Wed. Apr 24th, 2019

ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਜਥੇਦਾਰ ਕਾਲਾਬੂਲਾ ਨੂੰ ਅੰਤਮ ਵਿਦਾਇਗੀ

ਜਥੇਦਾਰ ਕਾਲਾਬੂਲਾ ਹੋਏ ਪੰਜ ਤੱਤਾਂ ਚ ਵਿਲੀਨ
ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਜਥੇਦਾਰ ਕਾਲਾਬੂਲਾ ਨੂੰ ਅੰਤਮ ਵਿਦਾਇਗੀ

ਸ਼ੇਰਪੁਰ 1 ਮਾਰਚ ( ਹਰਜੀਤ ਕਾਤਿਲ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੇ ਜਨਰਲ ਸਕੱਤਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਾਲਾਬੂਲਾ ਵਿਖੇ ਕੀਤਾ ਗਿਆ । ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਮਨਪ੍ਰੀਤ ਸਿੰਘ ਮਨੀ ਨੇ ਦਿਖਾਈ । ਚੇਤੇ ਰਹੇ ਕਿ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦਾ ਪਿਛਲੇ ਦਿਨੀਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਜਥੇਦਾਰ ਕਾਲਾਬੂਲਾ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਵਿਸ਼ਾਲ ਇਕੱਠ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਮਰਜੀਤ ਸਿੰਘ ਮਾਨ, ਅਜੀਤ ਸਿੰਘ ਚੰਦੂਰਾਈਆਂ, ਸੂਚਨਾ ਕਮਿਸ਼ਨਰ ਪੰਜਾਬ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਜਥੇਦਾਰ ਤਰਲੋਕ ਸਿੰਘ ਡੱਲਾ, ਗੁਰਜੰਟ ਸਿੰਘ ਕੱਟੂ, ਆਪ ਐੱਮ ਐੱਲ ਏ ਕੁਲਵੰਤ ਸਿੰਘ ਪੰਡੋਰੀ, ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ,ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ ,ਗੁਰਦੀਪ ਸਿੰਘ ਬਠਿੰਡਾ, ਯੂਨਾਈਟਿਡ ਅਕਾਲੀ ਦਲ ਦੇ ਹਰਦੇਵ ਸਿੰਘ ਪੱਪੂ ਕਲਿਆਣ, ਰਣਜੀਤ ਸਿੰਘ ਸੰਘੇੜਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਬਾਬਾ ਹਾਕਮ ਸਿੰਘ ਗੰਡੇਵਾਲ, ਮਾਸਟਰ ਸੁਖਦੇਵ ਸਿੰਘ ਬੜੀ, ਮਨਜੀਤ ਸਿੰਘ ਧਾਮੀ ,ਜੰਗ ਸਿੰਘ ਢੰਡਾ ,ਹਰਬੰਸ ਸਿੰਘ ਸਲੇਮਪੁਰ , ਗੁਰਲਾਲ ਸਿੰਘ ਲਾਲੀ ,ਗਰੀਬ ਸਿੰਘ ਛੰਨਾ, ਜਸਵੀਰ ਸਿੰਘ ਜੱਸੀ ਸੇਖੋਂ, ਅਨਵਰ ਭਸੌੜ , ਚੇਅਰਮੈਨ ਜਸਵੀਰ ਸਿੰਘ ਦਿਓਲ, ਪ੍ਰਮਤ੍ਰਿਪਤ ਸਿੰਘ ਕਾਲਾਬੁਲਾ, ਭੁਪਿੰਦਰ ਸਿੰਘ ਭਲਵਾਨ, ਗੁਰਸੇਵਕ ਸਿੰਘ ਜਵਾਹਰਕੇ , ਮਹੇਸ਼ਇੰਦਰ ਸਿੰਘ ,ਰੇਸ਼ਮ ਸਿੰਘ ਯੂ ਐੱਸ ਏ ,ਜਸਵੀਰ ਸਿੰਘ ਖੰਡੂਰ ,ਸਰੂਪ ਸਿੰਘ ਸੰਧਾ, ਅਮਰੀਕ ਸਿੰਘ ਈਸੜੂ ਦਲ ਖਾਲਸਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਸਮਾਜ ਸੇਵੀ ਭਾਨ ਸਿੰਘ ਜੱਸੀ, ਪਰਮਪਾਲ ਸਿੰਘ ਖਾਲਸਾ, ਸਰਪੰਚ ਗੁਰਨੈਬ ਸਿੰਘ ਰਾਮਪੁਰਾ, ਸਾਬਕਾ ਸਰਪੰਚ ਬਲਵੰਤ ਸਿੰਘ ਜਲੂਰ ,ਅਮਰਜੀਤ ਸਿੰਘ ਬਾਦਸ਼ਾਹਪੁਰ, ਸਰਬਜੀਤ ਸਿੰਘ ਰੂੜਗੜ੍ਹ, ਜਥੇਦਾਰ ਬੁੱਘਾ ਸਿੰਘ ਬਾਦਸ਼ਾਹਪੁਰ, ਜਥੇਦਾਰ ਜਗਤਾਰ ਸਿੰਘ ਖੇੜੀ, ਸਰਬਜੀਤ ਸਿੰਘ ਬੈਲਜੀਅਮ ,ਸਬ ਇੰਸਪੈਕਟਰ ਮਲਕੀਤ ਸਿੰਘ ਚੀਮਾ, ਨਾਇਬ ਤਹਿਸੀਲਦਾਰ ਦਿਲਬਾਗ ਸਿੰਘ ਤੋਂ ਇਲਾਵਾ ਵੱਖ ਵੱਖ ਧਾਰਮਿਕ, ਰਾਜਨੀਤਕ ਆਗੂਆਂ ,ਪੰਚਾਂ ਸਰਪੰਚਾਂ ਅਤੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਆਏ ਜਥੇਦਾਰ ਕਾਲਾਬੂਲਾ ਦੇ ਸਨੇਹੀਆਂ ਨੇ ਸ਼ਮੂਲੀਅਤ ਕੀਤੀ ।

Share Button

Leave a Reply

Your email address will not be published. Required fields are marked *

%d bloggers like this: