ਹੋਲੇ ਮਹੱਲੇ ਦੋਰਾਨ ਪੁਲਿਸ ਯੂਥ ਐਂਡ ਵੈਟਰਨ ਅਤੇ ਵੈਲਫੇਅਰ ਕਲੱਬ ਦੇ ਵੰਲਟੀਅਰਾਂ ਦੇ ਸਹਿਯੋਗ ਨੇ ਸ਼ਰਧਾਲੂਆਂ ਨੂੰ ਦਿੱਤੀਆਂ ਵਿਸੇਸ਼ ਸਹੂਲਤਾਂ

ss1

ਹੋਲੇ ਮਹੱਲੇ ਦੋਰਾਨ ਪੁਲਿਸ ਯੂਥ ਐਂਡ ਵੈਟਰਨ ਅਤੇ ਵੈਲਫੇਅਰ ਕਲੱਬ ਦੇ ਵੰਲਟੀਅਰਾਂ ਦੇ ਸਹਿਯੋਗ ਨੇ ਸ਼ਰਧਾਲੂਆਂ ਨੂੰ ਦਿੱਤੀਆਂ ਵਿਸੇਸ਼ ਸਹੂਲਤਾਂ
ਪੁਲਿਸ ਕਰਮਚਾਰੀ ਅਪਾਹਜਾਂ, ਬਜੁਰਗਾਂ, ਔਰਤਾਂ ਅਤੇ ਹੋਰ ਜਰੂਰਤਮੰਦਾ ਦੀ ਮੇਲਾ ਖੇਤਰ ਵਿਚ ਸੇਵਾ ਵਿਚ ਦਿੱਤੇ ਵਿਖਾਈ
ਜਿਲ੍ਹਾਂ ਪੁਲਿਸ ਮੁੱਖੀ ਰਾਜ ਬਚਨ ਸਿੰਘ ਸੰਧੂ ਦਾ ਨਿਵੇਕਲਾ ਉਪਰਾਲਾ ਰਿਹਾ ਸਾਰਥਕ

ਸ੍ਰੀ ਅਨੰਦਪੁਰ ਸਾਹਿਬ 3 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼): ਹੋਲੇ ਮਹੱਲੇ ਮੋਕੇ ਜਿਲਾ ਪੁਲਿਸ ਮੁੱਖੀ ਸ੍ਰੀ ਰਾਜ ਬਚਨ ਸਿੰਘ ਸੰਧੂ ਵਲੋਂ ਪੁਲਿਸ ਯੂਥ ਐਂਡ ਵੈਟਰਨ ਅਤੇ ਵੈਲਫੇਅਰ ਕਲੱਬ ਦੇ ਵੰਲਟੀਅਰਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਸਦਭਾਵਨਾਂ ਭਰਿਆ ਮਾਹੌਲ ਪ੍ਰਦਾਨ ਕੀਤਾ ਗਿਆ। ਪੁਲਿਸ ਕਰਮਚਾਰੀ ਅਪਾਹਜਾਂ, ਬਜੁਰਗਾਂ, ਔਰਤਾਂ ਅਤੇ ਹੋਰ ਜਰੂਰਤਮੰਦਾ ਦੀ ਮੇਲਾ ਖੇਤਰ ਵਿਚ ਸੇਵਾ ਵਿਚ ਵਿਖਾਈ ਦਿੱਤੇ ਜਿਸ ਤੋਂ ਪੁਲਿਸ ਦਾ ਮਿੱਤਰਤਾ ਵਾਲਾ ਵਤਿਰਾ ਲੋਕਾਂ ਨੂੰ ਵੇਖਣ ਨੂੰ ਮਿਲ ਰਿਹਾ ਸੀ।
ਹੋਲੇ ਮਹੱਲੇ ਦੋਰਾਨ ਅਜਿਹਾ ਪਹਿਲੀਵਾਰ ਹੋਇਆ ਜਦੋਂ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਸਹਿਯੋਗ ਨਾਲ ਕੀਤੇ ਪ੍ਰਬੰਧਾਂ ਨਾਲ ਸਮੁੱਚਾ ਮੇਲਾ ਖੇਤਰ ਸਰਧਾਲੂਆਂ ਲਈ ਬੇਹੱਦ ਖੁਸ਼ਗਵਾਰ ਮਾਹੌਲ ਵਿਚ ਰੰਗਿਆਂ ਹੋਇਆ ਸੀ। ਟਰੈਫਿਕ ਦੇ ਪ੍ਰਬੰਧ ਸੰਚਾਰੂ ਰੱਖਣ ਲਈ ਪੁਲਿਸ ਕਰਮਚਾਰੀ ਲੋਕਾਂ ਨੂੰ ਬਹੁਤ ਹੀ ਹਲੀਮੀ ਨਾਲ ਆਪਣਾ ਵਾਹਨ ਪਾਰਕਿੰਗ ਸਥਾਨਾਂ ਵਿਚ ਖੜੇ ਕਰਨ ਅਤੇ ਸ਼ਟਲ ਬੱਸ ਸਰਵਿਸ ਦੀ ਸਹੂਲਤ ਬਾਰੇ ਜਾਣਕਾਰੀ ਦੇ ਰਹੇ ਸਨ। ਮੇਲਾ ਖੇਤਰ ਵਿਚ ਹਰ ਸਾਲ ਦੀ ਤਰਾ ਇਸਵਾਰ ਮੋਟਰ ਸਾਇਕਲ ਸਵਾਰਾਂ ਵਲੋਂ ਸਾਇਲੈਸਰ ਖੋਲ ਕੇ ਕੀਤਾ ਜਾਣ ਵਾਲਾ ਅਵਾਜ ਪ੍ਰਦੂਸ਼ਣ ਵੀ ਨਹੀਂ ਸੀ ਅਤੇ ਗੈਰ ਸਮਾਜੀ ਅੰਸਰਾਂ ਤੇ ਵੀ ਪੂਰੀ ਨਕੇਲ ਕੱਸੀ ਹੋਈ ਸੀ ਪੁਲਿਸ ਵਿਭਾਗ ਦੀ ਕਾਰਗੁਜਾਰੀ ਤੋਂ ਸਰਧਾਲੂ ਕਾਫੀ ਪ੍ਰਭਾਵਿਤ ਰਹੇ ਜਿਲਾਂ ਪੁਲਿਸ ਵਲੋਂ ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡਿਆਂ ਗਿਆ। ਹਰ ਸੈਕਟਰ ਵਿਚ ਇਕ ਸਿਵਲ ਪ੍ਰਸਾਸ਼ਨ ਦੇ ਐਗਜੈਗਟੀਵ ਮੈਜਿਟਰੇਟ ਦੇ ਨਾਲ ਪੁਲਿਸ ਅਧਿਕਾਰੀ ਵੀ ਰੇਡਿਊ ਵਾਇਰ ਲੈਸ ਸੈਟ ਸਮੇਤ ਮੇਲਾ ਖੇਤਰ ਦੇ ਪ੍ਰਬੰਧਾਂ ਦੀ ਸੂਚਨਾ ਦੇ ਰਹੇ ਸਨ। ਪੁਲਿਸ ਵਿਭਾਗ ਵਲੋਂ 3000 ਪੁਲਿਸ ਮੁਲਾਜਮ ਦੀ ਤੈਨਾਤੀ ਅਤੇ ਪੁਲਿਸ ਯੂਥ ਐਂਡ ਵੈਟਰਨ ਅਤੇ ਵੈਲਫੇਅਰ ਕਲੱਬ ਦੇ ਵੰਲਟੀਅਰਾਂ ਦਾ ਸਹਿਯੋਗ ਲਿਆ ਗਿਆ।

Share Button

Leave a Reply

Your email address will not be published. Required fields are marked *