Tue. Apr 23rd, 2019

ਹੋਣਹਾਰ ਵਿਦਿਆਰਥੀ ਕਿਊਂ ਬਣ ਰਹੇ ਹਨ ਅੱਤਵਾਦੀ

ਹੋਣਹਾਰ ਵਿਦਿਆਰਥੀ ਕਿਊਂ ਬਣ ਰਹੇ ਹਨ ਅੱਤਵਾਦੀ

ਸਕੂਲ ਵਿੱਚ ਇੱਕ ਹੋਣਹਾਰ ਵਿਦਿਆਰਥੀ ਤੋਂ ਕਸ਼ਮੀਰ ਦਾ ਨਾਮੀਂ ਅੱਤਵਾਦੀ ਬਣਿਆ ਮਨਾਨ ਬਸ਼ੀਰ ਵਾਨੀ ਉਨ੍ਹਾ ਪੜ੍ਹੇ ਲਿਖੇ ਵਿਦਿਆਰਥੀਆਂ ਵਿੱਚ ਸ਼ਾਮਲ ਹੈ ਜੋ 2016 ਤੋਂ ਬਾਅਦ ਵਾਦੀ ਵਿੱਚ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਏ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪੀਐਚਡੀ ਦਾ ਵਿਦਿਆਰਥੀ ਵਾਨੀ ਇਸ ਸਾਲ ਜਨਵਰੀ ਵਿੱਚ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਇਆ ਸੀ।ਸੁਰੱਖਿਆ ਏਜੰਸੀਆਂ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਵਾਨੀ ਸ਼ੁਰੂ ਤੋਂ ਹੀ ਇਕ ਹੋਣਹਾਰ ਵਿਦਿਆਰਥੀ ਸੀ ,ਉਸਨੇ ਮਾਨਸਬਲ ਵਿਖੇ ਮੌਜੂਦ ਇਕ ਨਾਮੀਂ ਸੈਨਿਕ ਸਕੂਲ ਵਿੱਚੋਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਕੀਤੀ ਸੀ।ਬਸ਼ੀਰ ਵਾਨੀ ਨੂੰ ਪੜ੍ਹਾਈ ਦੇ ਦੌਰਾਨ ਕਈ ਪੁਰਸਕਾਰ ਵੀ ਮਿਲੇ ਸਨ।ਵਾਦੀ ਵਿੱਚ ਸਾਲ 2010 ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਹਿਜਬੁਲ ਮੁਜਾਹਿਦੀਨ ਦੇ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਸਾਲ 2016 ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਉਸਦਾ ਕੋਈ ਨਾਤਾ ਨਹੀਂ ਸੀ। ਉਸਦੇ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਯੂਨੀਵਰਸਿਟੀ ਦੇ ਬੀ ਟੈਕ ਦੇ ਵਿਦਿਆਰਥੀ ਇਸਾ ਫਜ਼ਲੀ ਜਿਹੇ ਹੋਰ ਨੌਜੁਆਨਾਂ ਦੇ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦਾ ਪਤਾ ਚੱਲਿਆ।ਵਾਨੀ ਤੋਂ ਬਾਅਦ ,ਤਹਿਰੀਕ ਏ ਹੁਰਿਅਤ ਦੇ ਮੁਖੀ ਮੁਹੰਮਦ ਅਸ਼ਰਫ ਸੇਹਰਾਈ ਦਾ ਮੁੰਡਾ ਅਤੇ ਐਮਬੀਏ ਦਾ ਵਿਦਿਆਰਥੀ ਜੁਨੈਦ ਅਸ਼ਰਫ ਸੇਹਰਾਈ ਵੀ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦੇ ਲਈ ਗਾਇਬ ਹੋ ਗਿਆ ਸੀ।ਵਾਨੀ ਦਾ ਆਪਣੇ ਪਿਤਾ ਬਸ਼ੀਰ ਅਹਿਮਦ ਦੇ ਨਾਲ ਬਹੁਤ ਲਗਾਅ ਸੀ,ਜੋ ਕਿ ਕਾਲਜ ਦੇ ਲੈਕਚਰਾਰ ਹਨ। ਚੰਗੇ ਪਰਿਵਾਰ ਤੋੋਂ ਆਉਣ ਵਾਲਾ ਵਾਨੀ ਸਾਲ 2011 ਤੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਿਹਾ ਸੀ ਜਿੱਥੇ ਉਸ ਨੇ ਐਮ ਫਿਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭੂਵਿਗਿਆਨ ਦੀ ਪੀਐਚਡੀ ਵਿੱਚ ਦਾਖਲਾ ਲਿਆ। ਅੱਜ ਵੀ ਕਾਲਜ ਦੀ ਵੈਬਸਾਈਟ ‘ਤੇ ਉਸ ਨੂੰ ਮਿਲੇ ਪੁਰਸਕਾਰਾਂ ਦੇ ਨਾਲ ਨਾਂਅ ਵੀ ਦਰਜ ਹੈ। ਵਾਨੀ ਦੇ ਅੱਤਵਾਦੀ ਬਣਨ ਦਾ ਸਫਰ 2017 ਦੇ ਆਖਿਰ ਵਿੱਚ ਸ਼ੁਰੂ ਹੋਇਆ ਜਦੋਂ ਉਹ ਦੱਖਣੀ ਕਸ਼ਮੀਰ ਦੇ ਕੁਝ ਵਿਦਿਆਰਥੀਆਂ ਦੇ ਸੰਪਰਕ ਵਿੱਚ ਅਇਆ।

 ਇਸੇ ਸਾਲ 3 ਜਨਵਰੀ ਨੂੰ ਉਸ ਨੇ ਅੱਤਵਾਦੀ ਸੰਗਠਨ ਦਾ ਹਿੱਸਾ ਬਣਨ ਲਈ ਅਲੀਗੜ੍ਹ ਛੱਡ ਦਿੱਤਾ।ਪਿਛਲੇ ਦਿਨੀਂ ਫੌਜ ਦੀ 20 ਆਰਆਰ ਬਟਾਲਿਅਨ ਅਤੇ ਐਸਓਜੀ ਦੇ ਸਾਂਝੇ ਆਪੇ੍ਰਸ਼ਨ ਦੌਰਾਨ ਹੰਦਵਾੜਾ ਦੇ ਸ਼ਾਹਕੁੰਡ ਇਲਾਕੇ ਵਿੱਚ ਘੇਰਾਬੰਦੀ ਕਰਦੇ ਹੋਏ ਜਿਵੇਂ ਹੀ ਤਲਾਸ਼ੀ ਸ਼ੁਰੂ ਕੀਤੀ, ਇਕ ਜਗ੍ਹਾ ‘ਤੇ ਲੁਕੇ ਅੱਤਵਾਦੀਆਂ ਨੇ ਜਵਾਨਾਂ ‘ਤੇ ਫਾਇਰਿੰਗ ਕੀਤੀ।ਜਵਾਨਾਂ ਨੇ ਵੀ ਤੁਰੰਤ ਆਪਣੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਸ਼ੁਰੂ ਕੀਤੀ ।ਤਕਰੀਬਨ ਅੱਧਾ ਘੰਟਾ ਦੋਹੇਂ ਪਾਸਿਉਂ ਮੁੱਠਭੇੜ ਚੱਲੀ ।ਦਿਨ ਛਿਪਣ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਮੁੜ ਦੁਬਾਰਾ ਫਿਰ ਫਾਇਰ ਆਇਆ ਅਤੇ ਫੌਜ਼ ਨੇ ਵੀ ਜਵਾਬੀ ਕਾਰਵਾਈ ਕੀਤੀ ਤਾਂ ਉਸ ਵਿੱਚ ਦੋ ਅੱਤਵਾਦੀ ਮਾਰੇ ਗਏ ਪਰ ਇੱਕ ਬਚ ਨਿਕਲਿਆ। ਮਾਰੇ ਗਏ ਦੋਹਾਂ ਅੱਤਵਾਦੀਆਂ ਵਿੱਚੋਂ ਇਕ ਦੀ ਪਹਿਚਾਣ ਡਾ ਮਨਾਨ ਬਸ਼ੀਰ ਵਾਨੀ ਦੇ ਰੂਪ ਵਿੱਚ ਹੋਈ ਹੈ ਜਦਕਿ ਦੂਜੇ ਦੀ ਪਹਿਚਾਣ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸੇ ਦੌਰਾਨ ਵਾਨੀ ਦੀ ਮੌਤ ਦੀ ਖਬਰ ਫੈਲਦਿਆਂ ਹੀ ਵਾਦੀ ਦੇ ਕਈ ਇਲਾਕਿਆਂ ਵਿੱਚ ਤਣਾਅ ਪੈਦਾ ਹੋ ਗਿਆ। ਵੱਡੀ ਗਿਣਤੀ ਵਿੱਚ ਲੋਕ ਮੁਠਭੇੜ ਵਾਲੀ ਥਾਂ ‘ਤੇ ਇਕੱਠੇ ਹੋ ਗਏ ਅਤੇ ਉਹਨਾਂ ਨੇ ਉਥੇ ਮੌਜੂਦ ਸੁਰੱਖਿਆ ਬਲਾਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਹਾਲਾਤ ‘ਤੇ ਕਾਬੂ ਪਾਉਣ ਲਈ ਫੌਜ ਨੂੰ ਵੀ ਉਹਨਾਂ ‘ਤੇ ਚਾਰਜ ਕਰਨਾ ਪਿਆ,ਜਿਸ ਵਿੱਚ ਪੰਜ ਪ੍ਰਦਰਸ਼ਨਕਾਰੀ ਜਖਮੀ ਹੋ ਗਏ।ਹੁਣ ਗੱਲ ਕਰਦੇ ਹਾਂ ਪੰਜਾਬ ਵਿੱਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਬਾਰੇ।ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਪ੍ਰਮੱਖ ਵਿਦਿਅਕ ਅਦਾਰਿਆਂ ਵਿਚ ਪੜਦੇ ਨੌਜੁਆਨਾਂ ਦੀ ਪੜ੍ਹਤਾਲ ਵਿੱਢ ਦਿੱਤੀ ਹੈ। ਕਸ਼ਮੀਰੀ ਨੌਜਵਾਨਾਂ ਦੇ ਵਿਦਿਅਕ ਅਦਾਰਿਆਂ ਵਿਚਲੇ ਦਾਖਲੇ ਅਤੇ ਉਨ੍ਹਾਂ ਦੇ ਟਿਕਾਣਿਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਅਦਾਰਿਆਂ ਤੋਂ ਸੂਚਨਾਵਾਂ ਇਕੱਤਰ ਕਰਨ ਮਗਰੋਂ ਗ੍ਰਹਿ ਵਿਭਾਗ ਨੇ ਕਰੜੀ ਨਜਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਕਰਕੇ ਜਲੰਧਰ ਤੋਂ ਤਿੰਨ ਕਸ਼ਮੀਰੀ ਨੌਜੁਵਾਨਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ।ਖਦਸ਼ਾ ਹੈ ਕਿ ਹੋਰਨਾਂ ਕਸ਼ਮੀਰੀ ਨੋਜੁਵਾਨਾਂ ਦੇ ਟਿਕਾਣਿਆਂ ਨੂੰ ਕਸ਼ਮੀਰ ਦੇ ਸ਼ੱਕੀ ਵਰਤਦੇ ਹੋਣ।ਗ੍ਰਹਿ ਮੰਤਰਾਲੇ ਨੇ ਉਸ ਮਗਰੋਂ ਹੀ ਨਵੀਂ ਮੁਹਿੰਮ ਚੁੱਪ ਚੁਪੀਤੇ ਵਿੱਢੀ ਹੈ ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: