ਹੋਲੀ ਹਾਰਟ ਸਕੂਲ ਦੀ ਈਸਾਂ ਸਿੰਗਲਾਂ 10+2 ਦੀ ਨਾਨ ਮੈਡੀਕਲ ਪ੍ਰੀਖਿਆ ਵਿਚੋਂ ਆਈ ਜਿਲੇ ਵਿੱਚੋ ਅੱਵਲ

ਹੋਲੀ ਹਾਰਟ ਸਕੂਲ ਦੀ ਈਸਾਂ ਸਿੰਗਲਾਂ 10+2 ਦੀ ਨਾਨ ਮੈਡੀਕਲ ਪ੍ਰੀਖਿਆ ਵਿਚੋਂ ਆਈ ਜਿਲੇ ਵਿੱਚੋ ਅੱਵਲ
ਸੁਖਦੀਪ ਕੌਰ ਨੇ ਦਸਵੀ ਜਮਾਤ ਵਿੱਚੋ ਪੂਰੇ ਗਰੇਡ ਨੰਬਰ ਹਾਸਲ ਕਰਕੇ ਇਕ ਮਹੀਨਾ ਪਹਿਲਾ ਸਵਰਗਵਾਸ ਹੋਏ ਪਿੱਤਾ ਦਾ ਸੁਫਨਾ ਕੀਤਾ ਸਕਾਰ

30-4
ਬੋਹਾ 29 ਮਈ (ਦਰਸ਼ਨ ਹਾਕਮਵਾਲਾ ) ਸਥਾਨਕ ਨਰਸੀ ਰਾਮ ਮੈਮੋਰੀਅਲ ਹੋਲੀ ਹਾਰਟ ਸਕੂਲ ਦੀ ਵਿਦਿਆਰਥਣ ਈਸ਼ਾ ਸਿੰਗਲਾ ਪੁੱਤਰੀ ਵਿਕਾਸ ਸਿੰਗਲਾ ਵਾਸੀ ਬੁਢਲਾਡਾ ਨੇ ਸੀ.ਬੀ. ਐਸ. ਈ. ਬੋਰਡ ਦੀ 10+2 ਜਮਾਤ ਦੀ ਨਾਮ ਮੈਡੀਕਲ ਪ੍ਰੀਖਿਆ ਵਿੱਚੋਂ 95. 8 ਫੀਸਦੀ ਨੰਬਰ ਪ੍ਰਾਪਤ ਕਰਕੇ ਜਿਲ੍ਹਾ ਮਾਨਸਾ ਵਿਚ ਪਹਿਲਾ ਸਥਾਨ ਪ੍ਰਪਤਾ ਕੀਤਾ ਹੈ। ਇਸ ਸਕੂਲ ਦਾ ਦਸੱਵੀ ਜਮਾਤ ਦਾ ਨਤੀਜਾ ਵੀ 100 ਫੀਸਦੀ ਰਿਹਾ । ਦੱਸਵੀ ਜਮਾਤ ਦੀ ਵਿਦਿਆਰਥਣ ਸੁਖਦੀਪ ਕੌਰ ਨੇ ਇਸ ਪ੍ਰੀਖਿਆ ਵਿੱਚੋ ਸੀ ਜੀ ਪੀ ਏ ਗਰੇਡ ਵਿਚ 10 ਨੰਬਰਾਂ ਵਿਚੋ 10 ਨੰਬਰ ਲੈ ਕੇ ਇੱਕ ਮਹੀਨਾ ਪਹਿਲਾਂ ਸੜਕ ਹਾਦਸੇ ਵਿਚ ਸਵਰਗਵਾਸ ਹੋਏ ਆਪਣੇ ਪਿਤਾ ਦਾ ਸੁਫਨਾ ਸਕਾਰ ਕੀਤਾ । ਵਰਨਣ ਯੋਗ ਹੈ ਕਿ ਸੁਖਦੀਪ ਦਾ ਪਿੱਤਾ ਆਪਣੀ ਇਸ ਹੋਣਹਾਰ ਲੜਕੀ ਨੂੰ ਪੜ੍ਹਾ ਲਿੱਖਾ ਕੇ ਕੋਈ ਵੱਡਾ ਅਫਸਰ ਬਣਿਆ ਵੇਖਣਾ ਚਾਹੁੰਦਾ ਸੀ ।ਸਕੂਲ ਦੇ ਚੇਅਰਮੈਨ ਸੰਜੀਵ ਸਿੰਗਲਾ ਤੇ ਪ੍ਰੰਸੀਪਲ ਸੰਤ ਰਾਮ ਸਿੰਗਲਾ ਨੇ ਦੱਸਿਆ ਕਿ ਸਕੂਲ ਵਿਦਿਆਰਥੀ ਗਗਨਦੀਪ ਸਿੰਘ ਤੇ ਕੁਲਜੀਤ ਕੌਰ ਨੇ ਵੀ ਦਸੱਵੀ ਜਮਾਤ ਦੀ ਪ੍ਰੀਖੀਆ ਵਿਚ 10.8 ਦਾ ਗਰੇਡ ਪ੍ਰਾਪਤ ਕਰਕੇ ਇਸ ਸਕੂਲ ਦਾ ਨਾਮ ਚਮਕਾਇਆ ਹੈ । ਉਹਨਾਂ ਕਿਹਾ ਕਿ ਛੇਤੀ ਹੀ ਇਹਨਾਂ ਹੋਣਹਾਰ ਬੱਚਿਆ ਦਾ ਸਨਮਾਨ ਇਕ ਵੱਡੇ ਸਮਾਰੋਹ ਦਾ ਆਯੋਜਨ ਕਰਕੇ ਕੀਤਾ ਜਾਵੇਗਾ ।

Share Button

Leave a Reply

Your email address will not be published. Required fields are marked *

%d bloggers like this: