸਿੰਘ ਬਰਾੜ ਨੂੰ ਦਿੱਤੀ ਅੰਤਿਮ ਵਿਦਾਇਗੀ

ਹਜ਼ਾਰਾਂ ਸੇਜ਼ਲ ਅੱਖਾਂ ਨੇ ਸ. ਅਵਤਾਰ ਸਿੰਘ ਬਰਾੜ ਨੂੰ ਦਿੱਤੀ ਅੰਤਿਮ ਵਿਦਾਇਗੀ

ਸਾਦਿਕ, 11 ਦਸੰਬਰ (ਗੁਲਜ਼ਾਰ ਮਦੀਨਾ)-ਪਿਛਲੇ ਦਿਨੀਂਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ. ਅਵਤਾਰ ਸਿੰਘ ਬਰਾੜ ਦਾ ਅੱਜ ਫ਼ਰੀਦਕੋਟ ਦੇ ਸਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਸ. ਅਵਤਾਰ ਸਿੰਘ ਬਰਾੜ ਨੂੰ ਪਿਆਰ ਕਰਨ ਵਾਲੇ ਚੁਹੇਤੇ ਆਪਣੇ ਮਹਿਬੂਬ ਨੇਤਾ ਦੀ ਆਖ਼ਰੀ ਝਲਕ ਵੇਖਣ ਲਈ ਬਹੁਤ ਉਤਾਵਲੇ ਸਨ ਤੇ ਜਿਉਂ ਹੀ ਉਨਾਂ ਦੀ ਮ੍ਰਿਤਕ ਦੇਹ ਸਮਸ਼ਾਨ ਘਾਟ ਵਿੱਚ ਪਹੁੰਚੀ ਤਾਂ ਹਰ ਇਕ ਦੀ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਨਿਕਲ ਰਹੇ ਸੀ ਤੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਉਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਦੀਪ ਮਲਹੋਤਰਾ ਐਮ. ਐਲ.ਏ ਫਰੀਦਕੋਟ, ਮਨਤਾਰ ਸਿੰਘ ਬਰਾੜ, ਪੋz: ਸਾਧੂ ਸਿੰਘ ਐਮ.ਪੀ, ਮਾਲਵਿੰਦਰ ਸਿੰਘ ਜੱਗੀ ਡੀ.ਸੀ, ਬਖਸ਼ੀਸ਼ ਸਿੰਘ ਡੀ.ਐਸ.ਪੀ ਵਿਜ਼ੀਲੈਂਸ, ਗੁਰਦਿੱਤ ਸਿੰਘ ਸੇਖੋਂ, ਸੁਰਿੰਦਰ ਗੁਪਤਾ, ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ, ਸੰਨੀ ਬਰਾੜ, ਇੰਦਰਜੀਤ ਸਿੰਘ ਖਾਲਸਾ, ਸਤਵਿੰਦਰ ਸਿੰਘ ਸੱਤਾ, ਸੋਨਾ ਘੁੱਦੂਵਾਲਾ, ਗੁਰਸੇਵਕ ਸਿੰਘ ਅਹਿਲ, ਫੂੱਲਾ ਸਰਪੰਚ ਪੱਖੀ, ਪੰਜਾਬੀ ਲੋਕ ਗਾਇਕ ਮੀਤ ਬਰਾੜ, ਨਿਰਮਲ ਸਿੱਧੂ, ਵੀਡੀਓ ਡਾਇਰੈਕਟਰ ਜੈਕ ਸਾਰਵਨ, ਕਰਮ ਸੰਧੂ, ਕੁਲਵੀਰ ਸਿੰਘ ਮੱਤਾ, ਗੀਤਕਾਰ ਗੁਰਾਦਿੱਤਾ ਸਿੰਘ ਸੰਧੂ, ਸਿਮਰਜੀਤ ਸਿੰਘ ਢਿਲੋਂ, ਸ਼ਿਵਰਾਜ ਸਿੰਘ ਢਿਲੋਂ ਅਤੇ ਸੁੱਖਾ ਬੀਹਲੇਵਾਲਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: