ਹੋਲੇ ਮਹੱਲੇ ਮੌਕੇ ਬਿਨਾਂ ਸਿਲੈਂਸਰ ਵਾਲੇ ਮੋਟਰਸਾਈਕਲ ਚਲਾਉਣ ਅਤੇ ਭੰਗ ਦੀਆਂ ਰੇਹੜੀਆਂ ਲਗਾਉਣ ਤੇ ਹੋਵੇਗੀ ਪੂਰਨ ਪਾਬੰਦੀ: ਡੀ ਸੀ

ss1

ਹੋਲੇ ਮਹੱਲੇ ਮੌਕੇ ਬਿਨਾਂ ਸਿਲੈਂਸਰ ਵਾਲੇ ਮੋਟਰਸਾਈਕਲ ਚਲਾਉਣ ਅਤੇ ਭੰਗ ਦੀਆਂ ਰੇਹੜੀਆਂ ਲਗਾਉਣ ਤੇ ਹੋਵੇਗੀ ਪੂਰਨ ਪਾਬੰਦੀ: ਡੀ ਸੀ

ਸ਼੍ਰੀ ਅਨੰਦਪੁਰ ਸਾਹਿਬ, 19 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਜ਼ਿਲਾ ਮੈਜਿਸਟਰੇਟ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਹੋਲੇ ਮੁਹੱਲੇ ਦੌਰਾਨ ਫੋਜਦਾਰੀ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੁਰਦੁਆਰਾ ਸ਼੍ਰੀ ਕੇਸ਼ਗੜ ਸਾਹਿਬ ਤੋਂ ਪੁਲਿਸ ਚੋਂਕੀ(ਨਵੀਂ ਅਬਾਦੀ) ਅੱਗੋਂ ਲੰਘਦੀ ਹੋਈ ਕਿਲਾ ਸ਼੍ਰੀ ਅਨੰਦਗੜ ਸਾਹਿਬ ਨੂੰ ਜਾਂਦੀ ਸੜਕ ਉੇਤੇ ਹੋਲੇ ਮੁਹੱਲੇ ਮੌਕੇ ਮੋਟਰਸਾਈਕਲ ਚਲਾਉਣ ਅਤੇ ਭੰਗ ਦੇ ਪਕੌੜਿਆਂ ਦੀਆਂ ਰੇਹੜੀਆਂ ਲਗਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤਾ ਹਨ।
ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿੳਂਕਿ ਹੋਲੇ ਮੁਹੱਲੇ ਦਾ ਇਤਿਹਾਸਕ ਤਿਊਹਾਰ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 25 ਫਰਵਰੀ ਤੋਂ 2 ਮਾਰਚ 2018 ਤੱਕ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਲੱਖਾਂ ਦੀ ਤਦਾਦ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ। ਗੁਰਦੁਆਰਾ ਸ਼੍ਰੀ ਕੇਸ਼ਗੜ ਸਾਹਿਬ ਤੋਂ ਪੁਲਿਸ ਚੋਂਕੀ(ਨਵੀ ਅਬਾਦੀ) ਅੱਗੋਂ ਲੰਘਦੀ ਹੋਈ ਕਿਲਾ ਸ਼੍ਰੀ ਅਨੰਦਗੜ ਸਾਹਿਬ ਨੂੰ ਜਾਂਦੀ ਸੜਕ ਉਤੇ ਅੱਜ ਕਲ ਦੀ ਨਵੀ ਪੀੜੀ ਵਲੋਂ ਬਗੈਰ ਸਲੈਂਸਰ ਮੋਟਰਸਾਈਕਲ ਚਲਾਏ ਜਾਂਦੇ ਹਨ। ਜਿਸ ਦੀ ਪਟਾਕੇ ਵਰਗੀ ਅਵਾਜ ਨਾਲ ਬਾਹਰੋਂ ਦਰਸ਼ਨ ਕਰਨ ਲਈ ਆਈਆਂ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਂ ਵਾਰ ਦੁਰਘਟਨਾ ਹੋਣ ਦਾ ਵਧੇਰੇ ਖਤਰਾ ਹੋ ਜਾਂਦਾ ਹੈ। ਇਸ ਨਾਲ ਦਿਲ ਦੇ ਮਰੀਜਾਂ ਦੇ ਵੀ ਬਹੁਤ ਜਿਆਦਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਨਾਲ ਸੜਕ ਦੇ ਆਲੇ ਦੁਆਲੇ ਭੰਗ ਦੇ ਪਕੌੜਿਆਂ ਵਾਲੀਆਂ ਰੇਹੜੀਆਂ ਦੀ ਬਹੁਤ ਜਿਆਦਾ ਗਿਣਤੀ ਵਿਚ ਲੱਗੀਆਂ ਹੁੰਦੀਆਂ ਹਨ ਜੋ ਕਿ ਸੰਗਤਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇਹਨਾਂ ਤੇ ਪੂਰਨ ਤੌਰ ਤੇ ਪਾਬੰਧੀ ਦੇ ਹੁਕਮ ਜਾਰੀ ਕੀਤੇ ਹਨ।

Share Button

Leave a Reply

Your email address will not be published. Required fields are marked *