Tue. Jun 25th, 2019

ਹੈੱਡ ਕੈਸ਼ੀਅਰ ਨੇ ਜਨਤਕ ਖਾਤਿਆਂ ‘ਚੋਂ ਕੀਤਾ 1.97 ਕਰੋੜ ਦਾ ਗ਼ਬਨ

ਹੈੱਡ ਕੈਸ਼ੀਅਰ ਨੇ ਜਨਤਕ ਖਾਤਿਆਂ ‘ਚੋਂ ਕੀਤਾ 1.97 ਕਰੋੜ ਦਾ ਗ਼ਬਨ

ਸੈਂਟਰਲ ਬੈਂਕ ਆਫ਼ ਇੰਡੀਆ (ਸੀਬੀਆਈ) ਹੈੱਡ ਕੈਸ਼ੀਅਰ ਨੇ ਬੈਂਕ ਦੇ ਖਾਤਾਧਾਰਕਾਂ ਦੇ ਅਕਾਉੂਂਟ ਤੋਂ 92 ਲੱਖ ਰੁਪਏ ਦੀ ਠੱਗੀ ਕੀਤੀ ਹੈ। ਹੇਰਾਫੇਰੀ ਵਾਲੀ ਰਕਮ ਇਸ ਮੁਲਾਜ਼ਮ ਨੇ ਆਸਟ੍ਰੇਲੀਆ ਰਹਿੰਦੀ ਆਪਣੀ ਧੀ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੀ ਸੀ। ਪੁਲਿਸ ਨੇ ਬੈਂਕ ਦੇ ਹੈੱਡ ਕੈਸ਼ੀਅਰ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਹ ਕੈਸ਼ੀਅਰ ਅੱਠਾਂ ਸਾਲਾਂ ਤੋਂ 1.97 ਕਰੋੜ ਰੁਪਏ ਦਾ ਗ਼ਬਨ ਕਰ ਚੁੱਕਿਆ ਹੈ। ਪੁਲਿਸ ਇਸ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਕ ਸੀਬੀਆਈ ਬਰਾਂਚ ਵਿਚ ਐੱਸਪੀ ਸਿੰਘ ਹੈੱਡ ਕੈਸ਼ੀਅਰ ਵਜੋਂ ਕੰਮ ਕਰਦਾ ਸੀ। ਐੱਸਪੀ ਨੇ ਸੁਨੀਤਾ ਰਾਣੂ ਦੇ ਨਾਂ ਤਹਿਤ ਬੈਂਕ ਵਿਚ ਖਾਤਾ ਖੋਲ੍ਹਿਆ। ਇਸ ਸਬੰਧ ਵਿਚ ਸੁਨੀਤਾ ਨੇ 7 ਜਨਵਰੀ 2019 ਵਿਚ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਨਾਂ ‘ਤੇ ਚੱਲ ਰਹੇ ਖਾਤੇ ਵਿਚ ਬਹੁਤ ਸਾਰੀ ਰਕਮ ਜਮ੍ਹਾਂ ਹੋਈ ਹੈ। ਜਦੋਂ ਬੈਂਕ ਅਫਸਰਾਂ ਨੇ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਐੱਸਪੀ ਸਿੰਘ ਨੇ ਸੁਨੀਤਾ ਦੇ ਖਾਤੇ ਵਿੱਚੋਂ ਗੁਰਦੀਪ ਸਿੰੰਘ ਦੇ ਖਾਤੇ ਵਿਚ ਵੀ ਪੈਸੇ ਟਰਾਂਸਫਰ ਕੀਤੇ ਹਨ। 31 ਜੁਲਾਈ 2010 ਨੂੰ ਉਨ੍ਹਾਂ ਦੇ ਖਾਤੇ ਵਿੱਚੋਂ 8.56 ਲੱਖ ਅਤੇ 5 ਲੱਖ ਰੁਪਏ ਦੇ ਚੈੱਕ ਰਾਹੀਂ ਪੈਸੇ ਕਢਵਾਏ ਗਏ। ਸ਼ਾਤਿਰ ਹੈੱਡ ਕੈਸ਼ੀਅਰ ਨੇ ਖਾਤਾਧਾਰਕਾਂ ਦੇ ਪੈਸੇ 25 ਖਾਤਿਆਂ ਵਿਚ ਟਰਾਂਸਫਰ ਕੀਤੇ, ਜਾਅਲੀ ਖਾਤੇ ਚਲਾਏ ਤੇ ਏਟੀਐੱਮ ਰਾਹੀਂ ਪੈਸੇ ਕਢਾਉਂਦਾ ਰਿਹਾ।

ਇਸ ਬੈਂਕ ਦੇ ਸੀਨੀਅਰ ਰੀਜਨਲ ਮੈਨੇਜਰ ਮਨੋਜ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਲੋਹ ਰੋਡ ਵਾਸੀ ਐੱਸਪੀ ਸਿੰਘ ਨਵਾਂਸ਼ਹਿਰ ਬਰਾਂਚ ਵਿਚ 1998 ਤੋਂ 2018 ਤਕ ਹੈੱਡ ਕੈਸ਼ੀਅਰ ਵਜੋਂ ਕੰਮ ਕਰਦਾ ਸੀ। ਰੋਜ਼ਾਨਾ ਟਰਾਂਸਜੈਕਸ਼ਨ ਦੀ ਜ਼ਿੰਮੇਵਾਰੀ ਇਸ ਦੀ ਸੀ। ਖਾਤਿਆਂ ਵਿੱਚੋਂ ਪੈਸੇ ਕੱਢਣ ਦੀ ਜਾਣਕਾਰੀ ਬੈਂਕ ਨੂੰ 18 ਸਤੰਬਰ 2018 ਵਿਚ ਮਨਦੀਪ ਸਿੰਘ ਦੀ ਸ਼ਿਕਾਇਤ ਜ਼ਰੀਏ ਮਿਲੀ, ਜਿਸ ਨੇ ਸ਼ਿਕਾਇਤ ਕੀਤੀ ਕਿ ਪਿਤਾ ਦੇ ਬੈਂਕ ਖਾਤੇ ਵਿੱਚੋਂ 1.05 ਕਰੋੜ ਰੁਪਏ ਕਢਵਾ ਲਏ ਗਏ ਹਨ। ਇਸ ਸਬੰਧ ਵਿਚ ਐੱਸਪੀ ਸਿੰਘ ਦੇ ਖਿਲਾਫ ਪਹਿਲਾਂ ਮਾਮਲਾ ਥਾਣਾ ਨਵਾਂਸ਼ਹਿਰ ਵਿਚ ਮਾਮਲਾ ਦਰਜ ਹੋਇਆ ਸੀ। ਇਸ ਮਗਰੋਂ ਬੈਂਕ ਨੇ ਬਰਾਂਚ ਵਿਚ ਉਚੇਚਾ ਆਡਿਟ ਕਰਵਾਇਆ, ਜਿਸ ਨਾਲ ਠੱਗੀ ਦਾ ਖੁਲਾਸਾ ਹੋਇਆ।

Leave a Reply

Your email address will not be published. Required fields are marked *

%d bloggers like this: