ਹੋਟਲ ਡੇਗਣ ਗਈ ਅਫਸਰ ਦਾ ਗੋਲੀ ਮਾਰ ਕੇ ਕਤਲ

ss1

ਹੋਟਲ ਡੇਗਣ ਗਈ ਅਫਸਰ ਦਾ ਗੋਲੀ ਮਾਰ ਕੇ ਕਤਲ

ਕਸੌਲੀ: ਨਾਜਾਇਜ਼ ਹੋਟਲ ਡੇਗਣ ਗਈ ਟੀਮ ‘ਤੇ ਹਟੋਲ ਮਾਲਕ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਅਸਿਸਟੈਂਟ ਟਾਊਨ ਪਲੈਨਰ ਸ਼ੈਲੀ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਦਾਲਤ ਦੇ ਹੁਕਮਾਂ ਤਹਿਤ ਟੀਮ ਜਦੋਂ ਹੋਟਲ ਡੇਗਣ ਗਈ ਤਾਂ ਨਾਰਾਇਨੀ ਗੈਸਟ ਹਾਊਸ ਦੇ ਮਾਲਕ ਨੇ ਗੋਲੀ ਚਲਾ ਦਿੱਤੀ। ਅਦਾਲਤ ਨੇ 14 ਨਾਜਾਇਜ਼ ਹੋਟਲਾਂ ਨੂੰ ਡੇਗਣ ਦੇ ਆਦੇਸ਼ ਦਿੱਤੇ ਸੀ।

ਕੀ ਹੈ ਮਾਮਲਾ-

ਯਾਦ ਰਹੇ ਸੁਪਰੀਮ ਕੋਰਟ ਨੇ ਕਸੌਲੀ ‘ਚ 35 ਹੋਟਲਾਂ ਦੇ ਗੈਰ-ਕਾਨੂੰਨੀ ਨਿਰਮਾਣ ਨੂੰ 15 ਦਿਨਾਂ ਅੰਦਰ ਸੁੱਟਣ ਦੇ ਆਦੇਸ਼ ਦਿੱਤੇ ਸੀ। ਅਦਾਲਤ ਦੇ ਹੁਕਮਾਂ ਕਾਰਨ 13 ਹੋਟਲਾਂ ਦੀਆਂ ਮੁਸ਼ਕਲਾਂ ਵਧ ਗਈਆਂ ਸੀ ਕਿਉਂਕਿ ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ 13 ਹੋਟਲਾਂ ਨੂੰ ਗੈਰ-ਕਾਨੂੰਨੀ ਨਿਰਮਾਣ ਕਾਰਨ ਸੁੱਟਣ ਦੇ ਆਦੇਸ਼ ਦਿੱਤੇ ਸੀ। ਇਨ੍ਹਾਂ ਆਦੇਸ਼ਾਂ ਖਿਲਾਫ ਹੋਟਲ ਮਾਲਕਾਂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉੱਥੋਂ ਵੀ ਰਾਹਤ ਨਾ ਮਿਲੀ। ਬਾਕੀ 22 ਹੋਟਲਾਂ ਦਾ ਮਾਮਲਾ ਅਜੇ ਵੀ ਗਰੀਨ ਟ੍ਰਿਬਿਊਨਲ ‘ਚ ਚੱਲ ਰਿਹਾ ਹੈ।

Share Button

Leave a Reply

Your email address will not be published. Required fields are marked *