ਹੈਲੋ ਸਰਕਾਰ ਜੀ ! ਮੈਂ ਇਤਿਹਾਸਕ ਪਿੰਡ ਚੀਚਾ ਅਰਜ਼ ਗੁਜ਼ਾਰਦਾ ਹਾਂ

ਹੈਲੋ ਸਰਕਾਰ ਜੀ ! ਮੈਂ ਇਤਿਹਾਸਕ ਪਿੰਡ ਚੀਚਾ ਅਰਜ਼ ਗੁਜ਼ਾਰਦਾ ਹਾਂ

ਮੈਂ ਚੀਚਾ ਅੰਮ੍ਰਿਤਸਰ ਤੋ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜ੍ਹਕ ਦੇ ਉੱਤੇ ਖਾਂਸਾ ਅੱਡੇ ਤੋ ਖੱਬੇ ਹੱਥ ਬਾਬਾ ਸੋਹਣ ਸਿੰਘ ਭਕਨਾਂ ਲਿੰਕ ਰੋਡ ਉੱਤੇ ਸਥਿਤ ਹਾਂ। ਮੈਂ ਪਿਛਲੇ 37-38 ਸਾਲਾਂ ਯਾਨੀ ਕਿ 20 ਅਪ੍ਰੈਲ 1981 ਤੋ ਆਪਣੇ ਬਲ-ਬੂਤੇ ਉੱਤੇ ਪੰਜਾਬ ਦੇ ਅੰਦਰ ਇਕ ਨੰਬਰ ਦੇ ਆਦਰਸ਼ ਨਗਰ ਵਜੋ ਉਭਰ ਕੇ ਦੁਨੀਆਂ ਦੇ ਨਕਸ਼ੇ ਉੱਤੇ ਸਾਹਮਣੇ ਆਉਣ ਲਈ ਅੰਗੜਾਈਆਂ ਲੈ ਰਿਹਾ ਹਾਂ। ਬੇਸ਼ਕ ਲੋਕ ਮੇਰੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਨੇ, ਪਰ ਇਤਿਹਾਸ ਗਵਾਹ ਹੈ ਕਿ ਮੈਂ ਸੰਨ 1720 ਤੱਕ ਆਪਣਾ ਦੇਸ਼ ਕੌਮ ਤੇ ਧਰਮ ਦੀ ਅਜ਼ਾਦੀ ਲਈ ਆਪਣੀਆਂ 7 ਪੀੜ੍ਹੀਆਂ ਤੱਕ 15 ਤੋ ਵਧੇਰੇ ਕੁਰਬਾਨੀਆਂ ਦੇ ਕੇ ਸਿੱਖੀ ਦੇ ਸੁਨਹਿਰੇ ਇਤਿਹਾਸ ਦੇ ਪੰਨਿਆਂ ਦੀ ਰਚਨਾ ਕੀਤੀ ਹੈ। ਜਿਸ ਤੇ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਂਰਾਜਾ ਦਲੀਪ ਸਿੰਘ ਵੱਲੋਂ ਮੇਰੀਆਂ ਬਹਾਦਰੀਆਂ ਤੋ ਖੁੱਸ਼ ਹੋ ਕੇ ਮੈਨੂੰ ਪਿੰਡ ਚੀਚਾ ਦੀ ਸੁਭਾਗੀ ਧਰਤੀ ਉੱਤੇ 5 ਖੂਹ ਲਗਵਾ ਕੇ 5 ਖੂਹਾਂ ਉੱਤੇ ਸਾਰੀ ਉਮਰਾਂ ਲਈ ਜਗੀਰਾਂ ਬਖਸ਼ ਦਿੱਤੀਆਂ। ਮੇਰੀ ਕੁੱਝ ਜਗੀਰ ਤਹਿਸੀਲ ਅਜਨਾਲਾ ਦੇ ਪਿੰਡ ਭੂਰਾ-ਗਿੱਲ ਅਤੇ ਜ਼ਿਲ੍ਹਾਂ ਲਾਇਲਪੁਰ ਪਾਕਿਸਤਾਨ ਵਿੱਖੇ ਇਤਿਹਾਸ ਵਿਚ ਅੱਜ ਵੀ ਬੋਲਦੀ ਹੈ, ਜਦਕਿ ਲਾਹੌਰ ਦੀ ਅਦਾਲਤ ਵਿਚ ਮੇਰੀ ਜਗੀਰ ਦਾ ਕੇਸ ਵੀ ਦਾਇਰ ਹੈ। ਇਕ ਸਮਾਂ ਸੀ, ਜਦ ਡਸਕਾ ਪ੍ਰਗਣਾ ਗੁਜਰਾਤ ਦੇ ਇਲਾਕੇ ਵਿਚ 11-12 ਪਿੰਡ ਜਿੰਨ੍ਹਾਂ ਦੇ ਨਾਮ ਇਤਿਹਾਸ ਵਿਚ ਪਲਕ ਵਾਲਾ , ਜਲਾਲ, ਸ਼ਾਹੀਸਰਾਂ, ਗਿੱਲਵਾਲਾ, ਕਲਾਰਵਾਲਾ ਆਦਿ ਉੱਤੇ ਚੀਚਾ ਦਾ ਰਾਜ ਸੀ। ਸੰਨ 1720 ਨੂੰ ਚੀਚਾ ਦੇ 95 ਸਾਲਾਂ ਜਾਂ ਬਾਜ਼ ਸ਼ਹੀਦ ਲੱਧਾ ਸਿੰਘ ਜੱਟ (ਸੰਧੂ) ਨੰਬਰਦਾਰ ਦੇ ਲਖਤੇ ਜਿੰਗਰ ਸ੍ਰੀ ਮਾਨ ਬਾਬਾ ਸੇਵਾ ਸਿੰਘ ਤੇ ਬਾਬਾ ਨੌਧ ਸਿੰਘ ਹੋਰਾਂ ਨੇ ਖੰਡੇ ਬਾਟੇ ਦੀ ਪਾਹੁਲ ਛੱਕਦੇ ਸਾਰ ਹੀ ਮੁਗਲ ਹਕੂਮਤ ਦੇ ਤਸ਼ੱਦਦ ਤੋ ਤੰਗ ਆ ਕੇ ਬਾਬਾ ਨੌਧ ਸਿੰਘ, ਸ. ਗੁੱਜ਼ਰ ਸਿੰਘ ਭੰਗੀ ਮਿਸਾਲ ਵਿਚ ਭਰਤੀ ਹੋ ਗਏ, ਜਦਕਿ ਉਨ੍ਹਾਂ ਦੇ ਵੱਡੇ ਭਾਈ ਬਾਬਾ ਸੇਵਾ ਸਿੰਘ ਲਾਹੌਰ ਸ਼ਹਿਰ ਦੇ ਅੰਦਰ ਜੰਗਲਾਂ ਵਿਚ ਰਾਤਾਂ ਕੱਟਣ ਵਾਲੇ ਸਿੰਘਾਂ ਦੇ ਨਿਰਬਾਹ ਵਾਸਤੇ ਨਿਤਾ-ਪ੍ਰਤੀ ਮੁਗਲ ਹਕੂਮਤ ਦੇ ਸ਼ਾਹੀ ਖਜ਼ਾਨਿਆਂ ਦੀਆਂ ਲੁੱਟਾਂ-ਖੋਹਾਂ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਇਧਰ ਮਿਤੀ 11 ਨਵੰਬਰ 1757 ਨੂੰ ਚੀਚਾ ਦੇ ਮਹਾਨ ਸਪੂਤ ਬਾਬਾ ਨੌਧ ਸਿੰਘ ਹੋਰਾਂ ਵੱਲੋਂ ਲਕੀਰ ਟੱਪ ਕੇ ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦੀ ਫੋਜ਼ ਦਾ ਮੁੱਖੀ ਜਰਨੈਲ ਥਾਪੇ ਜਾਣ ‘ਤੇ ਸ੍ਰੀ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨੂੰ ਮੁਗਲਾਂ ਤੋ ਅਜ਼ਾਦ ਕਰਾਉਣ ਦੀਆਂ ਕਸਮਾਂ ਖਾ ਕੇ ਇਕੋ ਹੀ ਦਿਨ ਚੱਬੇ ਦੇ ਮੈਦਾਨ ਅੰਦਰ ਆਪਣੇ ਆਪ ਵਿਚ ਦੋ ਮਸੇਰੇ ਭਰਾਵਾਂ ਦੀ ਕਵਾਇਦ ਨੂੰ ਨਿਭਾਉਦੇ ਹੋਏ ਸ਼ਹਾਦਤਾਂ ਦੇ ਜਾਮ ਪੀ ਗਏ। ਉੱਦਰ ਗੁਜਰਾਤ ਵਿੱਖੇ ਸ. ਗੁੱਜਰ ਸਿੰਘ ਭੰਗੀ ਦੇ ਸਪੁੱਤਰ ਸ. ਸਾਹਿਬ ਸਿੰਘ, ਬਾਬਾ ਨੌਧ ਸਿੰਘ ਦੇ ਸਪੁੱਤਰ ਬਾਬਾ ਆਗਿਆ ਸਿੰਘ ਤੇ ਅੱਕਾ ਸਿੰਘ ਦੀ ਕਮਾਂਡ ਸੀ, ਪਰ 1780 ਵਿਚ ਭੰਗੀ ਮਿਸਾਲ ਦਾ ਕੁੱਝ ਪਸ਼ੂ-ਧੰਨ ਹਾਥੀ-ਘੋੜੇ ਤੇ ਜਗੀਰ ਜੋ ਗੁਲਾਮ ਮੁਹੰਮਦ ਦੇ ਕਬਜ਼ੇ ਵਿਚ ਸੀ, ਉਸ ਉੱਪਰ ਫਤਿਹ ਪੌਣ ਲਈ ਮੁਗਲਾਂ ਦੇ ਟਾਕਰੇ ‘ਚ ਲੜਦਿਆਂ ਬਾਬਾ ਨੌਧ ਸਿੰਘ ਚੀਚਾ ਦੇ ਦੋਨੋਂ ਫਰਜੰਦ ਸ਼ਹੀਦ ਕਰ ਦਿੱਤੇ। ਜਿਸ ‘ਤੇ ਬਾਬਾ ਨੌਧ ਸਿੰਘ ਦੇ ਪੋਤਰੇ ਬਾਬਾ ਝੰਡਾ ਸਿੰਘ ਭੰਗੀ ਮਿਸਲ ਦੀ ਨੋਕਰੀ ਛੱਡ ਕੇ ਮਹਾਂਰਾਜਾ ਰਣਜੀਤ ਸਿੰਘ ਦੀ ਫੋਜ਼ ਵਿਚ ਨੌਕਰ ਹੋ ਕੇ ਬਹੁਤ ਸਾਰੀਆਂ ਲੜਾਈਆਂ ਲੜੀਆਂ। ਬੇਸ਼ਕ ਉਨ੍ਹਾਂ ਪਾਸੋਂ ਗੁਜਰਾਤ ਦੀਆਂ ਜਗੀਰਾਂ ਖੁਸ ਗਈਆਂ, ਪਰ ਬਦਲੇ ਵਿਚ ਮਹਾਂਰਾਜਾ ਵੱਲੋਂ ਅੰਮ੍ਰਿਤਸਰ ਵਿੱਖੇ 11 ਪਿੰਡ ਚੀਚਾ ਦੀ ਝੋਲੀ ਵਿਚ ਪਾ ਦਿੱਤੇ, ਪਰ ਸ਼ੇਰੇ ਪੰਜਾਬ ਦੀ ਮੌਤ ਪਿੱਛੋ ਸਰਦਾਰਾਂ ਦੀ ਆਪਸੀ ਫੁੱਟ ਕਾਰਨ ਜਿੱਥੇ ਸਾਡਾ ਦੇਸ਼ ਅੰਗਰੇਜ਼ੀ ਹਕੂਮਤ ਦੇ ਗੁਲਾਮ ਬਣ ਗਿਆ ਤੇ ਚੀਚਾ ਦੀ ਪ੍ਰਸ਼ਨਲ ਜਗੀਰ ਨੂੰ ਛੱਡ ਕੇ 1904 ਵਿਚ ਬਾਕੀ ਜਗੀਰਾਂ ਜਬਤ ਕਰ ਲਈਆਂ। ਇੱਧਰ ਹਿੰਦੋਸਤਾਨ ਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਸਤੇ ਅੰਗਰੇਜ਼ੀ ਹਕੂਮਤ ਥੱਲਿਓ ਆਪਣਾ ਦੇਸ਼, ਧੇਸ਼ ਧਰਮ ਅਤੇ ਸੰਸਕ੍ਰਿਤੀ ਨੂੰ ਬਚਾਉਣ ਲਈ ਬਾਬਾ ਨੌਧ ਸਿੰਘ ਜੀਆਂ ਦੀ 7ਵੀਂ ਪੀੜ੍ਹੀ ਜਥੇ: ਕੇਹਰ ਸਿੰਘ ਚੀਚਾ ਸੰਨ 1919 ਜਲ੍ਹਿਆਂ ਵਾਲਾ ਬਾਗ ਦੇ ਅੰਦਰ ਜਿੱਥੇ ਜਨਰਲ ਉਡਵਾਇਰ ਦੀਆਂ ਗੋਲੀਆਂ ਖਾਂ ਕੇ ਚੀਚਾ ਦੀ ਰੱਤ-ਡੁੱਲੀ। 21 ਫਰਵਰੀ 1924 ਨੂੰ ਗੁਰਦੁਆਰਾ ਗੰਗਸਰ ਜੈਤੋ ਨੂੰ ਅਜ਼ਾਦ ਕਰਵਾ ਕੇ ਖੰਡਿਤ ਕੀਤੇ ਗਏ।

ਸ੍ਰੀ ਅਖੰਡ ਪਾਠ ਸਾਹਿਬ ਦੀ ਥਾਂ ਉੱਤੇ ਇਕੋਤਰੀ ਦੀ ਲੜੀ ਆਰੰਭ ਕਰਾਉਣ ਦੀ ਸੁੰਹ ਖਾ ਕੇ ਆਪਣੇ ਸਾਥੀਆਂ ਸਮੇਤ ਸਭ ਤੋ ਮੋਹਰਲੇ ਜਥੇ: ਵਿਚ ਸ਼ਾਮਿਲ ਹੋ ਕੇ ਰਵਾਨਗੀ ਸਮੇਂ ਅੰਗਰੇਜ਼ ਪੁਲਿਸ ਵੱਲੋਂ ਚੀਚਾ ਵਿੱਖੇ ਹੀ ਗ੍ਰਿਫਤਾਰ ਕਰ ਲਿਆ। ਉੱਧਰ 21 ਫਰਵਰੀ 1924 ਦੇ ਦਿਨ ਜਦ ਬਾਕੀ ਜਥਾ ਜੈਤੋ ਪੁੱਜਣ ਤੇ ਅੰਗਰੇਜ਼ ਅਫਸਰ ਵਿਲੀਅਮ ਜਾਨਸਟਨ ਵੱਲੋਂ ਨਿਹੱਥੇ ਸਿੰਘਾਂ ਉੱਤੇ ਗੋਲੀਆਂ ਦੀ ਬੁਛਾਰ ਕੀਤੀ, ਤਦ ਬਾਬਾ ਜੱਸਾ ਸਿੰਘ ਚੀਚਾ, ਸੁੰਦਰ ਸਿੰਘ, ਉਜਾਗਰ ਸਿੰਘ, ਬਹਾਦਰ ਸਿੰਘ, ਭਾਈ ਸਾਧੂ ਸਿੰਘ ਆਦਿ ਸ਼ਹੀਦ ਕਰ ਦਿੱਤੇ। ਜਥੇ: ਕਿਹਰ ਸਿੰਘ ਤੇ ਸਾਥੀਆਂ ਨੂੰ 200-200 ਰੁਪਏ ਜ਼ੁਰਮਾਨਾਂ ਅਤੇ 6-6 ਮਹੀਨੇ ਲਈ ਸ. ਸਾਧੂ ਸਿੰਘ ਕੱਕੜ ਮਜੈਸਟਰੇਟ ਅੰਮ੍ਰਿਤਸਰ ਦੀ ਅਦਾਲਤ ਵਿਚ ਕੈਦ ਦੀ ਸਜ਼ਾ ਸੁਣਾ ਕੇ ਰਾਵਲਪਿੰਡੀ ਤੇ ਸੰਗਰੂਰ ਆਦਿ ਜੇਲ੍ਹਾਂ ਵਿਚ ਬੰਦ ਕਰ ਦਿੱਤਾ। ਖੈਰ ਸੰਨ 1947 ਵਿਚ ਭਾਰਤ ਅਜ਼ਾਦ ਹੋਣ ਤੱਕ ਪਿੰਡ ਚੀਚਾ ਦੀ ਜਗੀਰ ਸੇਮ ਦੀ ਮਾਰ ਹੇਠ ਬੇ-ਅਬਾਦ ਹੋ ਚੁੱਕੀ ਸੀ ਅਤੇ ਸੰਨ 1955-56 ਵਿਚ ਮੁਰੱਬੇਬੰਦੀ ਤੋਂ ਪਿੱਛੋ ਵੰਡ ਪੈਣ ਤੇ ਕੀ ਮੇਰੀ ਗ੍ਰਾਮ ਪੰਚਾਇਤ ਦੀ ਕੁੱਝ ਜਗੀਰ, ਖਾਲ-ਖੱਡੇ ਤੇ ਫੁੱਟਪਾਥਾਂ ਦੀ ਜਗ੍ਹਾਂ ਉੱਤੇ ਸਿਆਸੀ ਤੇ ਆਮ ਲੋਕਾਂ ਵੱਲੋਂ ਦੇਖਾ-ਦੇਖੀ ਨਜ਼ਾਇਜ਼ ਕਬਜ਼ੇ ਜਮਾਂ ਲਏ। ਵਰਣਾ ਗਰੀਬਾਂ ਦੀ ਕਲੌਨੀ ਦਾ ਨਾਮ ‘ਧੱਕਾ ਕਲੋਨੀ’ ਰੱਖ ਦੇਣਾ ਇਸੇ ਹੀ ਅਪਰਾਧ ਦਾ ਨਤੀਜਾ ਹੈ। ਮਿਤੀ 20 ਅਪ੍ਰੈਲ 1981 ਨੂੰ ਉਸ ਸਮੇਂ ਦੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਕਰ ਕਮਲਾਂ ਦੁਆਰਾ ਇਤਿਹਾਸਕ ਯਾਦਗਾਰੀ ਨੀਂਹ ਪੱਥਰ ਰੱਖ ਕੇ ਪਿੰਡ ਚੀਚਾ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿਚ ਸਾਬਕਾ ਸਰਪੰਚ ਸ. ਸਿਰਤਾਜ਼ ਸਿੰਘ, ਵੇਲੇ ਦੇ ਮੋਜ਼ੂਦਾ ਸਰਪੰਚ ਸਵ: ਅਨੋਖ ਸਿੰਘ, ਸਾਬਕਾ ਸਰਪੰਚ ਹਰਿੰਦਰਜੀਤ ਸਿੰਘ, ਸੂਬੇਦਾਰ ਵੀਰ ਸਿੰਘ, ਗਿਆਨੀ ਮੇਵਾ ਸਿੰਘ, ਸ. ਚੰਦ ਸਿੰਘ, ਮੈਂਬਰ ਰਛਪਾਲ ਸਿੰਘ ਆਦਿ ਸ਼ਾਮਿਲ ਸਨ। ਇਕ ਉਹ ਵੀ ਸਮਾਂ ਸੀ ਜਦ ਪਿੰਡ ਚੀਚਾ-ਭਕਨਾ, ਨੱਥੂਪੁਰਾ, ਚੱਕ ਮੁਕੰਦ, ਖਾਂਸਾ, ਖੁਰਮਨੀਆਂ, ਹੁਸ਼ਿਆਰ ਨਗਰ, ਮਹਿਮੂਦ ਨਗਰ, ਲੱਧੇਵਾਲ, ਕੱਲੇਵਾਲ, ਅਚਿੰਤਕੋਟ, ਲਹੌਰੀ ਮੱਲ, ਪੱਧਰੀ, ਨੂਰਪੁਰ ਲਾਵੇਂ, ਮੁੱਲਾ ਬਹਿਰਾਮ, ਹੇਅਰ ਕਲਾਰ, ਰਾਜਾਤਾਲ, ਕੋਲੋਵਾਲ, ਛਿੱਡਣ, ਹਹਿਰੀ, ਮੁਹਾਵਾ, ਨੇਸ਼ਟਾ, ਭਿੱਟੇਵੱਢ ਆਦਿ ‘ਸੰਧੂਆਂ ਦਾ ਸਤਾਹਰਾ’ ਦੇ ਨਾਮ ਨਾਲ ਜਾਣਿਆਂ ਜਾਦਾ ਸੀ। ਮਹਿਜ ਇਹ ਸਾਰੇ ਪਿੰਡ ਚੀਚਾ-ਭਕਨਾਂ ਦੇ ਹੀ ਵਿਰਾਸਤੀ ਪਿੰਡ ਹਨ। ਬੇਸ਼ਕ ਸ਼ਹੀਦ ਜਾਤ-ਪਾਤ ਤੋਂ ਉੱਪਰ ਹੁੰਦੇ ਹਨ, ਪਰ ਅਸਲ ਵਿਚ ਚੀਚਾ-ਭਕਨਾਂ ਦੀ ਪਰਿਵਾਰਕ ਗੋਤ ‘ਸੰਧੂ’ ਹੋਣ ਦੇ ਨਾਤੇ ਉਕਤ ਸਾਰੇ ਪਿੰਡਾਂ ਵਿਚ ਜ਼ਿਆਦਾਤਰ ਸੰਧੂ ਸਰਦਾਰ ਵਸਦੇ ਹਨ ਅਤੇ ‘ਕਾਲੇ ਮਹਿਰ’ ਨੂੰ ਆਪਣਾ ਇਸ਼ਟ ਮੰਨਦੇ ਨੇ, ਪਰ ਪਿਛਲੇ 12-13 ਸਾਲਾਂ ਤੋ ਨਾਂ ਹੀ ਅਕਾਲੀ ਤੇ ਨਾ ਹੀ ਕਿਸੇ ਕਾਂਗਰਸੀ ਆਗੂ ਨੂੰ ਅੱਜ ਤੱਕ ਪਿੰਡ ਚੀਚਾ ਦੀ ਚੀਸਾਂ ਭਰੀ ਅਵਾਜ਼ ਸੁਣਾਈ ਨਾਂ ਦਿੱਤੀ। ਸਗੋਂ ਉਕਤ ਸਿਆਸੀ ਅਨਸਰਾਂ ਵੱਲੋਂ ਚੀਚਾ ਦੇ ਸੰਮਣ ਜਾਰੀ ਕਰ ਦਿੱਤੇ।ਇੱਥੇ ਹੀ ਬੱਸ ਨਹੀ ਕੁੱਝ ਨਾਮਵਰਅਖਬਾਰਾਂ ਦੇ ਵਕਾਊ ਪੱਤਰਕਾਰਾਂ ਵੱਲੋਂ ਆਪਣੇ ਅਕਾਵਾਂ ਨੂੰ ਖੁਸ਼ ਰੱਖਣ ਲਈ ਚੰਦ ਪੈਸਿਆਂ ਦੀ ਖਾਤਿਰ ਪਿੰਡ ਚੀਚਾ ਦੇ ਇਤਿਹਾਸ ਨੂੰ ਮਿਥਿਆਸ ਕਰਨ ਤੇ ਦਬਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ। ਇੱਥੇ ਇਕ ਦੂਸਰਾ ਅਹਿਮ ਸਵਾਲ ਉੱਠਦਾ ਹੈ ਕਿ ਆਖਿਰ ਦੁਨੀਆਂ ਭਰ ਵਿਚ ਵੱਸਣ ਵਾਲੇ ਹਜ਼ਾਰਾਂ, ਲੱਖਾਂ ‘ਸੰਧੂ ਸਰਦਾਰਾਂ’ ਦੇ ਪੁਦਾਇਸ਼ੀ ਪਿੰਡ ਚੀਚਾ ਦੇ ਨਾਲ ਬੱਜ਼ਰ ਅਪਰਾਧ ਕਰਨ ਦੇ ਬਾਵਜ਼ੂਦ ਚੀਚਾ ਦਾ ਮਜ਼ੂਦਾ ਸਰਪੰਚ ਚੁੱਪ ਕਿਉਂ ਹੈ? ਰਹੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪਧ੍ਰਾਨ ਜਥੇ: ਅਵਤਾਰ ਸਿੰਘ ਮੱਕੜ ਹੋਰਾਂ ਦੀ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰੱਜਤ ਅਗਰਵਾਲ ਵੱਲੋਂ ਭੇਜੇ ਗਏ ਸ਼ਕਾਇਤ ਪੱਤਰ ਦੇ ਬਾਵਜ਼ੂਦ ਕੋਈ ਸੁਣਵਾਈ ਨਾ ਹੋ ਸਕੀ।ਪਿਛਲੇ ਦਿਨੀ ਸ਼ੋਸ਼ਲ ਮੀਡੀਆ ਉੱਤੇ ਇਹ ਖਬਰ ਖੂਬ ਵਾਇਰਲ ਹੋਈ ਸੀ ਕਿ ਸੰਨ 2012 ਵਿਚ ਚੀਚਾ ਵੱਲੋਂ ਫਰੀਡਮ ਫਾਇਟਰ ਵਿਭਾਗ ਚੰਡੀਗੜ੍ਹ ਵਿੱਖੇ ਪਹੁੰਚ ਕਰਨ ਤੋ ਉਨ੍ਹਾਂ ਨੂੰ ਸਰਟੀਫੀਕੇਟ ਜਾਰੀ ਕਰਨ ਦੇ ਨਾਲ-ਨਾਲ ਕੇਵਲ ਨਾ ਮਾਤਰ 25-25 ਹਜ਼ਾਰ ਰੁਪਏ ਵਿਤੀ ਸਹਾਇਤਾ ਮਨਜ਼ੂਰੀ ਦੀ ਭਿਣਕ ਲੱਗਣ ਤੇ ਨਕਲੀ ਚੀਚਾ ਦੇ ਅਕਾਲੀ ਸਰਪੰਚ ਵੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਹਲਕਾ ਇੰਚਾਰਜ਼ ਤੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਦੇ ਕੰਨਾਂ ਵਿਚ ਐਸੀ ਫੂਕ ਮਾਰੀ ਕਿ ਉਨ੍ਹਾਂ ਵੱਲੋਂ ਵੱਡੇ ਬਾਦਲ ਜੋ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ ਵੱਲੋਂ ਇਕ ਗਹਿਰੀ ਸਾਜਿਸ਼ ਦੇ ਤਹਿਤ ਪਿੰਡ ਚੀਚਾ ਨੂੰ ਕਾਂਗਰਸੀ ਹੋਣ ਦਾ ਸਿਆਸੀ ਟੀਕਾ ਲਾ ਕੇ ਉਨ੍ਹਾਂ ਹੱਥੋ ਬਿੰਨ੍ਹਾਂ ਵਜਾ ਇਨਕੁਆਰੀ ਪਾਉਦੇ ਹੋਏ ਇਕ ਗਿਣੀ-ਮਿਥੀ ਸਾਜਿਸ਼ ਤਹਿਤ ਚੀਚਾ ਦੇ ਇਕ ਨੰਬਰਦਾਰ ਅਤੇ ਕਾਨੂੰਗੋ ਬਲਵਿੰਦਰ ਸਿੰਘ ਵੱਲੋਂ ਤਸ਼ਦੀਕ ਦੇ ਬਹਾਨੇ ਸੰਨ 2016 ਵਿਚ ਚੀਚਾ ਦੀਆਂ 6 ਦੀਆਂ 6 ਇਤਿਹਾਸਕ ਫਾਇਲਾਂ ਖੁਰਦ-ਬੁਰਦ ਕਰਵਾ ਦਿੱਤੀਆਂ। ਅੱਜ ਚੀਚਾ ਇਕ ਵਾਰ ਫਿਰ ਤੋ ਅਰਜ਼ ਗੁਜ਼ਾਰਦੇ ਹੋਏ ਆਪਣੇ ਅਟਾਰੀ ਹਲਕੇ ਅੰਦਰਲੇ ‘ਸੰਧੂਆਂ ਦਾ ਸਤਾਹਰਾ’ ਯਾਨੀ ਕਿ ਸੰਧੂਆਂ ਦੇ 17 ਪਿੰਡਾਂ ਤੋ ਇਲਾਵਾ ਅਟਾਰੀ ਸਰਹੱਦ ਉੱਤੇ ਸਥਿਤ ਹੋਰ 5 ਪਿੰਡਾਂ ਯਾਨੀ ਕਿ ਕੁੱਲ ਸੰਧੂਆਂ ਦੇ 22 ਪਿੰਡਾਂ ਤੋ ਬਿੰਨ੍ਹਾਂ ਪੂਰਾ ਪੰਜਾਬ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸਣ ਵਾਲੇ ਸਾਰੇ ਸੰਧੂ ਸਰਦਾਰ ਜੋ ਹੁਣ ਤੱਕ ਆਪਣੇ ਪੁਦਾਇਸ਼ੀ ਪਿੰਡ ਚੀਚਾ ਦੇ ਇਤਿਹਾਸ ਤੋ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਸਾਰਿਆਂ ਨੂੰ ਪਿੰਡ ਚੀਚਾ ਵੱਲੋਂ ਹੱਥ ਜੋੜ ਕੇ ਪਿਆਰ ਭਰਿਆ ਸੁਨੇਹਾ ਹੈ ਕਿ 30 ਸਤੰਬਰ ਦੇ ਦਿਨ ਹੋਣ ਜਾ ਰਹੀਆਂ ਸਰਪੰਚੀ ਦੀਆਂ ਚੋਣਾਂ ਸਮੇਂ ਆਪਣੇ-ਆਪਣੇ ਵੋਟ ਦਾ ਬਾਈਕਾਟ ਕਰਨ ਲਈ ਸਤੰਬਰ ਦੇ ਪਹਿਲੇ ਹਫਤੇ ਧਰਨੇ ਉੱਪਰ ਬੈਠਣ ਦਾ ਐਲਾਨ ਕਰਨਗੇ। ਬਾ-ਸ਼ਰਤੇ ਪਿੰਡ ਚੀਚਾ ਦੇ ਗਦਾਰ ਨੰਬਰਦਾਰ ਅਤੇ ਕਾਨੂੰਗੋ ਬਲਵਿੰਦਰ ਸਿੰਘ ਨੂੰ ਨੋਕਰੀ ਤੋ ਬਰਖਾਸਤ ਨਹੀ ਕਰ ਦਿੱਤਾ ਜਾਂਦਾ ਅਤੇ ਪ੍ਰਸ਼ਾਸ਼ਨ ਵੱਲੋਂ ਪਿੰਡ ਚੀਚਾ ਦੀਆਂ 6 ਦੀਆਂ 6 ਫਾਇਲਾਂ ਅਤੇ ਡੁਪਲੀਕੇਟ ਪਿੰਡ ਚੀਚਾ ਨੂੰ ਚੋਣਾਂ ਤੋ ਪਹਿਲਾ ਭੰਗ ਨਹੀ ਕੀਤਾ ਜਾਂਦਾ। ਸਰਪੰਚੀ ਦੀਆਂ ਚੋਣਾਂ ਦੇ ਬਾਈਕਾਟ ਪ੍ਰਤੀ ਭਰਪੂਰ ਸਹਿਯੋਗ ਦਿੱਤਾ ਜਾਵੇ। ਇਸ ਵਿਚ ਕੋਈ ਦੋ ਰਾਵਾਂ ਨਹੀ ਹਨ ਕਿ ਚੀਚਾ ਦਾ ਧਰਨਾਂ ਮਰਨ ਵਰਤ ਵਿਚ ਤਬਦੀਲ ਹੋ ਜਾਵੇ। ਇਸ ਲਈ ਚੀਚਾ ਦੇ ਆਖਰੀ ਸੰਸਕਾਰ ਪ੍ਰਤੀ ਜੋ ਮੜੀ ਜੋਗੀ ਥਾਂ ਦਿੱਤੇ ਜਾਣ ਲਈ ਨਕਲੀ ਸਰਪੰਚ ਵੱਲੋਂ ਫੈਸਲਾ ਸੁਣਾਇਆ ਸੀ, ਉਹ ਤੁਰੰਤ ਛੁਡਵਾ ਦਿੱਤੇ ਜਾਣ ਦੀ ਲੋੜ ਹੈ। ਇਕ ਦੂਸਰੇ ਪਹਿਲੂ ਤੇ ਪਿੰਡ ਚੀਚਾ ਨਾਲ ਗਦਾਰੀ ਤੇ ਦੇਸ਼ਧ੍ਰੋਹੀ ਵਰਗਾ ਉਕਤ ਕੇਸ ਅੱਜ ਦੀ ਤਰੀਖ ਵਿਚ ਅੰਮ੍ਰਿਤਸਰ ਦੀ ਅਦਾਲਤ ਵਿਚ ਵਿਚਾਰ ਅਧੀਨ ਹੈ।

ਜਥੇ: ਗੁਰਮੀਤ ਸਿੰਘ ਚੀਚਾ
(ਐਨ.ਆਰ.ਆਈ)
ਪਿੰਡ ਚੀਚਾ, ਜ਼ਿਲ੍ਹਾਂ ਅੰਮ੍ਰਿਤਸਰ।
ਮੋ: 94640-24383

Share Button

Leave a Reply

Your email address will not be published. Required fields are marked *

%d bloggers like this: