ਹੋਲੇ ਮਹੱਲੇ ਦੇ ਮੱਦੇਨਜ਼ਰ ਸ਼੍ਰੀ ਅਨੰਦਪੁਰ ਸਾਹਿਬ ਦੇ ਤਿੰਨ ਪ੍ਰੀਖਿਆ ਕੇਂਦਰ ਸ਼੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਵਿਖੇ ਤਬਦੀਲ

ss1

ਹੋਲੇ ਮਹੱਲੇ ਦੇ ਮੱਦੇਨਜ਼ਰ ਸ਼੍ਰੀ ਅਨੰਦਪੁਰ ਸਾਹਿਬ ਦੇ ਤਿੰਨ ਪ੍ਰੀਖਿਆ ਕੇਂਦਰ ਸ਼੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਵਿਖੇ ਤਬਦੀਲ
ਵਿਦਿਆਰਥੀਆਂ ਦੀ ਸਹੂਲਤ ਨੂੰ ਮੁਖ ਰੱਖਦੇ ਹੋਏ ਲਿਆ ਫੈਂਸਲਾ- ਜ਼ਿਲਾ ਸਿਖਿਆ ਅਫਸਰ

ਸ਼੍ਰੀ ਅਨੰਦਪੁਰ ਸਾਹਿਬ, 22 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਹੋਲੇ ਮਹੱਲੇ ਦੇ ਕੌਮੀ ਤਿਊਹਾਰ ਨੂੰ ਮੁੱਖ ਰਖਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਦੇ ਹਦੂਦ ਅੰਦਰ ਪੈਂਦੇਂ 3 ਪ੍ਰੀਖਿਆ ਕੇਂਦਰਾਂ ਨੂੰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ , ਐਸ,ਜੀ.ਐਸ.ਜੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਨੂੰ ਵਿਦਿਆਰਥੀਆਂ ਦੀ ਸਹੂਲਤ ਦੇ ਮੱਦੇਨਜ਼ਰ ਸ਼੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਵਿਖੇ ਤਬਦੀਲ ਕਰ ਦਿਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਹਿੰਮਤ ਸਿੰਘ ਹੁੰਦਲ ਜ਼ਿਲਾ ਸਿਖਿਆ ਅਫਸਰ ਸੈਕੰਡਰੀ ਸਿਖਿਆ ਨੇ ਦਸਿਆ ਕਿ ਇੰਨਾਂ ਪ੍ਰੀਖਿਆ ਕੇਂਦਰਾਂ ਵਿਚ 28 ਫਰਵਰੀਤੇ 01 ਮਾਰਚ ਨੂੰ 12ਵੀਂ ਦੇ ਇਮਤਿਹਾਨ ਹੋ ਰਹੇ ਹਨ ਅਤੇ ਇੰਨਾਂ ਪ੍ਰੀਖਿਆ ਕੇਂਦਰਾਂ ਵਿਚ ਜੋ ਵਿਦਿਆਰਥੀ ਪ੍ਰਾਈਵੇਟ ਤੌਰ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਉਨਾਂ ਇੰਨਾ ਪ੍ਰੀਖਿਆ ਕੇਂਦਰਾਂ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ 28 ਫਰਵਰੀ ਅਤੇ 01 ਮਾਰਚ ਨੂੰ ਆਪਣਾ ਇਮਤਿਹਾਨ ਦੇਣ ਲਈ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਵਿਖੇ ਪਹੁੰਚ ਕਰਨ।

Share Button

Leave a Reply

Your email address will not be published. Required fields are marked *