ਹੋਲੇ ਮਹੱਲੇ ਦੌਰਾਨ ਅੱਧੀ ਦਰਜਨ ਦੇ ਕਰੀਬ ਹੁਲੜਬਾਜ਼ਾ ਵੱਲੋਂ ਪੰਜਾਬ ਪੁਲੀਸ ਦੇ ਜਵਾਨਾਂ ‘ਤੇ ਨੰਗੀਆਂ ਤਲਵਾਰਾਂ ਦੇ ਨਾਲ ਕੀਤਾ ਹਮਲਾ

ਹੋਲੇ ਮਹੱਲੇ ਦੌਰਾਨ ਅੱਧੀ ਦਰਜਨ ਦੇ ਕਰੀਬ ਹੁਲੜਬਾਜ਼ਾ ਵੱਲੋਂ ਪੰਜਾਬ ਪੁਲੀਸ ਦੇ ਜਵਾਨਾਂ ‘ਤੇ ਨੰਗੀਆਂ ਤਲਵਾਰਾਂ ਦੇ ਨਾਲ ਕੀਤਾ ਹਮਲਾ
ਪੰਜਾਬ ਪੁਲੀਸ ਦੇ ਜਵਾਨਾਂ ਨਾਲ ਧੱਕਾਮੁੱਕੀ, ਡਿਊਟੀ ਦੌਰਾਨ ਵਿਘਨ ਪਾਉਣ ਦੀ ਕੌਸ਼ਿਸ਼
ਦੋ ਮੁਲਾਜ਼ਮਾਂ ਦੀਆਂ ਉਤਰੀਆਂ ਪੱਗਾਂ, ਮਹਿਲਾ ਪੁਲੀਸ ਮੁਲਾਜ਼ਮ ਦੀ ਵੀ ਹੋਈ ਖਿੱਚਧੂਹ

ਸ੍ਰੀ ਆਨੰਦਪੁਰ ਸਾਹਿਬ, 28 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਹੋਲੇ ਮਹੱਲੇ ਦੇ ਪਹਿਲੇ ਦਿਨ ਅੱਜ ਕਿਲਾ ਅਨੰਦਗੜ੍ਹ ਤੋਂ ਪੰਜ ਪਿਆਰਾ ਪਾਰਕ ਵੱਲ ਜਾਂਦੀ ਸੜਕ ‘ਚ ਸਥਿਤ ਵਿਰਾਸਤ-ਏ-ਖਾਲਸਾ ਦੇ ਬਾਹਰ ਅੱਧੀ ਦਰਜਨ ਨਿਹੰਗ ਸਿੰਘ ਬਾਣੇ ‘ਚ ਘੁੰਮ ਰਹੇ ਨੌਜੁਆਨਾਂ ਵੱਲੋਂ ਪੰਜਾਬ ਪੁਲੀਸ ਦੇ ਜਵਾਨਾਂ ਦੇ ਨਾਲ ਕੁੱਟਮਾਰ ਅਤੇ ਧੱਕਾਮੁੱਕੀ ਹੀ ਨਹੀ ਕੀਤੀ ਬਲਕਿ ਨੰਗੀਆਂ ਤਲਵਾਰਾਂ ਦੇ ਨਾਲ ਪੁਲੀਸ ਜਵਾਨਾਂ ‘ਤੇ ਹਮਲਾ ਵੀ ਕਰ ਦਿੱਤਾ।
ਅੱਜ ਨੌਜੁਆਨਾਂ ਦੀ ਭੀੜ ਵੱਲੋਂ ਪਹਿਲਾਂ ਸਵੇਰੇ ਇੱਕ ਮਹਿਲਾ ਪੁਲੀਸ ਮੁਲਾਜ਼ਮ ਦੇ ਨਾਲ ਬਦਸਲੂਕੀ ਅਤੇ ਖਿੱਚਧੂਹ ਕੀਤੀ ਗਈ ਅਤੇ ਬਾਅਦ ਵਿੱਚ ਦੋ ਨੌਜੁਆਨ ਪੁਲੀਸ ਮੁਲਾਜ਼ਮਾਂ ਦੇ ‘ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਉਨ੍ਹਾਂ ਦੀਆਂ ਪੱਗਾਂ ਵੀ ਉਤਰ ਗਈਆਂ ਅਤੇ ਸੱਟਾਂ ਵੀ ਲੱਗੀਆਂ। ਜਿਸਤੋਂ ਬਾਅਦ ਮਾਮਲਾ ਵਿਗੜਦਾ ਵੇਖ ਸ੍ਰੀ ਆਨੰਦਪੁਰ ਸਾਹਿਬ ਦੇ ਐਸ ਐਚ ਓ ਹਰਕੀਰਤ ਸਿੰਘ ਪੁਲੀਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਸਥਿਤੀ ‘ਤੇ ਕਾਬੂ ਪਾਉਣ ਦੀ ਕੌਸ਼ਿਸ਼ ਕੀਤੀ।ਪਰ ਇਸ ਦੌਰਾਨ ਇੱਕ ਨਿਹੰਗ ਸਿੰਘ ਬਾਣੇ ‘ਚ ਆਏ ਨੌਜੁਆਨ ਨੇ ਦੂਸਰੇ ਸਾਥੀ ਨੂੰ ਪੁਲੀਸ ਮੁਲਾਜ਼ਮਾਂ ਦੇ ਹੱਥੋਂ ਛੁਡਵਾਉਣ ਲਈ ਆਪਣੀ ਤਲਵਾਰ ਦੇ ਨਾਲ ਪੁਲੀਸ ਮੁਲਾਜ਼ਮਾਂ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹੀ ਨਹੀਂ ਪੁਲੀਸ ਦੀ ਗੱਡੀ ਦੇ ਡਰਾਈਵਰ ‘ਤੇ ਵੀ ਨੰਗੀ ਤਲਵਾਰ ਦੇ ਨਾਲ ਜ਼ਬਰਦਸਤ ਹਮਲਾ ਕੀਤਾ ਗਿਆ ਪਰ ਸ਼ੀਸ਼ਾ ਬੰਦ ਹੋਣ ਕਰਕੇ ਉਹ ਵਾਲ-ਵਾਲ ਬੱਚ ਗਿਆ। ਪਰ ਐਸ ਐਚ ਓ ਹਰਕੀਰਤ ਸਿੰਘ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਬੁਹਤ ਹੀ ਦਲੇਰੀ ਦੇ ਨਾਲ ਆਪਣੇ ਪੁਲੀਸ ਮੁਲਾਜ਼ਮਾਂ ਨੂੰ ਬਚਾਇਆ ਅਤੇ ਹੁਲੜਬਾਜ਼ ਨੌਜੁਆਨ ਨੂੰ ਕਾਬੂ ਕਰਨ ਦੀ ਕੌਸ਼ਿਸ਼ ਕੀਤੀ। ਇਨੇ ਨੂੰ ਨੰਗੀ ਤਲਵਾਰ ਵਾਲਾ ਨੌਜੁਆਨ ਪੁਲੀਸ ਹੱਥੋਂ ਭੱਜ ਗਿਆ।
ਓਧਰ ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਹਮਲਾ ਕਰਨ ਵਾਲੇ ਨੌਜੁਆਨ ਪੁਲੀਸ ਦੀ ਗ੍ਰਿਫਤ ‘ਚੋ ਅਜੇ ਬਾਹਰ ਦੱਸੇ ਜਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: