Thu. Apr 18th, 2019

ਹੋਰਨਾ ਸੂਬਿਆ ਦੇ ਮੁਕਾਬਲੇ ਪੰਜਾਬ ਸੂਬੇ ਦਾ ਵਧੇਰੇ ਵਿਕਾਸ ਹੋਇਆ- ਮਲੂਕਾ

ਹੋਰਨਾ ਸੂਬਿਆ ਦੇ ਮੁਕਾਬਲੇ ਪੰਜਾਬ ਸੂਬੇ ਦਾ ਵਧੇਰੇ ਵਿਕਾਸ ਹੋਇਆ- ਮਲੂਕਾ

ਭਗਤਾ ਭਾਈ ਕਾ 15 ਦਸੰਬਰ (ਸਵਰਨ ਸਿੰਘ ਭਗਤਾ)ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡੀ ਅਤੇ ਹੋਰਨਾ ਸੂਬਿਆ ਦੇ ਮੁਕਾਬਲੇ ਪੰਜਾਬ ਸੂਬੇ ਦਾ ਵਧੇਰੇ ਵਿਕਾਸ ਹੋਇਆ । ਸੂਬੇ ਅੰਦਰ ਸੜਕਾਂ, ਪੁੱਲ, ਵੱਖ ਵੱਖ ਵਿਭਾਗਾਂ ਦੀਆਂ ਸਰਕਾਰੀ ਇਮਾਰਤਾਂ ਨੂੰ ਆਲੀਸਾਨ ਬਣਾਇਆ ਗਿਆ ਹੈ, ਜਿਸ ਦੇ ਤਹਿਤ ਹੀ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਦੀ ਨੁਹਾਰ ਬਦਲੀ ਗਈ ਹੈ। ਇਨਾਂ ਸਬਦਾ ਦਾ ਪ੍ਰਗਟਾਵਾਂ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਪਿੰਡ ਕੋਠਾ ਗੁਰੂ ਵਿਖੇ ਭਗਤਾ ਭਾਈ-ਕੋਠਾ ਗੁਰੂ ਸੜਕ ਨੂੰ ਚੌੜਾਂ ਕਰਨ ਦਾ ਨੀਂਹ ਪੱਧਰ ਰੱਖਣ ਉਪਰੰਤ ਕੀਤਾ।ਇਸ ਤੋ ਇਲਾਵਾ ਭਗਤਾ ਭਾਈ ਕਾ ਵਿਖੇ ਬਾਜਾਖਾਨਾ ਬਰਨਾਲਾ ਸੜਕ ਦੇ ਨਵੀਕਰਨ ਦਾ ਨੀਹ ਪੱਥਰ ਵੀ ਰੱਖਿਆ ਗਿਆ।

           ਸ੍ਰ ਮਲੂਕਾ ਨੇ ਦਾਅਵਾ ਕਿ ਸੂਬੇ ਦੇ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਬੇਹੱਦ ਖੁਸ ਹਨ ਅਤੇ ਮੁੜ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣਾਉਣ ਦਾ ਫੈਸਲਾ ਕਰ ਚੁੱਕੇ ਹਨ। ਜਿਸ ਕਾਰਨ ਵਿਰੋਧੀ ਧਿਰਾਂ ਬੁਖਲਾਹਟ ਵਿੱਚ ਹਨ।

         ਇਸ ਮੌਕੇ ਸਿੰਦਰਪਾਲ ਕੌਰ ਮਾਨ ਪ੍ਰਧਾਨ ਨਗਰ ਪੰਚਾਇਤ ਕੋਠਾ, ਮੇਵਾ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਬਠਿੰਡਾ, ਜਗਸੀਰ ਸਿੰਘ ਜੱਗ ਮੀਤ ਪ੍ਰਧਾਨ,ਤੇਜਿੰਦਰ ਸਰਮਾ, ਸੁਰਜੀਤ ਸਿੰਘ ਕੋਠਾ ਸਬਜੀ ਵਾਲੇ, ਜੀਤ ਸਿੰਘ ਵੱਡਾਘਰ, ਰਾਜ ਸਿੰਘ ਸਰਪੰਚ, ਦਰਸਨ ਸਿੰਘ ਗੌਦਾਰਾਂ, ਗੁਰਪ੍ਰੀਤ ਸਿੰਘ ਖੰਨਾ, ਮੇਵਾ ਸਿੰਘ ਨੰਬਰਦਾਰ, ਬਲੋਰ ਸਿੰਘ ਬਾਠ, ਕਾਲਾ ਬਲਾਹੜ, ਸਤਨਾਮ ਸਿੰਘ ਮਾਨ, ਗੁਰਲਾਭ ਸਿੰਘ ਪ੍ਰਧਾਨ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: