Sun. Apr 21st, 2019

ਹੌਲਾ ਮੁਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਟਰੈਫਿਕ ਦੇ ਪ੍ਰਬੰਧ ਕੀਤੇ-ਐਸ.ਐਸ.ਪੀ. ਸਵਪਨ ਸ਼ਰਮਾਂ

ਹੌਲਾ ਮੁਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਟਰੈਫਿਕ ਦੇ ਪ੍ਰਬੰਧ ਕੀਤੇ-ਐਸ.ਐਸ.ਪੀ. ਸਵਪਨ ਸ਼ਰਮਾਂ
ਬਦਲਵੇਂ ਰੂਟਾਂ ਰਾਹੀਂ ਬਾਹਰੋਂ ਆਉਣ-ਜਾਣ ਵਾਲੇ ਲੋਕਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ
2200 ਪੁਲਿਸ ਅਧਿਕਾਰੀ ਤੇ ਕਰਮਚਾਰੀ ਦਿਨ ਰਾਤ ਕਰ ਰਹੇ ਹਨ ਮੇਲਾ ਖੇਤਰ ਦੀ ਨਿਗਰਾਨੀ

ਸ੍ਰੀ ਅਨੰਦਪੁਰ ਸਾਹਿਬ, 18 ਮਾਰਚ (ਦਵਿੰਦਰਪਾਲ ਸਿੰਘ/ ਅੰਕੁਸ਼): ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ੍ਰੀ ਸਵਪਨ ਸ਼ਰਮਾਂ ਆਈ.ਪੀ.ਐਸ. ਵੱਲੋਂ ਹੋਲੇ ਮੁਹੱਲੇ ਮੌਕੇ ਸ਼ਰਧਾਲੂਆਂ ਤੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਟਰੈਫਿਕ ਦੇ ਸੁਚਾਰੂ ਅਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੀ ਅਗਵਾਈ ਵਿੱਚ 2200 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸਮੂਚਾ ਮੇਲਾ ਖੇਤਰ ਦੀ ਨਿਗਰਾਨੀ ਕਰ ਰਹੇ ਹਨ।
ਇਸ ਮੌਕੇ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਜਿੱਥੇ ਸੁਚਾਰੂ ਟਰੈਫਿਕ ਵਿਵਸਥਾ ਕੀਤੀ ਗਈ ਹੈ ਉੱਥੇ ਉਨਾ-ਨੰਗਲ ਤੋਂ ਰੂਪਨਗਰ, ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਨਾਲਾਗੜ੍ਹ, ਬੱਦੀ, ਬਿਲਾਸਪੁਰ ਅਤੇ ਮਨਾਲੀ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਟਰੈਫਿਕ ਤੋਂ ਬਚਾਓ ਲਈ ਬਦਲਵੇਂ ਰੂਟ ਬਣਾ ਦਿੱਤੇ ਗਏ ਹਨ। ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ।
ਪੁਲਿਸ ਕੰਟਰੋਲ ਰੂਮ, ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਹੈ ਜਿਸਦਾ ਟੈਲੀਫੂਨ ਨੰਬਰ 01887-230380 ਅਤੇ ਸਿਵਲ ਕੰਟਰੋਲ ਰੂਮ ਨੰਬਰ 01887-232015 ਵੀ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਸਥਾਪਿਤ ਹੈ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ 19 ਮਾਰਚ 2019 ਤੋਂ 21 ਮਾਰਚ 2019 ਤੱਕ ਮਨਾਏ ਜਾ ਰਹੇ ਪਵਿੱਤਰ ਤਿਉਹਾਰ ਹੋਲਾ-ਮਹੱਲਾ ਦੇ ਸਮਾਗਮਾਂ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਟਰੈਫਿਕ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਰੂਪਨਗਰ-ਨੰਗਲ-ਉਨਾ ਸੜਕ ਤੇ ਟਰੈਫਿਕ ਸਬੰਧੀ ਬਦਲਵੇਂ ਰੂਟਾਂ ਤਹਿਤ ਰੂਪਨਗਰ ਤੋਂ ਉਨਾ-ਨੰਗਲ ਨੂੰ ਜਾਣ ਵਾਲੇ ਵਾਇਆ ਬੈਂਸਾ-ਆਜਮਪੁਰ-ਨੂਰਪੁਰ ਬੇਦੀ-ਝੱਜ ਚੌਂਕ-ਕਲਵਾਂ ਮੋੜ-ਐਨ.ਐਫ.ਚੌਂਕ ਨੰਗਲ ਰਸਤੇ ਰਾਹੀਂ ਆਉਣਗੇ ਅਤੇ ਜਾਣਗੇ।
ਇਸੇ ਤਰ੍ਹਾਂ ਰੂਪਨਗਰ ਤੋਂ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ (ਬਿਲਾਸਪੁਰ, ਨਾਲਾਗੜ੍ਹ ਅਤੇ ਮਨਾਲੀ ਆਦਿ) ਵਾਸਤੇ ਜਾਣ ਵਾਲੇ ਰੂਪਨਗਰ ਨੰਗਲ ਚੌਂਕ ਅਤੇ ਫਲਾਈ-ਓਵਰ ਨੇੜੇ ਨਿਰੰਕਾਰੀ ਭਵਨ ਤੋਂ ਵਾਇਆ ਘਨੌਲੀ-ਢੇਰੋਵਾਲ-ਦੇਹਣੀ ਟੀ-ਪੁਆਇਂਟ ਦੇ ਰਸਤੇ ਰਾਹੀਂ ਜਾਣ ਦੇ ਪ੍ਰਬੰਧ ਕੀਤੇ ਗਏ ਹਨ।

Share Button

Leave a Reply

Your email address will not be published. Required fields are marked *

%d bloggers like this: