ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਹੈਜ਼ਾ-ਡਾਇਰੀਆ ਨਾਲ ਹੁਸ਼ਿਆਪਰ ‘ਚ 4 ਮੌਤਾਂ, 200 ਮਰੀਜ਼ ਭਰਤੀ

ਹੈਜ਼ਾ-ਡਾਇਰੀਆ ਨਾਲ ਹੁਸ਼ਿਆਪਰ ‘ਚ 4 ਮੌਤਾਂ, 200 ਮਰੀਜ਼ ਭਰਤੀ

ਹੁਸ਼ਿਆਰਪੁਰ ਸ਼ਹਿਰ ‘ਚ ਤੇਜੀ ਨਾਲ ਫੈਲੇ ਹੈਜ਼ਾ ਤੇ ਡਾਇਰੀਆ ਕਾਰਨ 4 ਮਰੀਜ਼ਾਂ ਦੀ ਮੌਤ ਤੇ 200 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਭਰਤੀ ਹਨ। ਸ਼ਹਿਰ ਵਿੱਚ ਪਿਛਲੇ 3 ਦਿਨਾਂ ਤੋਂ ਬੜੀ ਤੇਜ਼ੀ ਨਾਲ ਹੈਜ਼ਾ ਤੇ ਡਾਇਰੀਆ ਦਾ ਪ੍ਰਕੋਪ ਪੈਰ ਪਸਾਰ ਰਿਹਾ ਹੈ।ਸੋਮਵਾਰ ਨੂੰ ਕਮਾਲਪੁਰ ਮੁੱਹਲੇ ਵਿੱਚ ਉਲਟੀ ਤੇ ਦਸਤ ਨਾਲ ਤਿੰਨ ਸਾਲ ਦੇ ਯਾਦਨਿਕ ਦੀ ਮੌਤ ਹੋ ਗਈ ਹੈ। ਇਸਤੋਂ ਇਲਾਵਾ 42 ਸਾਲਾ ਸ਼ਾਮ ਸੁੰਦਰ ਅਤੇ ਡਾਇਰੀਏ ਦੀ ਲਪੇਟ ‘ਚ ਆਉਣ ਨਾਲ 35 ਸਾਲਾ ਟੀਨਾ ਪਤਨੀ ਸੁਰੇਸ਼ ਵਾਸੀ ਧਰਮਸ਼ਾਲਾ ਹਾਲਵਾਸੀ ਮੁਹੱਲਾ ਕਮਾਲਪੁਰ ਦੀ ਕੱਲ੍ਹ ਮੌਤ ਹੋ ਗਈ। ਉੱਥੇ ਹੀ ਮਿਲਾਪ ਨਗਰ ਮੁੱਹਲਾ ਵਿੱਚ ਵੀ 40 ਸਾਲਾ ਰਾਮ ਦਾਸ ਦੀ ਮੌਤ ਹੋ ਗਈ ਹੈ। ਸ਼ਨੀਵਾਰ ਵਿੱਚ ਕਰੀਬ 200 ਤੋਂ ਜ਼ਿਆਦਾ ਮਰੀਜ਼ ਹਸਪਤਾਲ ਵਿੱਚ ਭਰਤੀ ਹਨ।

ਸਿਵਲ ਸਰਜਨ ਡਾ: ਰੇਨੂੰ ਸੂਦ ਨੇ ਇਨ੍ਹਾਂ ਚਾਰਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਵਿਜੈ ਚੌਧਰੀ ਨੇ ਦੱਸਿਆ ਕਿ ਉਹ ਢਾਈ ਮਹੀਨੇ ਪਹਿਲਾਂ ਹੀ ਆਪਣੇ ਬੇਟੇ ਯਾਦਨਿਕ, ਵਿਕਾਸ ਤੇ ਪਤਨੀ ਅੰਜਲੀ ਨਾਲ ਦੁਬਈ ਤੋਂ ਆਏ ਸਨ। ਉਸਦਾ ਪਰਿਵਾਰ ਕਮਾਲਪੁਰ ਵਿੱਚ ਰਹਿੰਦਾ ਹੈ ਸ਼ਨੀਵਾਰ ਨੂੰ ਉਸਦੇ ਬੇਟੇ ਯਾਦਨਿਕ ਨੂੰ ਉਲਟੀ ਤੇ ਦਸਤ ਲੱਗੀ। ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸਦੇ ਇਲਾਜ ਦੌਰਾਨ ਉਹ ਪੀਲਾ ਪੈਣ ਲੱਗਾ।

ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ,ਜਿੱਥੇ ਜ਼ਿਆਦਾ ਤਬੀਅਤ ਵਿਗੜਨ ਕਾਰਨ ਉਸਨੂੰ ਇੱਕ ਹੋਰ ਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ 10 ਘੰਟੇ ਵੈਂਟੀਲੇਟਰ ਉੱਤੇ ਰੱਖਿਆ ਗਿਆ ਪਰ ਉਸਦੀ ਮੌਤ ਹੋ ਗਈ।ਸਿਵਲ ਸਰਜਨ ਡਾ: ਰੇਨੂੰ ਸੂਦ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡਾਇਰੀਆ ਫੈਲਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਾਇਰੀਆ ਦੇ ਸਭ ਤੋਂ ਵੱਧ ਮਰੀਜ਼ ਮੁਹੱਲਾ ਕਮਾਲਪੁਰ ਦੇ ਹਨ।

Leave a Reply

Your email address will not be published. Required fields are marked *

%d bloggers like this: