ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਹੋਟਲ ਇੰਡਸਟਰੀ ਨੂੰ ਦਰਪੇਸ਼ ਸੱਮਿਸਾਵਾਂ ਚੋਂ ਉਭਾਰਣਾ ਜਰੂਰੀ : ਗੁਲਸ਼ਨ ਗਠਾਨੀਆ

ਹੋਟਲ ਇੰਡਸਟਰੀ ਨੂੰ ਦਰਪੇਸ਼ ਸੱਮਿਸਾਵਾਂ ਚੋਂ ਉਭਾਰਣਾ ਜਰੂਰੀ : ਗੁਲਸ਼ਨ ਗਠਾਨੀਆ

ਆਧੁਨਿਕ ਤਕਨੀਕਾਂ ਬਣ ਸਕਦੀਆਂ ਸਹਾਰਾ

ਅੰਮ੍ਰਿਤਸਰ, 6 ਅਗਸਤ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੂਰਿਜਮ ਅਤੇ ਹਾਸਪੈਟੈਲਿਟੀ ਵਿਭਾਗ ਵਲੋਂ ਕਰਵਾਏ ਇਕ ਵੈਬੀਨਰ ਨੂੰ ਸੰਬੋਧਨ ਕਰਦਿਆਂ ਆਈ ਬੀ ਆਈ ਐਸ ਹੋਟਲ ਗੁਰੁੂਗ੍ਰਾਮ ਦੇ ਮੈਨੇਜਰ ਗੁਲਸ਼ਨ ਗਠਾਨੀਆ ਨੇ ਕਿਹਾ ਹੈ ਕਿ ਕੋਵਿਡ – 19 ਦੇ ਬਾਅਦ ਹੋਟਲ ਇੰਡਸਟਰੀ ਨੁੂੰ ਜਿਨ੍ਹੀਆਂ ਸ’ਮਸਿਆਵਾਂ ਅਤੇ ਚੁਣੋਤੀਆਂ ਹਨ ਤੇ ਅੱਜ ਹੀ ਫੋਕਸ ਕਰਨ ਦੀ ਲੋੜ ਹੈ ।ਉਹਨਾਂ ਕਿਹਾ ਕਿ ਅਜੇ ਕੋਵਿਡ – 19 ਵਿਚੋਂ ਟੂਰਿਜਮ ਇੰਡਸਟਰੀ ਦੇ ਬਾਹਰ ਨਿਕਲਣ ਦੇ ਆਸਾਰ ਬਹੁਤ ਘ’ਟ ਹਨ ।

ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੋਵਿਡ – 19 ਤੇ ਕਰਵਾਏ ਇਕ ਵਿਸ਼ੇਸ਼ ਵੈਬੀਨਰ ਦੌਰਾਨ ਪ੍ਰਮੁੱਖ ਪ੍ਰਵਕਤਾ ਦੇ ਤੋਰ ਤੇ ਗ’ਲ ਕਰ ਰਹੇ ਸਨ ਜਿਸ ਦੇ ਵਿਚ ਅੰਤਰੁਰਾਸ਼ਟਰੀ ਪੱਧਰ ਤੇ ਵੱਖੁਵੱਖ ਵਿਸ਼ਾ ਮਾਹਿਰਾਂ, ਅਧਿਆਪਕਾਂ, ਖੌਜ ਵਿਦਿਆਰਥੀਆਂ ਤੋਂ ਇਲਾਵਾ ਹੋਟਲ ਇੰਡਸਟਰੀ ਨਾਲ ਜੁੜੀਆਂ ਸ਼ਖਸੀਅਤਾਂ ਵਲੋਂ ਹਿੱਸਾ ਲਿਆ ਗਿਆ ਸੀ ।

ਆਉਣ ਵਾਲੀਆਂ ਚੁਣੌਤੀਆਂ ਅਤੇ ਹੁਣ ਦੇ ਹਲਾਤਾਂ ਤੇ ਵਿਸਥਾਰ ਵਿਚ ਚਰਚਾ ਕਰਦਿਆਂ ਟੂਰਿਜਮ ਇੰਡਸਟਰੀ ਅਤੇ ਹਾਸਪੈਟੈਲਿਟੀ ਵਿਭਾਗ ਦੇ ਪ੍ਰੋਫੈਸਰ ਇੰਚਾਰਜ ਡਾ. ਮਨਦੀਪ ਕੌਰ ਨੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਜਿਨ੍ਹਾਂ ਚਿਰ ਤੱਕ ਹਾਲਾਤ ਸਥਿਰ ਨਹੀਂ ਹੁੰਦੇ ਉਹਨਾਂ ਚਿਰ ਤੱਕ ਕੇਂਦਰ ਸਰਕਾਰ ਵਲੋਂ ਜੋ ਵੀ ਹਦਾਇਤਾਂ ਹੋਈਆਂ ਹਨ ਨੂੰ ਅਮਲ ਵਿਚ ਲਿਆ ਕੇ ਹੋਟਲ ਇੰਡਸਟਰੀ ਨੂੰ ਪੈਰਾਂ ਸਿਰ ਕੀਤਾ ਜਾ ਸਕਦਾ ਹੈ ।ਇਸ ਤੋਂ ਪਹਿਲਾਂ ਵੈਬੀਨਰ ਦੇ ਵਿਸ਼ੇ ਬਾਰੇ ਬੋਲਦਿਆਂ ਗੁਲਸ਼ਨ ਗਠਾਨੀਆ ਨੇ ਕਿਹਾ ਕਿ ਹੋਟਲ ਵਿਚ ਆਉਣ ਵਾਲੇ ਸੈਲਾਨੀਆਂ ਦੀ ਸੁੱਰਖਿਆ ਅਤੀ ਜਰੂਰੀ ਹੈ ਜਿਸ ਦੇ ਲਈ ਕਰਮਚਾਰੀਆਂ ਦੀ ਬਾਇਉਮੈਟ੍ਰਿਕ ਹਾਜਰੀ ਦੀ ਥਾਂ ਚੁੰਬਕੀ ਕਾਰਡ ਦੀ ਵਰਤੋਂ ਜਰੂਰੀ ਕਰ ਦੇਣੀ ਚਾਹੀਦੀ ਹੈ ।ਗਾਹਕਾਂ ਨੂੰ ਮੈਨੀਊ ਦੀ ਥਾਂ ਤੇ ਉਹਨਾਂ ਨੂੰ ਮੋਬਾਇਲ ਰਾਹੀਂ ਸਕੈਨ ਰਾਹੀਂ ਸਾਰੀ ਜਾਣਕਾਰੀ ਮੁ’ਹਇਆ ਕਰਾਈ ਜਾਣੀ ਚਾਹੀਦੀ ਹੈ । ਉਹਨਾਂ ਨੇ ਵੱਖੁਵੱਖ ਪ੍ਰਸ਼ਨਾ ਦੇ ਉੱਤਰ ਦੇਂਦਿਆਂ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮ ਨੂੰ ਅਪਣਾਉਣ ਲਈ ਪੰਜਾਹ ਫੀਸਦੀ ਹੀ ਥਾਂ ਨੂੰ ਹੀ ਵਰਤੋਂ ਵਿਚ ਲਿਆਂਦਾ ਜਾਣਾ ਚਾਹੀਦਾ ਹੈ । ਸ਼ੈਫ ਹਰਪ੍ਰੀਤ ਸਿੰਘ ਨੇ ਦੇਸ਼ ਅਤੇ ਵਿਦੇਸ਼ਾਂ ਤੋਂ ਇਸ ਅੰਤਰ ਰਾਸ਼ਟਰੀ ਵੈਬੀਨਰ ਵਿਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: