Wed. Aug 21st, 2019

ਹੈਰੋਇਨ ਸਮੇਤ ਮਹਿਲਾ ਗ੍ਰਿਫਤਾਰ, ਮਾਮਲਾ ਦਰਜ

ਹੈਰੋਇਨ ਸਮੇਤ ਮਹਿਲਾ ਗ੍ਰਿਫਤਾਰ, ਮਾਮਲਾ ਦਰਜ

ਕਪੂਰਥਲਾ ਦੀ ਤਹਿਸੀਲ ਅਧੀਨ ਪੈਂਦੇ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਹੈਰੋਇਨ ਸਮੇਤ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਹਿਲਾ ਨੂੰ ਹਿਰਾਸਤ ”ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ, ਸ਼ੁੱਕਰਵਾਰ ਸਵੇਰੇ ਮਾਨਾਵਾਲੀ ਗਲੀ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਸਾਹਮਣਿਓਂ ਪੈਦਲ ਚਲੀ ਆ ਰਹੀ ਮਹਿਲਾ ਨੂੰ ਸ਼ੱਕ ਦੇ ਆਧਾਰ ਤੇ ਰੋਕਕੇ ਜਦ ਤਲਾਸ਼ੀ ਲਈ ਤਾਂ ਉਸ ਕੋਲੋਂ ਪੰਜਾਹ ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਮਹਿਲਾ ਦੀ ਪਛਾਣ ਫਗਵਾੜਾ ਦੇ ਪਿੰਡ ਸੋਇਤਾ ਵਾਸੀ ਛਿੰਦੋ ਪਤਨੀ ਦਿਆਲ ਸਿੰਘ ਵੱਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: