ਹੋਛੇ ਹੱਥਕੰਡੇ ਆਪਣਾ ਰਹੀ ਕਾਂਗਰਸ ਦੇ ਮਨਸੂਬੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ : ਮਜੀਠੀਆ

ss1

ਹੋਛੇ ਹੱਥਕੰਡੇ ਆਪਣਾ ਰਹੀ ਕਾਂਗਰਸ ਦੇ ਮਨਸੂਬੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ : ਮਜੀਠੀਆ

ਹੋਛੇ ਹੱਥਕੰਡੇ ਆਪਣਾ ਰਹੀ ਕਾਂਗਰਸ ਦੇ ਮਨਸੂਬੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ : ਮਜੀਠੀਆ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਸਰਕਾਰ ਨਿਗਮ ਚੋਣਾਂ ‘ਚ ਜਿਤ ਹਾਸਲ ਲਈ ਹੋਛੇ ਹੱਥਕੰਡੇ ਆਪਣਾ ਰਹੀ ਹੈ।ਪਰ ਉਹਨਾਂ ਦੇ ਮਨਸੂਬੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ।
ਸ: ਮਜੀਠੀਆ ਅੱਜ ਵਾਰਡ ਨੰਬਰ 5 ਲਈ ਅਕਾਲੀ ਭਾਜਪਾ ਉਮੀਦਵਾਰ ਬੀਬੀ ਸਰਤਾਜ ਕੌਰ ਗੁੰਮਟਾਲਾ ਦੇ ਹੱਕ ਵਿੱਚ ਪਿੰਡ ਗੁੰਮਟਾਲਾ ਵਿਖੇ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਜਬਰ, ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਅਸੂਲਾਂ ‘ਤੇ ਹੀ ਚੱਲਦਾ ਆ ਰਿਹਾ ਹੈ, ਜਿਨ੍ਹਾਂ ਅਸੂਲਾਂ ‘ਤੇ ਸਾਡੇ ਗੁਰੂ ਸਾਹਿਬਾਨ ਨੇ ਹੱਕ ਤੇ ਸੱਚ ਲਈ ਲੜਦਿਆਂ ਪਹਿਰਾ ਦਿੱਤਾ ਸੀ। ਉਹਨਾਂ ਕਿਹਾ ਕਿ ਲੋਕ ਸਭਾ ਦੇ ਮੈਂਬਰ ਬਣੇ ਪਿੰਡ ਦੇ ਕਾਂਗਰਸੀ ਆਗੂ ਨੇ ਕਦੀ ਵੀ ਆਪਣੇ ਪਿੰਡ ਜਿੱਥੇ ਕਿ ਉਸ ਦੀ ਰਿਹਾਇਸ਼ ਹੈ ਦੀ ਕਦੀ ਸਾਰ ਨਹੀਂ ਲਈ। ਉਹਨਾਂ ਕਿਹਾ ਐਮ ਪੀ ਕੋਟੇ ‘ਚ ਅੱਜ ਤਕ ਇਸ ਪਿੰਡ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਵਾਰਡ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਉਹਨਾਂ ਦੇ ਹੱਕ ‘ਚ ਨਾ ਭੁਗਤਣ ਲਈ ਬਜ਼ਿਦ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਪੁਲੀਸ ਮਸ਼ੀਨਰੀ ਦੀ ਦੁਰਵਰਤੋਂ ਕਰਦਿਆ ਗਰੀਬਾਂ ‘ਤੇ ਚਲਾਨਾਂ ਦਾ ਦਮਨ ਚੱਕਰ ਚਲਾ ਰੱਖਿਆ ਹੈ। ਅੱਜ ਤਕ ਇਹ ਨਹੀਂ ਸਪਸ਼ਟ ਹੋਇਆ ਕਿ ਬੂਥ ਕਿੱਥੇ ਕਿੱਥੇ ਲਗਾਏ ਜਾਣੇ ਹਨ। ਉੱਨਾ ਕਿਹਾ ਕਿ ਨਸ਼ਿਆਂ ਨਾਲ ਪਿੰਡ ਵਿੱਚ ਤ੍ਰਾਹ ਤ੍ਰਾਹ ਹੋਇਆ ਪਿਆ ਹੈ ਪਰ ਕਾਂਗਰਸੀ ਐਮ. ਪੀ. ਨੂੰ ਲੋਕਾਂ ਦੇ ਦੁਖ ਸੁਖ ਵਿੱਚ ਸ਼ਾਮਿਲ ਹੋਣ ਦੀ ਰੀਝ ਹੀ ਨਹੀਂ ਹੈ।ਉਹਨਾਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਭੁਲਾਏ ਜਾਣ ਲਈ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ। ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦੀ ਅਪੀਲ ਕਰਦਿਆਂ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਨਿਗਮ ਚੋਣਾਂ ‘ਚ ਭਾਰੀ ਜਿਤ ਦਿਵਾਉਣ ਲਈ ਕਿਹਾ ਹੈ।ਉਹਨਾਂ ਦੱਸਿਆ ਕਿ ਲੋਕਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਅਕਾਲੀ ਭਾਜਪਾ ਉਮੀਦਵਾਰ ਬੀਬੀ ਸਰਤਾਜ ਕੌਰ ਗੁੰਮਟਾਲਾ, ਤਲਬੀਰ ਸਿੰਘ ਗਿੱਲ, ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਸੂਬਾ ਸਰਕਾਰੀਆ, ਸੋਨੂੰ ਸਰਕਾਰੀਆ, ਗੁਰਵਿੰਦਰ ਸਿੰਘ ਗੁੰਮਟਾਲਾ, ਚਰਨਜੀਤ ਸਿੰਘ, ਮਹੀਤ ਸਿੰਘ, ਬਲਦੇਵ ਸਿੰਘ ਗੁੰਮਟਾਲਾ, ਹਰਨੂਰ ਸਿੰਘ ਔਲਖ, ਵਿਕੀ , ਨਿਰੰਜਨ ਸਿੰਘ ਔਲਖ, ਸਵਿੰਦਰ ਸਿੰਘ ਔਲਖ, ਵਿਕੀ ਗੁੰਮਟਾਲਾ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *